Breaking News
Home / Punjab / ਲੈਕਚਰਾਰਾਂ ਵੱਲੋਂ ਵਿਭਾਗੀ ਟੈਸਟ ਦੇ ਵਿਰੋਧ ਵਿੱਚ ਕਨਵੈਨਸ਼ਨ

ਲੈਕਚਰਾਰਾਂ ਵੱਲੋਂ ਵਿਭਾਗੀ ਟੈਸਟ ਦੇ ਵਿਰੋਧ ਵਿੱਚ ਕਨਵੈਨਸ਼ਨ

ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਲੈਕਚਰਾਰ ਪ੍ਰਮੋਟਡ ਆਫਟਰ 2018 ਯੂਨੀਅਨ (ਪੰਜਾਬ) ਦੀ ਸੂਬਾਈ ਕਨਵੈਨਸ਼ਨ ਕੀਤੀ ਗਈ। ਸਿੱਖਿਆ ਵਿਭਾਗ ਵੱਲੋਂ 2018 ਤੋਂ ਬਾਅਦ ਪਦਉੱਨਤ ਹੋਏ ਲੈਕਚਰਾਰਾਂ ਦਾ ਵਿਭਾਗੀ ਟੈਸਟ ਲੈਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਯੂਨੀਅਨ ਦੇ ਬੁਲਾਰਿਆਂ ਡਾ. ਕਸ਼ਮੀਰ ਸਿੰਘ ਖੁੰਡਾ ਅੰਮ੍ਰਿਤਸਰ, ਗੁਰਮੁਖ ਸਿੰਘ ਮਲਸੀਆਂ, ਗੁਰਵਿੰਦਰ ਬੀਬਾ, ਅਨਿਲ ਸ਼ਰਮਾ, ਰੇਸ਼ਮ ਸਿੰਘ ਆਦਮਪੁਰ, ਅਵਤਾਰ ਲਾਲ ਜਲੰਧਰ ਅਤੇ ਰਾਜ ਕੁਮਾਰ ਨੇ ਇਕਸੁਰ ਹੁੰਦਿਆਂ ਕਿਹਾ ਕਿ ਟੈਸਟ ਦੇ ਵਿਰੋਧ ’ਚ 9 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਵਿਭਾਗੀ ਟੈਸਟ ਰੱਦ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਲੈਕਚਰਾਰਾਂ ਦੀ ਸੂਬਾਈ ਕਨਵੈਨਸ਼ਨ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਦਹਾਕਿਆਂ ਦੀ ਲੰਮੀ ਉਡੀਕ ਤੋਂ ਬਾਅਦ ਪਿੱਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਇਹ ਲੈਕਚਰਾਰ ਪਦ-ਉੱਨਤ ਹੋਏ ਹਨ। ਵਿਭਾਗ ਨੇ ਜੋ ਹੁਣ ਇਨ੍ਹਾਂ ਦਾ ਵਿਸ਼ਾ ਵਾਰ ਉੱਚ ਪੱਧਰ ਦਾ ਟੈਸਟ ਰੱਖਿਆ ਹੈ, ਉਹ ਮਨਜ਼ੂਰ ਨਹੀਂ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਖ਼ਤ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵਿਭਾਗੀ ਪਦਉੱਨਤੀਆਂ ਉਪਰੰਤ ਟੈਸਟ ਲੈਣ ਦੀ ਕੋਈ ਤੁਕ ਹੀ ਨਹੀਂ ਬਣਦੀ। ਜੇਕਰ ਵਿਭਾਗ ਲੋੜ ਮਹਿਸੂਸ ਕਰਦਾ ਹੋਵੇ ਤਾਂ ਰਿਫਰੈਸ਼ਰ ਕੋਰਸ, ਵਰਕਸ਼ਾਪਾਂ ਆਦਿ ਲਗਾਏ ਜਾ ਸਕਦੇ ਹਨ।

ਲੈਕਚਰਾਰਾਂ ਨੇ ਅਗਲੇ ਸੰਘਰਸ਼ ਲਈ ਸੂਬਾਈ ਅਤੇ ਜ਼ਿਲ੍ਹਾ ਕਾਰਜਕਰਨੀ ਦੀ ਚੋਣ ਕੀਤੀ ਤਾਂ ਜੋ ਸੰਘਰਸ਼ ਦੀ ਭਵਿੱਖੀ ਰੂਪ ਰੇਖਾ ਉਲੀਕ ਕੇ ਉਦੋਂ ਤਕ ਸੰਘਰਸ਼ ਕੀਤਾ ਜਾਵੇਗਾ,ਜਦੋਂ ਤੱਕ ਇਹ ਟੈਸਟ ਲੈਣ ਦੇ ਫੈਸਲੇ ਨੂੰ ਰੱਦ ਨਹੀਂ ਕੀਤਾ ਜਾਂਦਾ। ਜ਼ਿਲ੍ਹਾ ਕਨਵੀਨਰਾਂ ਵਿੱਚੋਂ ਹੁਸ਼ਿਆਰਪੁਰ ਤੋਂ ਇੰਦਰਜੀਤ ਸਿੰਘ, ਤਰਨਤਾਰਨ ਤੋਂ ਹਰਦਿਆਲ ਸਿੰਘ ਭੁੱਲਰ, ਲੁਧਿਆਣਾ ਜ਼ਿਲ੍ਹੇ ਤੋਂ ਪਰਮਿੰਦਰਪਾਲ ਸਿੰਘ ਜਲੰਧਰ ਤੋਂ ਅਵਤਾਰ ਲਾਲ, ਕਪੂਰਥਲਾ ਤੋਂ ਰਾਜ ਕੁਮਾਰ, ਪਠਾਨਕੋਟ ਤੋਂ ਵਿਕਰਮ ਸਿੰਘ ਅਤੇ ਫ਼ਰੀਦਕੋਟ ਤੋਂ ਸੰਦੀਪ ਸਿੰਘ ਦੀ ਚੋਣ ਕੀਤੀ ਗਈ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …