ਕਿਸਾਨਾਂ ਨੂੰ ਨਹੀਂ ਮਿਲ ਰਿਹਾ ਚਿੱਟੇ ਸੋਨੇ ਦਾ ਐੱਮਐੱਸਪੀ ਭਾਅ

ਸਰਕਾਰ ਵੱਲੋਂ ਐੱਮਐੱਸਪੀ ’ਤੇ ਕਿਸਾਨਾਂ ਦੀ ਜਿਣਸ ਖਰੀਦੇ ਜਾਣ ਦੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। ਮੰਡੀ ਵਿੱਚ ਕਿਸਾਨ ਨਰਮੇ ਦੀ ਫ਼ਸਲ ਐੱਮਐੱਸਪੀ ਤੋਂ ਇਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਘਾਟੇ ਵਿੱਚ ਵੇਚਣ ਲਈ ਮਜਬੂਰ ਹੋ ਰਹੇ ਹਨ। ਪਿਛਲੇ ਸਾਲ ਜਿਹੜੇ ਝੋਨੇ ਦਾ ਭਾਅ ਕਿਸਾਨਾਂ ਨੂੰ 2800 ਰੁਪਏ ਪ੍ਰਤੀ ਕੁਇੰਟਲ ਮਿਲਿਆ ਸੀ, ਉਹ ਝੋਨਾ ਐਤਕੀਂ ਕਿਸਾਨ 1700-1800 ਰੁਪਏ ਵੇਚਣ ਲਈ ਮਜਬੂਰ ਹੋ ਰਹੇ ਹਨ।

ਸਿਰਸਾ ਦੀ ਮੰਡੀ ਵਿੱਚ ਅੱਜ ਕਿਸਾਨ ਭਾਰੀ ਮਾਤਰਾ ’ਚ ਨਰਮੇ ਦੀ ਫ਼ਸਲ ਲੈ ਕੇ ਆਏ ਸਨ। ਮੰਡੀ ਵਿੱਚ ਕਿਸਾਨਾਂ ਦਾ ਨਰਮਾ ਅੱਜ 4761 ਤੋਂ 4800 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਰਮੇ ਲਈ ਨਿਰਧਾਰਿਤ ਐੱਮਐੱਸਪੀ ਨਹੀਂ ਮਿਲ ਰਹੀ। ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਕਿਸਮਾਂ ਦੇ ਨਰਮੇ ਦਾ ਐੱਮਐੱਸਪੀ 5515 ਤੇ 5825 ਰੁਪਏ ਹੈ ਜਦੋਂਕਿ ਕਿਸਾਨਾਂ ਦਾ ਨਰਮਾ ਇਸ ਤੋਂ ਇਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਘੱਟ ਵਿਕ ਰਿਹਾ ਹੈ। ਇਸੇ ਤਰ੍ਹਾਂ ਝੋਨੇ ਦਾ ਭਾਅ ਵੀ ਕਿਸਾਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਮਿਲ ਰਿਹਾ ਹੈ। ਮੰਡੀ ਵਿੱਚ 1509 ਕਿਸਮ ਦਾ ਝੋਨਾ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਐਤਕੀਂ ਜਿੱਥੇ ਝੋਨੇ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ ਉਥੇ ਹੀ ਰੇਟ ਵੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਮਿਲ ਰਿਹਾ ਹੈ ਜਦੋਂਕਿ ਖਰਚਾ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਹੋਇਆ ਹੈ।

Leave a Reply

Your email address will not be published.