Breaking News
Home / Punjab / ਮਿਸ਼ਨ 2022 ਲਈ ‘ਆਪ’ ਨੇ ਸ਼ੁਰੂ ਕੀਤਾ ‘ਨਵਾਂ ਅਤੇ ਸੁਨਿਹਰਾ ਪੰਜਾਬ’ ਮਿਸ਼ਨ

ਮਿਸ਼ਨ 2022 ਲਈ ‘ਆਪ’ ਨੇ ਸ਼ੁਰੂ ਕੀਤਾ ‘ਨਵਾਂ ਅਤੇ ਸੁਨਿਹਰਾ ਪੰਜਾਬ’ ਮਿਸ਼ਨ

ਆਮ ਆਦਮੀ ਪਾਰਟੀ (ਆਪ) ਨੇ ਮਿਸ਼ਨ 2022 ਲਈ ਆਪਣੀ ਚੋਣਾਵੀਂ ਮੁਹਿੰਮ ‘ਨਵਾਂ ਅਤੇ ਸੁਨਿਹਰਾ ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਆਪਣੇ ਇਸ ਨਵੇਂ ਮਿਸ਼ਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਸ ਮਿਸ਼ਨ ਵਿੱਚ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਮਿਸ਼ਨ ਨਾਲ ਜੁੜਨ ਲਈ ਮਿਸਡ ਕਾਲ ਨੰਬਰ ‘7070237070’ ਵੀ ਜਾਰੀ ਕੀਤਾ।

ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਪੰਜਾਬ ਗੁਰੂਆਂ ਦੀ ਧਰਤੀ ਹੈ। ਪੰਜਾਬੀ ਲੋਕ ਬਹੁਤ ਚੰਗੇ ਅਤੇ ਮਿਹਨਤੀ ਇਨਸਾਨ ਹੁੰਦੇ ਹਨ। ਫਿਰ ਵੀ ਰਾਜ ਦੀ ਹਾਲਤ ਬੇਹੱਦ ਖ਼ਰਾਬ ਹੈ। ਪਿੱਛਲੀਆਂ ਸਰਕਾਰਾਂ ਦੀਆਂ ਭ੍ਰਿਸ਼ਟ ਨੀਤੀਆਂ ਕਾਰਨ ਅੱਜ ਪੰਜਾਬ ਦੇ ਨੌਜਵਾਨਾਂ ਕੋਲ ਨੌਕਰੀ ਨਹੀਂ ਹੈ। ਸਿੱਖਿਆ ਅਤੇ ਨੌਕਰੀ ਦੀ ਭਾਲ ਵਿੱਚ ਲੱਖਾਂ ਨੌਜਵਾਨ ਵਿਦੇਸ਼ ਚਲੇ ਗਏ ਹਨ। ਲੱਖਾਂ ਨੌਜਵਾਨ ਨਸ਼ੇ ਵਿੱਚ ਡੁੱਬ ਗਏ। ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਬਰਬਾਦ ਕੀਤਾ।’’ ਪੰਜਾਬ ਨੂੰ ਹੁੱਣ ਸਿਰਫ਼ ਪੰਜਾਬ ਦੇ ਲੋਕ ਹੀ ਬਦਲ ਸਕਦੇ ਹਨ। ਕੇਜਰੀਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਖੁਸ਼ਹਾਲੀ ਲਈ ਸਾਨੂੰ ਗੰਦੀ ਰਾਜਨੀਤੀ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੋਵੇਗਾ ਅਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਕੰਮ ਦੀ ਰਾਜਨੀਤੀ ਨੂੰ ਪ੍ਰਫੁੱਲਤ ਕਰਨਾ ਪਵੇਗਾ। ਪੰਜਾਬ ਨੀਤੀ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਰਾਜਨੀਤੀ ਬਹੁਤ ਹੋ ਗਈ, ਹੁਣ ਆਪਾਂ ਰਾਜਨੀਤੀ ਛੱਡ ਕੇ ‘ਪੰਜਾਬ ਨੀਤੀ’ ਕਰਨੀ ਹੈ।’’

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ, ‘‘ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅੱਜ ਅਪਣਾ ਮਿਸ਼ਨ ‘ਨਵਾਂ ਅਤੇ ਸੁਨਿਹਰਾ ਪੰਜਾਬ’ ਸ਼ੁਰੂ ਕਰ ਰਹੇ ਹਾਂ। ਇਹ ਮਿਸ਼ਨ ਪੰਜਾਬ ਦੀ ਤਰੱਕੀ ’ਚ ਸਹਿਯੋਗ ਦੇਵੇਗਾ ਅਤੇ ਜਾਤ, ਧਰਮ ਤੇ Çਲੰਗ ਤੋਂ ਉਪਰ ਉਠ ਕੇ 3 ਕਰੋੜ ਪੰਜਾਬੀਆਂ ਨੂੰ ਆਪਸ ਵਿੱਚ ਜੋੜੇਗਾ। ਇਸ ਮਿਸ਼ਨ ਦੇ ਰਾਹੀਂ ਅਸੀਂ ਸਾਰੇ ਪੰਜਾਬੀਆਂ ਨੂੰ ਆਪਸ ਵਿੱਚ ਜੋੜਾਂਗੇ। ਭਾਂਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ। ਔਰਤ ਹੋਵੇ ਜਾਂ ਮਰਦ ਹੋਵੇ, ਨੌਜਵਾਨ ਹੋਵੇ ਜਾਂ ਬੁੱਢਾ ਹੋਵੇ। ਸਭ ਨੂੰ ਨਾਲ ਜੋੜ ਕੇ ਪੰਜਾਬ ਵਿੱਚ ਭਾਈਚਾਰਾ ਅਤੇ ਅਮਨ ਸ਼ਾਂਤੀ ਕਾਇਮ ਕਰਾਂਗੇ। ਇਸ ਮਿਸ਼ਨ ਦੇ ਰਾਹੀਂ ਆਪਾਂ ਸਭ ਮਿਲ ਕੇ ਪੰਜਾਬ ਨੂੰ ਬਦਲਾਂਗੇ ਅਤੇ ਰਾਜ ਦੇ ਵਿਕਾਸ ਲਈ ਨੀਤੀਆਂ ਬਣਾਵਾਂਗੇ। ਬਿਜਲੀ, ਪਾਣੀ , ਖੇਤੀ ਅਤੇ ਵਪਾਰ ਆਦਿ ਸਾਰੇ ਮੁੱਦਿਆਂ ’ਤੇ ਲੋਕਾਂ ਨਾਲ ਖੁੱਲ੍ਹੀ ਚਰਚਾ ਕੀਤੀ ਜਾਵੇਗੀ ਅਤੇ ਚਰਚਾ ਦੇ ਆਧਾਰ ’ਤੇ ਹੀ ਬਦਲਾਅ ਦੀ ਨੀਤੀ ਤਿਆਰ ਕੀਤੀ ਜਾਵੇਗੀ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …