Breaking News
Home / Punjab / ਮੋਬਾਈਲ ਐਪ ਰਾਹੀਂ 6.47 ਲੱਖ ਰੁਪਏ ਕਢਵਾਏ

ਮੋਬਾਈਲ ਐਪ ਰਾਹੀਂ 6.47 ਲੱਖ ਰੁਪਏ ਕਢਵਾਏ

ਇਲਾਕੇ ਦੇ ਪਿੰਡ ਲਾਲਪੁਰ ਦੇ ਵਾਸੀ ਕੁਲਵੰਤ ਸਿੰਘ ਦੇ ਮੋਬਾਈਲ ਵਿੱਚੋਂ ਐਨੀਡੈਸਕ ਐਪ ਰਾਹੀਂ ਉਸ ਦੇ ਬੈਂਕ ਖਾਤੇ ਵਿੱਚੋਂ 6.47 ਲੱਖ ਰੁਪਏ ਕੱਢਵਾ ਲਏ ਗਏ| ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਸਬੰਧੀ ਪੁਲੀਸ ਕੇਸ ਦਰਜ ਕਰਵਾਉਣ ਲਈ ਸੱਤ ਮਹੀਨੇ ਦਾ ਸਮਾਂ ਲੱਗ ਗਿਆ ਜਿਸ ਨਾਲ ਉਸ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ| ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਸਟੇਟ ਬੈਂਕ ਆਫ ਇੰਡੀਆ ਢੋਟੀਆਂ ਬਰਾਂਚ ਵਿਚਲੇ ਖਾਤੇ ਵਿੱਚੋਂ ਦੋ ਜਣਿਆਂ ਨੇ ਇਹ ਰਕਮ ਕੱਢਵਾ ਲਈ ਸੀ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਨੋਇਡਾ (ਉੱਤਰ ਪ੍ਰਦੇਸ਼) ਦੇ ਵਾਸੀ ਅੰਮ੍ਰਿਤ ਕੁਮਾਰ ਅਤੇ ਰਿਹਾਣਾ ਮਾਸਾ ਰਾਮ ਖਿਲਾਫ਼ ਇਨਫਰਮੇਸ਼ਨ ਟੈਕਨਾਲੋਗੀ (ਆਈਟੀ) ਦੀ ਧਾਰਾ 66 ਐਕਟ-2008 ਆਦਿ ਤਹਿਤ ਕੇਸ ਦਰਜ ਕੀਤਾ ਹੈ|

ਕਰੀਬ ਇਕ ਮਹੀਨੇ ਤੋਂ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ (85) ਦਾ ਦੇਹਾਂਤ ਹੋ ਗਿਆ ਹੈ। ਉਹ ਕਰੀਬ ਇਕ ਮਹੀਨਾ ਪਹਿਲਾਂ ਮੁਕਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਸਾਹ ਦੀ ਤਕਲੀਫ਼ ਦੇ ਇਲਾਜ ਲਈ ਦਾਖਲ ਹੋਏ ਸਨ ਤੇ ਹੁਣ ਕਰੀਬ ਦੋ ਹਫ਼ਤਿਆਂ ਤੋਂ ਆਪਣੇ ਪਿੰਡ ਹੀ ਘਰ ’ਚ ਸਨ। ਜ਼ਿਕਰਯੋਗ ਹੈ ਕਿ ਪੰਜਾਬੀ ਵਿੱਚ ਮਾਸਟਰਜ਼ ਡਿਗਰੀ ਹਾਸਲ ਕਰਨ ਤੋਂ ਬਾਅਦ ਤੋਂ ਬਾਅਦ ਉਹ ਕੁਝ ਸਮਾਂ ਮੁਕਤਸਰ ਦੇ ਕਾਲਜ ਵਿੱਚ ਪੜ੍ਹਾਉਂਦੇ ਰਹੇ ਤੇ ਉਪਰੰਤ ਪੱਕੇ ਤੌਰ ’ਤੇ ਦਿੱਲੀ ਦੇ ਸਕੂਲ ਵਿਚ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਦਿੱਲੀ ਦੇ ਸਾਹਿਤਕ ਹਲਕਿਆਂ ’ਚ ਉਹ ਛਾਏ ਰਹੇ। ਅੰਮ੍ਰਿਤਾ ਪ੍ਰੀਤਮ ਸਣੇ ਹੋਰ ਸਿਰਮੌਰ ਲੇਖਕਾਂ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਰਹੀ। ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ‘ ਇਕ ਟੋਟਾ ਔਰਤ’ 1970 ਵਿੱਚ ਪ੍ਰਕਾਸ਼ਿਤ ਹੋਈ। ਉਸ ਤੋਂ ਬਾਅਦ ‘ਡਿਫੈਂਸ ਲਾਈਨ’, ‘ਸ਼ੀਸ਼ਾ’, ਰਾਂਝਾ ਵਾਰਿਸ ਹੋਇਆ ਪ੍ਰਕਾਸ਼ਿਤ ਹੋਈਆਂ। ਇਸ ਤੋਂ ਇਲਾਵਾ ਚਾਰ ਨਾਵਲ- ਜਲਦੇਵ, ਆਸੋ ਦਾ ਟੱਬਰ, ਗੋਰੀ ਅਤੇ ਸ੍ਰੀ ਪਾਰਵਾ ਵੀ ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਪਾਏ। ਸ੍ਰੀ ਰੁਪਾਣਾ ਨੇ ਦਿੱਲੀ ਰਹਿੰਦਿਆਂ ਪੰਜਾਬ ਦੇ ਪਿੰਡਾਂ, ਪੰਜਾਬੀ ਸਭਿਆਚਾਰ ਤੇ ਸੁਭਾਅ ਨੂੰ ਬਾਖੂਬੀ ਚਿੱਤਰਿਆ ਤੇ ਸੇਵਾਮੁਕਤੀ ਉਪਰੰਤ ਆਪਣੇ ਪਿੰਡ ਰੁਪਾਣਾ ਆ ਕੇ ਦਿੱਲੀ ਨੂੰ ਚਿੱਤਰਿਆ। ਉਹ ਕਹਿੰਦੇ ਸਨ ਕਿ ਦੂਰੋਂ ਦੇਖਿਆਂ ਜ਼ਿਆਦਾ ਵਿਸਥਾਰ ਵਿਖਾਈ ਦਿੰਦਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਅਤੇ ਕਹਾਣੀਆਂ ਦਾ ਅੰਗਰੇਜ਼ੀ, ਤੇਲਗੂ ਤੇ ਹਿੰਦੀ ’ਚ ਲਿੱਪੀਅੰਤਰ ਵੀ ਹੋ ਚੁੱਕਿਆ ਹੈ। ਉਨ੍ਹਾਂ ਨੂੰ ਕੈਨੇਡਾ ਦੇ ‘ਢਾਹਾਂ ਸਨਮਾਨ’ ਸਣੇ, ਪੰਜਾਬੀ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਸ੍ਰੀ ਰੁਪਾਣਾ ਨੁੂੰ ਪੰਜਾਬੀ ਸਾਹਿਤ ’ਚ ਘੱਟ ਪਰ ਸਾਰਥਕ ਲਿਖਣ ਵਾਲੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਰੁਪਾਣਾ ਆਪਣੇ ਪਿੱਛੇ ਆਪਣੀ ਪਤਨੀ ਗੁਰਮੇਲ ਕੌਰ ਅਤੇ ਦੋ ਪੁੱਤਰ ਨੇਮਪਾਲ ਸਿੰਘ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਪਾਸ ਆਊਟ ਪ੍ਰੀਤਪਾਲ ਸਿੰਘ ਰੁਪਾਣਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਪਿੰਡ ਰੁਪਾਣਾ (ਮੁਕਤਸਰ-ਮਲੋਟ ਸੜਕ) ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …