Home / Bollywood / ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਨੇ ਬੀਤੇ ਦਿਨੀਂ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਰਣਜੀਤ ਬਾਵਾ ਦੇ ਲਾਈਵ ਸ਼ੋਅ ਦੀ ਹੈ। ਇਸ ਸ਼ੋਅ ਦੌਰਾਨ ਰਣਜੀਤ ਬਾਵਾ ਆਪਣਾ ਗੀਤ ‘ਪੰਜਾਬ ਬੋਲਦਾ’ ਗਾ ਰਹੇ ਹਨ, ਜੋ ਉਨ੍ਹਾਂ ਨੇ ਕੰਗਨਾ ਰਣੌਤ ਲਈ ਕੱਢਿਆ ਸੀ।

ਹੁਣ ਰਣਜੀਤ ਬਾਵਾ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘ਬੋਲ ਮੈਡਮ ਜਿੰਨਾ ਬੋਲਣਾ, ਅਸੀਂ ਤੈਨੂੰ ਕੁਝ ਨਹੀਂ ਕਹਿਣਾ। ਤੂੰ ਵੀ ਖ਼ਬਰ ਕੱਲ ਦੀ ਸੁਣ ਹੀ ਲਈ ਹੋਣੀ। ਕੰਗਨਾ ਰਣੌਤ ਕਿਤੇ ਟੱਕਰਾਂਗੇ।’

ਦੱਸ ਦੇਈਏ ਕਿ ਇਸ ਕੈਪਸ਼ਨ ਨਾਲ ਰਣਜੀਤ ਬਾਵਾ ਨੇ ਹਾਸੇ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ। ਭਾਵ ਰਣਜੀਤ ਬਾਵਾ ਕੰਗਨਾ ਰਣੌਤ ਨੂੰ ਮਜ਼ਾਕੀਆ ਤੰਜ ਕੱਸ ਰਹੇ ਹਨ।

ਉਥੇ ਵੀਡੀਓ ’ਚ ਰਣਜੀਤ ਬਾਵਾ ਬੋਲ ਰਹੇ ਹਨ, ‘ਬੰਦਾ ਜਿੰਨਾ ਵੱਡਾ, ਜ਼ੁਬਾਨ ਉਨੀ ਛੋਟੀ ਹੋਣੀ ਚਾਹੀਦੀ ਹੈ ਪਰ ਉਹ ਤਾਂ ਬੋਲੀ ਜਾਂਦੀ ਹੈ। ਉੱਤੋਂ ਉਸ ਨੂੰ ਸਕਿਓਰਿਟੀ ਜ਼ੈੱਡ ਦੇ ਦਿੱਤੀ।’

ਦੱਸ ਦੇਈਏ ਕਿ ਰਣਜੀਤ ਬਾਵਾ ਦੇ ਪ੍ਰਸ਼ੰਸਕ ਇਸ ਵੀਡੀਓ ’ਤੇ ਕੰਗਨਾ ਰਣੌਤ ਨੂੰ ਲੈ ਕੇ ਖ਼ੂਬ ਤੰਜ ਕੱਸ ਰਹੇ ਹਨ।

ਸਿੱਖਾਂ ਤੇ ਕਿਸਾਨਾਂ ਖ਼ਿਲਾਫ਼ ਨਫ਼ਰਤ ਫੈਲਾ ਕੇ ਕੰਗਨਾ ਰਣੌਤ ਵੱਡੀ ਮੁਸੀਬਤ ’ਚ ਘਿਰਦੀ ਨਜ਼ਰ ਆ ਰਹੀ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸਾਥੀਆਂ ਸਮੇਤ ਮੁੰਬਈ ਪਹੁੰਚ ਕੇ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ।

Check Also

ਐਸ਼ਵਰਿਆ ਤੋਂ ਬਾਅਦ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਦਾ ਖੁਲਾਸਾ- ਸਲਮਾਨ ਕੁੱਟਮਾਰ ਕਰਦਾ ਸੀ

ਤੁਹਾਨੂੰ ਦੱਸ ਦੇਈਏ ਕਿ ਕੇਆਰਕੇ ਅਕਸਰ ਸਲਮਾਨ ਖਾਨ ‘ਤੇ ਵੱਖ-ਵੱਖ ਤਰੀਕਿਆਂ ਨਾਲ ਇਲਜ਼ਾਮ ਲਗਾਉਂਦੇ ਰਹਿੰਦੇ …