Breaking News
Home / Punjab / ਮਾਨਸਾ ਵਿੱਚ ਖੇਤ ਮਜ਼ਦੂਰ ਔਰਤਾਂ ਵੱਲੋਂ ਚੰਨੀ ਸਰਕਾਰ ਖਿਲਾਫ ਕੀਤਾ ਰੋਸ ਮਾਰਚ

ਮਾਨਸਾ ਵਿੱਚ ਖੇਤ ਮਜ਼ਦੂਰ ਔਰਤਾਂ ਵੱਲੋਂ ਚੰਨੀ ਸਰਕਾਰ ਖਿਲਾਫ ਕੀਤਾ ਰੋਸ ਮਾਰਚ

ਪੰਜਾਬ ਖੇਤ ਮਜਦੂਰ ਸਭਾ (ਔਰਤ ਵਿੰਗ) ਜਿਲ੍ਹਾ ਮਾਨਸਾ ਵੱਲ਼ੋਂ ਰੋਹ ਭਰਪੂਰ ਮੁਜਾਹਰਾ ਕਰਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਰਵੀਂ ਤੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਨਰਮਾ ਚੁਗਾਈ ਦਾ ਮੁਆਵਜਾ ਲੈਣ ਸਮੇਤ ਸਹੂਲਤਾਂ ਨੂੰ ਜਾਰੀ ਕਰਨ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਮਾਨਸਾ ਵਿਖੇ ਚੰਨੀ ਸਰਕਾਰ ਦੇ ਐਲਾਨ ਕੇਵਲ ਐਲਾਨ ਬਣਕੇ ਰਹਿ ਗਏ ਹਨ, ਅਮਲ ਵਿੱਚ ਕੁੱਝ ਵੀ ਨਜਰ ਨਹੀਂ ਆ ਰਿਹਾ। ਮਾਨਸਾ ਜਿਲ੍ਹੇ ਵਿੱਚ ਗੈਰ ਸੰਜੀਦਾ ਡੀ.ਸੀ. ਦੀ ਵਜ੍ਹਾ ਨਾਲ ਆਰਡਰਾਂ ਤੇ ਵੀ ਅਮਲ ਨਹੀਂ ਹੋਇਆ ਜਿਸ ਕਾਰਨ ਮਾਨਸਾ ਦੇ ਹਜਾਰਾਂ ਲਾਭਪਾਤਰੀ ਪਲਾਟਾਂ ਸਮੇਤ ਹੋਰ ਸਹੂਲਤਾਂ ਤੋਂ ਵਾਂਝੇ ਹਨ।

ਉਹਨਾਂ ਕਿਹਾ ਕਿ ਸਹੂਲਤਾਂ ਅਤੇ ਲਾਭ ਪ੍ਰਾਪਤ ਕਰਨ ਲਈ ਸੰਘਰਸ਼ ਨੂੰ ਤੇਜ ਕਰਕੇ ਜਿੱਤ ਤੱਕ ਲੈ ਕੇ ਜਾਇਆ ਜਾਵੇਗਾ। ਇਸ ਸਮੇਂ ਉਨ੍ਹਾਂ ਚੇਤਨ ਕਰਦਿਆਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ 10% ਤੋਂ 60% ਤੱਕ ਰੁਜਗਾਰ ਦੇ ਨਾਂ ਤੇ ਮਜਦੂਰ ਔਰਤਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ, ਉਹਨਾ ਦੀ ਪੜਤਾਲ ਕੀਤੀ ਜਾਵੇ ਕਿ ਕਿਹੜੀਆਂ ਕੰਪਨੀਆਂ ਆਰ.ਬੀ.ਆਈ. ਦੀਆਂ ਹਦਾਇਤਾਂ ਅਤੇ ਹੁਕਮਾਂ ਦੀ ਪਾਲਣਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਨਰਮਾ ਖਰਾਬੇ ਦੇ ਮੁਆਵਜੇ ਨੂੰ ਬਿਨਾ ਦੇਰੀ ਜਾਰੀ ਕੀਤਾ ਜਾਵੇ। ਔਰਤਾਂ ਸਮੇਤ ਮਜਦੂਰਾਂ ਦੇ ਸਾਰੇ ਕਰਜੇ ਮੁਆਫ ਕੀਤੇ ਜਾਣ ਅਤੇ ਮਨਰੇਗਾ ਕਾਨੂੰਨ ਨੂੰ ਅਮਲ ਵਿੱਚ ਲਾਗੂ ਕਰਕੇ ਕੰਮ ਦੇਣਾ ਯਕੀਨੀ ਬਣਾਇਆ ਜਾਵੇ।

ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤਾਂ ਅਤੇ ਗਰੀਬ ਲੋਕਾਂ ਦੀ ਵੋਟ ਬਟੋਰਨ ਲਈ ਕਾਂਗਰਸ ਵੱਲੋਂ ਆਮ ਆਦਮੀ ਅਤੇ ਪੱਛੜੇ ਵਰਗ ਦਾ ਮੁਖੌਟਾ ਬਣਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਉਹ ਦਲਿਤ ਵਿਰੋਧੀ ਅਤੇ ਸਰਮਾਏਦਾਰ ਪੱਖੀ ਸਾਬਤ ਹੋ ਰਿਹਾ ਹੈ। ਸਾਥੀ ਚੌਹਾਨ ਨੇ ਕਿਹਾ ਕਿ ਲਾਭਪਾਤਰੀ ਕਾਪੀਆਂ ਦੇ ਨਾਂ ਤੇ ਸੇਵਾ ਕੇਂਦਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਰਹੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦਮ ਤੋੜ ਰਹੀ ਹੈ। ਉਹਨਾਂ ਕਿਹਾ ਕਿ ਮੁਫਤ ਬਿ ਜਲੀ ਪਾਣੀ ਅਤੇ ਸੀਵਰੇਜ ਦੇ ਮੁਆਫੀ ਦੇ ਕੇਸ ਅਜੇ ਤੱਕ ਬਕਾਇਆ ਹਨ ਉਹਨਾਂ ਨੂੰ ਤਰੰਤ ਮੁਆਫ ਕੀਤਾ ਜਾਵੇ।

ਇਸ ਸਮੇਂ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪਰਿਵਾਰਾਂ ਸਮੇਤ ਲੋਕ ਅੰਦੋਲਨ ਦਾ ਹਿੱਸਾ ਬਣਨਗੇ ਅਤੇ ਜਿੱਤ ਤੱਕ ਲੜਨਗੇ। ਇਸ ਸਮੇਂ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਵੇਦ ਬੁਢਲਾਡਾ, ਰਤਨ ਭੋਲਾ, ਕਾਕਾ ਸਿੰਘ ਟਰੇਡ ਯੂਨੀਅਨ ਆਗੂ ਅਤੇ ਚਿਮਨ ਲਾਲ ਕਾਕਾ ਆਗੂਆਂ ਨੇ ਸਰਕਾਰ ਦੇ ਐਲਾਨਾਂ ਨੂੰ ਅਮਲ ਵਿੱਚ ਲਾਗੂ ਕਰਵਾਉਣ ਲਈ ਸਾਂਝੇ ਸੰਘਰਸ਼ਾਂ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਨੌਜਵਾਨ ਆਗੂ ਹਰਪ੍ਰੀਤ ਮਾਨਸਾ, ਰਾਜਵਿੰਦਰ ਸਿੰਘ, ਅਵਤਾਰ ਸਿੰਘ ਅਤੇ ਅਮਰਜੀਤ ਲਾਡੀ ਨੇ ਨੌਜਵਾਨਾਂ ਤੇ ਹੋ ਰਹੇ ਤਸੱਦਦ ਦੀ ਨਿੰਦਿਆ ਕੀਤੀ ਅਤੇ ਰੁਜਗਾਰ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …