Breaking News
Home / Punjab / ਭੂਆ ਬਣੀ ਵਿਚੋਲਣ, ਮੁੰਡੇ ਨੂੰ ਲੱਭ ਦਿੱਤੀ ਸੋਹਣੀ ਸੁਨੱਖੀ ਕੁੜੀ, ਵਿਆਹ ਤੋਂ ਬਾਅਦ ਕੁੜੀ ਕਰ ਗਈ ਕਾਂਡ

ਭੂਆ ਬਣੀ ਵਿਚੋਲਣ, ਮੁੰਡੇ ਨੂੰ ਲੱਭ ਦਿੱਤੀ ਸੋਹਣੀ ਸੁਨੱਖੀ ਕੁੜੀ, ਵਿਆਹ ਤੋਂ ਬਾਅਦ ਕੁੜੀ ਕਰ ਗਈ ਕਾਂਡ

ਨੌਸਰਬਾਜ਼ਾਂ ਨੇ ਲੋਕਾਂ ਤੋਂ ਪੈਸੇ ਹੜੱਪਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਸ ਨਾਲ ਧੋਖਾ ਹੋ ਜਾਂਦਾ ਹੈ? ਜਿਸ ਤੋਂ ਬਾਅਦ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਭਰੋਸਾ ਕਿਸ ਤੇ ਕੀਤਾ ਜਾਵੇ? ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 15 ਸਤੰਬਰ ਨੂੰ ਉਨ੍ਹਾਂ ਕੋਲ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਪਹੁੰਚ ਕੇ ਦਰਖਾਸਤ ਦਿੱਤੀ ਕਿ ਉਸ ਨਾਲ ਜਸਪ੍ਰੀਤ ਕੌਰ ਨਾਮ ਦੀ ਲੜਕੀ ਧੋਖਾ ਕਰ ਗਈ ਹੈ।

ਉਹ ਸਿਰਫ਼ ਇਕ ਦਿਨ ਲਈ ਉਸ ਦੀ ਪਤਨੀ ਬਣੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕੁਲਵੰਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਮਹਿਣਾ ਦਾ ਰਹਿਣ ਵਾਲਾ ਹੈ। ਜਿਸ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਭੂਆ ਹਰਪ੍ਰੀਤ ਕੌਰ ਪਤਨੀ ਹਰਿੰਦਰ ਸਿੰਘ ਨੇ ਉਸ ਦਾ ਰਿਸ਼ਤਾ ਕਰਵਾਇਆ ਸੀ। 5 ਔਰਤਾਂ ਨੇ 70 ਹਜ਼ਾਰ ਰੁਪਏ ਲੈ ਕੇ ਉਸ ਦਾ ਜਸਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਫਰਜ਼ੀ ਵਿਆਹ ਕਰਵਾ ਦਿੱਤਾ। ਜਸਪ੍ਰੀਤ ਕੌਰ ਵਿਆਹ ਕਰਵਾ ਕੇ ਕੁਲਵੰਤ ਸਿੰਘ ਦੇ ਘਰ ਆਈ।


ਉਹ 5 ਤੋਲੇ ਸੋਨੇ ਦੇ ਗਹਿਣੇ ਅਤੇ ਸ਼ਗਨਾਂ ਦੇ ਇਕੱਠੇ ਹੋਏ 20 ਤੋਂ 21 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਦੇ ਦੱਸਣ ਮੁਤਾਬਕ ਇਹ ਔਰਤਾਂ ਦਾ ਗਿਰੋਹ ਹੈ। ਜੋ ਸਕੀਮ ਅਧੀਨ ਵਿਆਹ ਕਰਦੀਆਂ ਹਨ। ਲਾੜੀ ਆਪਣੇ ਸਹੁਰੇ ਘਰ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੁੱਕ ਲਿਆਉਂਦੀ ਹੈ ਅਤੇ ਬਾਅਦ ਵਿਚ ਪੁਲਿਸ ਕੋਲ ਆਪਣੇ ਨਾਲ ਜਬਰ ਜਿਨਾਹ ਹੋਣ ਦਾ ਦੋਸ਼ ਲਗਾ ਦਿੰਦੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਉਹ ਗੱਲ ਬਾਤ ਹੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਡੀ.ਐੱਸ.ਪੀ ਦਾ ਫੋਨ ਆ ਗਿਆ।

ਡੀ.ਐਸ.ਪੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਜਸਪ੍ਰੀਤ ਕੌਰ ਨਾਮ ਦੀ ਲੜਕੀ ਐਫੀ.ਡੇਵਿਟ ਲੈ ਕੇ ਆਈ ਹੈ। ਜੋ ਦੋਸ਼ ਲਗਾਉਂਦੀ ਹੈ ਕਿ ਉਸ ਨੂੰ ਕੋਈ ਗਲਤ ਦਵਾਈ ਦੇ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਹੈ। ਜਸਪ੍ਰੀਤ ਕੌਰ ਦੇ ਮਾਤਾ ਪਿਤਾ ਵੀ ਨਾਲ ਹਨ। ਪੁਲੀਸ ਅਧਿਕਾਰੀ ਨੇ ਜਸਪ੍ਰੀਤ ਕੌਰ ਨੂੰ ਆਪਣੇ ਕੋਲ ਬੁਲਾ ਲਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਸਪ੍ਰੀਤ ਨੇ ਪੂਰੇ ਹੋਸ਼ੋ ਹਵਾਸ ਵਿੱਚ ਵਿਆਹ ਕਰਵਾਇਆ ਹੈ। ਜਦੋਂ ਗੁਰਦੁਆਰਾ ਸਾਹਿਬ ਚ ਉਸ ਨੂੰ ਵਿਆਹ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤਾਂ ਉਹ ਵੀਡੀਓ ਵਿਚ ਦਸਤਖਤ ਕਰਦੀ ਦਿਖਾਈ ਦੇਂਦੀ ਹੈ।

ਵਿਆਹ ਵਿੱਚ ਪੰਜੇ ਹੀ ਵਿਚੋਲਣਾ, ਨਕਲੀ ਭਰਾ ਅਤੇ ਨਕਲੀ ਪਿਤਾ ਵੀ ਮੌਜੂਦ ਹਨ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ 5 ਔਰਤਾਂ ਅਤੇ 2 ਬੰਦਿਆਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਇਸੇ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਸਪ੍ਰੀਤ ਕੌਰ, ਉਸ ਦੀ ਮਾਂ ਅਤੇ ਪਿਤਾ ਨੂੰ ਕਾਬੂ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਕੈਨੇਡਾ ਸੰਸਦੀ ਚੋਣਾਂ ‘ਚ ਹਾਰੀ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ …

%d bloggers like this: