Breaking News
Home / Pollywood / ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ

ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਗਿੱਪੀ ਗਰੇਵਾਲ ਦੀ ਭਤੀਜੀ ਦਾ ਵਿਆਹ ਸਮਾਗਮ ਹਾਲ ਦੇ ਦਿਨਾਂ ’ਚ ਚੱਲ ਰਿਹਾ ਹੈ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਗਿੱਪੀ ਗਰੇਵਾਲ ਸਮੇਂ-ਸਮੇਂ ’ਤੇ ਸਾਂਝੀਆਂ ਕਰ ਰਹੇ ਹਨ।

ਹਾਲ ਹੀ ’ਚ ਜੋ ਤਸਵੀਰਾਂ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ।ਗਿੱਪੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਖ਼ਾਸ ਸੁਨੇਹਾ ਲਿਖਿਆ ਹੈ।


ਗਿੱਪੀ ਲਿਖਦੇ ਹਨ, ‘ਕੌਣ ਕਹਿੰਦਾ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ’ਚ ਪਿਆਰ ਨਹੀਂ ਹੈ? ਮੇਰੇ ਨਾਲ ਮੇਰੀ ਖ਼ੁਸ਼ੀ ਸਾਂਝੀ ਕਰਨ ਸਭ ਆਏ। ਜੋ ਦੇਸ਼ ਤੋਂ ਬਾਹਰ ਸੀ, ਉਨ੍ਹਾਂ ਨੇ ਵੀ ਫੋਨ ਤੇ ਮੈਸਿਜ ਰਾਹੀਂ ਪਿਆਰ ਭੇਜਿਆ। ਯਾਰੀ-ਦੋਸਤੀ ਤੇ ਪਿਆਰ ਕਮਾਉਣ ਤੋਂ ਉੱਤੇ ਕੁਝ ਨਹੀਂ। ਤੁਹਾਡਾ ਸਾਰਿਆਂ ਦਾ ਦੁਆਵਾਂ ਦੇਣ ਲਈ ਧੰਨਵਾਦ।’ਦੱਸ ਦੇਈਏ ਕਿ ਇਨ੍ਹਾਂ ਤਸਵੀਰ ’ਚ ਬੱਬੂ ਮਾਨ, ਹਰਭਜਨ ਮਾਨ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਬੰਟੀ ਬੈਂਸ, ਅਮਰ ਨੂਰੀ ਸਮੇਤ ਕਈ ਸਿਤਾਰੇ ਨਜ਼ਰ ਆ ਰਹੇ ਹਨ।

Satinder Sartaj ਨੇ ਗਾਇਆ ‘ਗੁਰਮੁਖੀ ਦਾ ਬੇਟਾ’ Babbu Maan ਹੋਏ ਭਾਵੁਕ ,Sartaj ਨੇ ਗਿੱਪੀ ਦੇ ਮੁੰਡੇ ਨੂੰ ਗੋਦੀ ਚੱਕ ਕੇ ਸੁਣੋ ਕੀ ਕਿਹਾ

ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਘਰ ਇੰਨੀਂ ਦਿਨੀਂ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਦਰਅਸਲ, ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਦੇ ਜਨਮਦਿਨ ਅਤੇ ਉਨ੍ਹਾਂ ਦੇ ਪੁੱਤਰ ਗੁਰਬਾਜ਼ ਗਰੇਵਾਲ ਦੀ ਲੋਹੜੀ ਮਨਾਇਆ ਗਿਆ, ਜਿਸ ‘ਚ ਤਕਰੀਬਨ ਸਾਰੇ ਹੀ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਹੀ ਨਹੀਂ ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਵੀ ਇਸ ਦੌਰਾਨ ਪਹੁੰਚੇ ਸਨ। ਇਸ ਦੌਰਾਨ ਦੀਆਂ ਕਾਫ਼ੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ।

ਦੱਸ ਦਈਏ ਕਿ ਹੁਣ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਸੁਹਾਗ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਕਈ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜਸਬੀਰ ਜੱਸੀ ਨੇ ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਜੀ ਖ਼ਾਨ ਵਰਗੇ ਕਈ ਕਲਾਕਾਰਾਂ ਨੂੰ ਟੈਗ ਕੀਤਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਕੈਪਸ਼ਨ ‘ਚ ਲਿਖਿਆ ਹੈ, ”ਮੁਸਕਾਨ ਬੇਟੀ ਲਈ ਸੁਹਾਗ।”

ਇਸ ਤੋਂ ਇਲਾਵਾ ਗਾਇਕ ਨਿੰਜਾ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਹੋਰ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ ਅਤੇ ਸਟੇਜ ‘ਤੇ ਆਪਣੇ ਗੀਤਾਂ ਨਾਲ ਲੋਕਾਂ ਨੂੰ ਨਚਾ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਇਸ ਵੀਡੀਓ ‘ਤੇ ਕੁਮੈਂਟਸ ਕਰਕੇ ਉਨ੍ਹਾਂ ਨੂੰ ਭਤੀਜੀ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੇ ਘਰ ਪੰਜਾਬੀ ਕਲਾਕਾਰਾਂ ਨੇ ਰੌਣਕਾਂ ਲਾਈਆਂ ਹੋਈਆਂ ਹਨ। ਗਿੱਪੀ ਗਰੇਵਾਲ ਦੀ ਭਤੀਜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਇਸ ਦੌਰਾਨ ਦੀਆਂ ਕੁਝ ਵੀਡੀਓਜ਼ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸਾਂਝੀਆਂ ਕੀਤੀਆਂ ਹਨ।

ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਕਾਫ਼ੀ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਦੀ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।

Check Also

ਦਿਲਪ੍ਰੀਤ ਢਿੱਲੋਂ ਨੇ ਮੰਗੀ ਮੁਆਫ਼ੀ – ਜਾਣੋ ਕੀ ਮਸਲਾ ਸੀ

Dilpreet Dhillon ਨੇ ਮੰਗੀ ‘ਮਰਾਸੀ ਭਾਈਚਾਰੇ’ ਤੋਂ ਮੁਆਫ਼ੀ ਸ਼ੋਅ ਦੌਰਾਨ ਬੋਲੇ ਸ਼ਬਦਾਂ ਨਾਲ ਉੱਠਿਆ ਸੀ …