ਆਖਰ ਇਸ ਤਰੀਕ ਤੋਂ ਸਕੂਲ ਕਾਲਜ ਖੋਲਣ ਦਾ ਹੋ ਗਿਆ ਐਲਾਨ ,ਜਾਣੋ ਸਾਵਧਾਨੀਆਂ

ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਰੋਜਾਨਾ ਹੀ ਦੁਨੀਆਂ ਵਿਚ ਲੱਖਾਂ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਵਾਇਰਸ ਨੂੰ ਰੋਕਣ ਦਾ ਕਰਕੇ ਇੰਡੀਆ ਵਿਚ ਸਕੂਲ ਕਾਲਜ ਬੰਦ ਪਏ ਹੋਏ ਹਨ। ਪਰ ਹੁਣ ਇੱਕ ਵੱਡੀ ਖਬਰ ਸਕੂਲ ਕਾਲਜ ਅਤੇ ਕੈਂਪਸ ਨੂੰ ਖੋਲਣ ਦੇ ਬਾਰੇ ਵਿਚ ਆ ਰਹੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ 21 ਸਤੰਬਰ ਤੋਂ ਸਕੂਲ, ਕਾਲਜ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਵਿਦਿਅਕ ਅਦਾਰਿਆਂ ਵਿੱਚ ਨਵਾਂ ਸੈਸ਼ਨ ਉਸ ਨਾਲੋਂ ਵੱਖਰਾ ਹੋਵੇਗਾ ਜੋ ਅਸੀਂ ਹੁਣ ਤੱਕ ਵੇਖਦੇ ਆਏ ਹਾਂ। ਮਾਸਕ ਪਹਿਨਣ ਜਾਂ ਸਮਾਜਕ ਦੂਰੀ ਬਣਾਈ ਰੱਖਣ ਤੋਂ ਲੈ ਕੇ ਹੋਰ ਕਈ ਬਦਲਾਅ ਕੀਤੇ ਗਏ ਹਨ।

ਕਿਸ ਨੂੰ ਆਉਣ ਦਿੱਤਾ ਜਾਏਗਾ:ਇਸ ਸਮੇਂ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੁਲਾਇਆ ਜਾਵੇਗਾ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਲਿਖਤੀ ਸਹਿਮਤੀ ਲੈਣੀ ਪਏਗੀ। ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਨ ਦਾ ਵਿਕਲਪ ਵੀ ਹੋਵੇਗਾ।

ਸਿੱਖਿਆ ਦਾ ਤਰੀਕਾ ਕੀ ਹੋਵੇਗਾ:ਨਾ ਤਾਂ ਸਕੂਲ ਤੇ ਨਾ ਹੀ ਕਾਲਜਾਂ ਨੂੰ ਸ – ਰੀ- ਰ- ਕ ਅਧਿਆਪਨ ਵੱਲ ਵਧਣ ਲਈ ਕਿਹਾ ਗਿਆ ਹੈ। ਦੋਵਾਂ ਨੂੰ ਆਨਲਾਈਨ ਸਿੱਖਿਆ ਜਾਰੀ ਰੱਖਣੀ ਪਵੇਗੀ ਤੇ ਇੱਕ ਹਾਈਬ੍ਰਿਡ ਮਾਡਲ ਦੀ ਪਾਲਣਾ ਕੀਤੀ ਜਾਏਗੀ। ਐਸਓਪੀ ਮੁਤਾਬਕ, “ਅਕਾਦਮਿਕ ਤਹਿ ਵਿੱਚ ਨਿਯਮਿਤ ਕਲਾਸਰੂਮ ਦੀ ਅਧਿਆਪਨ ਤੇ ਆਨਲਾਈਨ ਅਧਿਆਪਨ/ਮੁਲਾਂਕਣ ਦਾ ਅਭਿਆਸ ਸ਼ਾਮਲ ਹੋਣਾ ਚਾਹੀਦਾ ਹੈ।“

Leave a Reply

Your email address will not be published.