Breaking News
Home / Bollywood / ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਸ਼ਹਿਨਾਜ਼ ਗਿੱਲ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਰਹਿੰਦੀ ਸੀ ਪਰ ਉਸ ਨੇ ਹੁਣ ਆਪਣੀ ਸਰਗਰਮੀ ਹੌਲੀ-ਹੌਲੀ ਵਧਾ ਦਿੱਤੀ ਹੈ।

ਜਿਥੇ ਉਹ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ, ਉਥੇ ਅੱਜ ਉਸ ਨੇ ਆਪਣਾ ਨਵਾਂ ਫੋਟੋਸ਼ੂਟ ਸਾਂਝਾ ਕੀਤਾ ਹੈ।

ਬਲੈਕ ਡਰੈੱਸ ’ਚ ਕਰਵਾਏ ਸ਼ਹਿਨਾਜ਼ ਗਿੱਲ ਦੇ ਇਸ ਫੋਟੋਸ਼ੂਟ ’ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਬਲੈਕ ਸ਼ਾਰਟ ਡਰੈੱਸ ਵਾਲੇ ਇਸ ਫੋਟੋਸ਼ੂਟ ਨੂੰ ਡੱਬੂ ਰਤਨਾਨੀ ਨੇ ਸ਼ੂਟ ਕੀਤਾ ਹੈ।

ਇਕ ਘੰਟੇ ਅੰਦਰ ਇਸ ਫੋਟੋਸ਼ੂਟ ਨੂੰ 3 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।

ਉਥੇ 15 ਹਜ਼ਾਰ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤੇ ਹਨ।

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਇਹ ਪਹਿਲਾ ਫੋਟੋਸ਼ੂਟ ਹੈ, ਜੋ ਉਸ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।

ਬਿੱਗ ਬੌਸ 13’ ਫੇਮ ਆਸਿਮ ਰਿਆਜ਼ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਰੈਂਡ ਕਰ ਰਹੇ ਹਨ ਪਰ ਇਸ ਵਾਰ ਆਸਿਮ ਆਪਣੀ ਫੈਨ ਫਾਲੋਇੰਗ ਕਾਰਨ ਨਹੀਂ, ਸਗੋਂ ਟਰੋਲਿੰਗ ਕਾਰਨ ਟਰੈਂਡ ਹੋ ਰਹੇ ਹਨ। ਆਸਿਮ ਨੇ ਸ਼ਹਿਨਾਜ਼ ਗਿੱਲ ਦੀ ਡਾਂਸ ਵੀਡੀਓ ’ਤੇ ਕੁਝ ਅਜਿਹਾ ਕਹਿ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੇ ਆਸਿਮ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਤੇ ‘ਬਿੱਗ ਬੌਸ’ ਦੇ ਸਾਬਕਾ ਮੁਕਾਬਲੇਬਾਜ਼ ਕਰਨਵੀਰ ਬੋਹਰਾ ਨੇ ਵੀ ਆਸਿਮ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਅਸਲ ’ਚ ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਆਪਣੇ ਮੈਨੇਜਰ ਦੀ ਮੰਗਣੀ ਸੈਰਾਮਨੀ ਅਟੈਂਡ ਕੀਤੀ ਸੀ। ਸਮਾਰੋਹ ਤੋਂ ਸ਼ਹਿਨਾਜ਼ ਦੀਆਂ ਹੱਸਣ-ਖੇਡਣ ਦੇ ਨਾਲ-ਨਾਲ ਡਾਂਸ ਕਰਦਿਆਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੂੰ ਮੁੜ ਤੋਂ ਖ਼ੁਸ਼ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।


ਇਸ ਦੌਰਾਨ ਆਸਿਮ ਰਿਆਜ਼ ਨੇ ਅਜਿਹਾ ਟਵੀਟ ਕਰ ਦਿੱਤਾ, ਜਿਸ ਨੂੰ ਦੇਖ ਲੋਕਾਂ ਨੂੰ ਲੱਗਦਾ ਹੈ ਕਿ ਆਸਿਮ ਦਾ ਟਵੀਟ ਸ਼ਹਿਨਾਜ਼ ਲਈ ਸੀ ਕਿਉਂਕਿ ਉਸ ਨੂੰ ਸ਼ਹਿਨਾਜ਼ ਦਾ ਡਾਂਸ ਕਰਨਾ ਪਸੰਦ ਨਹੀਂ ਆਇਆ। ਆਸਿਮ ਰਿਆਜ਼ ਨੇ ਆਪਣੇ ਟਵੀਟ ’ਚ ਲਿਖਿਆ, ‘ਹੁਣੇ ਕੁਝ ਡਾਂਸਿੰਗ ਕਲਿੱਪਸ ਦੇਖੀਆਂ, ਸੱਚ ’ਚ ਲੋਕ ਇੰਨੀ ਜਲਦੀ ਆਪਣਿਆਂ ਨੂੰ ਭੁੱਲ ਕੇ ਅੱਗੇ ਵੱਧ ਜਾਂਦੇ ਹਨ। ਕਿਆ ਬਾਤ, ਕਿਆ ਬਾਤ।’

ਆਸਿਮ ਦੇ ਇਸ ਟਵੀਟ ’ਤੇ ਹੰਗਾਮਾ ਮਚ ਗਿਆ ਹੈ। ਲੋਕ ਆਸਿਮ ਦੀ ਸੋਚ ਨੂੰ ਛੋਟਾ ਦੱਸ ਰਹੇ ਹਨ ਤੇ #ShameOnAsimRiaz ਟਰੈਂਡ ਕਰ ਰਿਹਾ ਹੈ।

ਸਿਡਨਾਜ਼ ਦੇ ਪ੍ਰਸ਼ੰਸਕਾਂ ਤੋਂ ਬਾਅਦ ਹੁਣ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਨੇ ਵੀ ਆਸਿਮ ਦੀ ਕਲਾਸ ਲਗਾਈ ਹੈ। ਕਰਨ ਨੇ ਟਵੀਟ ਕੀਤਾ, ‘ਇਸ ਨੂੰ ਮੁੜ ਤੋਂ ਰੀ-ਟਵੀਟ ਕਰਨ ਦਾ ਮਨ ਕਰਦਾ ਹੈ ਕਿਉਂਕਿ ਕੁਝ ਲੋਕ ਦੂਜਿਆਂ ਨੂੰ ਹੱਸਦੇ ਹੋਏ ਨਹੀਂ ਦੇਖ ਸਕਦੇ ਹਨ, ਖ਼ਾਸ ਕਰਕੇ ਜਦੋਂ ਉਹ ਇਕ ਹਨੇਰੀ ਜਗ੍ਹਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ।’


ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਤੋਂ ਪ੍ਰਸ਼ੰਸਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਹੈ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਪ੍ਰਸ਼ੰਸਕਾਂ ਨੇ ਹਮੇਸ਼ਾ ਸ਼ਹਿਨਾਜ਼ ਦਾ ਸਮਰਥਨ ਕੀਤਾ ਹੈ ਤੇ ਹੁਣ ਆਪਣੀ ਮਨਪਸੰਦ ਅਦਾਕਾਰਾ ਲਈ ਆਸਿਮ ਦੀ ਛੋਟੀ ਸੋਚ ਦੇਖ ਕੇ ਪ੍ਰਸ਼ੰਸਕ ਆਸਿਮ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

Check Also

ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ

ਪੰਜਾਬੀ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਸਨ ਪਰ ਪਿਛਲੇ ਕੁਝ ਮਹੀਨਿਆਂ …