Breaking News
Home / Punjab / ਮਚਾਕੀ ਕਲਾ, ਪੰਜਗਰਾਈਂ ਕਲਾ ਅਤੇ ਰਾਮੇਆਣਾ ਵਿਖੇ ਵਿਖੇ ਲਗਾਏ ਗਏ ਸਪੈਸ਼ਲ ਸੁਵਿਧਾ ਕੈਂਪ

ਮਚਾਕੀ ਕਲਾ, ਪੰਜਗਰਾਈਂ ਕਲਾ ਅਤੇ ਰਾਮੇਆਣਾ ਵਿਖੇ ਵਿਖੇ ਲਗਾਏ ਗਏ ਸਪੈਸ਼ਲ ਸੁਵਿਧਾ ਕੈਂਪ

ਫਰੀਦਕੋਟ 17 ਦਸੰਬਰ 2021 – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਨ ਅਤੇ ਸਰਕਾਰ ਦੀਆਂ ਸਕੀਮਾਂ/ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਜਿਲਾ ਪ੍ਰਸ਼ਾਸ਼ਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾ, ਸਰਕਾਰੀ ਸੀਨੀਆਰ ਸੈਕੰਡਰੀ ਸਕੂਲ,(ਲੜਕੇ) ਪੰਜਗਰਾਈ ਕਲਾਂ ਅਤੇ ਸੋਢੀਆ ਵਾਲੀ ਧਰਮਸ਼ਾਲਾ ਰਾਮੇਆਣਾ ਵਿਖੇ ਸਪੈਸ਼ਲ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵਿਭਾਗ ਨਾਲ ਸਬੰਧਤ ਸਕੀਮਾਂ ਦੇ ਸਟਾਲਾਂ ਅਤੇ ਬੈਨਰ ਲਗਾਏ ਗਏ ਅਤੇ ਸਰਕਾਰੀ ਕੰਮਾਂ ਨਾਲ ਸਬੰਧਤ ਲਾਭਪਾਤਾਰੀਆਂ ਦੇ ਫਾਰਮ ਭਰੇ ਗਏ। ਉਨ੍ਹਾਂ ਦੱਸਿਆ ਕਿ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਘਰ ਦੀ ਸਥਿਤੀ ਕੱਚਾ ਪੱਕਾ , ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਐਲ.ਪੀ.ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ. ਬੀ.ਸੀ ਕਾਰਪੋਰੇਸ਼ਨ ,ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜਾਬ ਕਾਰਡ , ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫੀ ਦੇ ਸਰਟੀਫਿਕੇਟ , ਪੈਂਡਿੰਗ ਸੀ.ਐਲ.ਯੂ ਨਕਸ਼ੇ ਸਮੇਤ ਹੋਰ ਕਈ ਸਬੰਧੀ ਫਾਰਮ ਭਰੇ ਗਏ ਅਤੇ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।

Check Also

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ …