ਪੰਜਾਬ ’ਚ ਭਾਜਪਾ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਤੇ ਜਿੱਤਣ ਦਾ ਦਮ

ਸ਼੍ਰੋਮਣੀ ਅਕਾਲੀ ਦਲ ਦਾ ਐੱਨਡੀਏ ਨੂੰ ਛੱਡਣਾ ਮੰਦਭਾਗਾ ਕਰਾਰ ਦਿੰਦਿਆਂ ਪੰਜਾਬ ਵਿੱਚ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਤੇ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਤੇ ਜਿੱਤਣ ਦਾ ਦਮ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਕਾਲੀ ਬਿੱਲ ਦੇ ਸਮਰਥਨ ਵਿੱਚ ਸਨ ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਦੇ ਹੱਕ ਵਿੱਚ ਬਿਆਨ ਦਿੱਤੇ ਸਨ ਪਰ ਹੁਣ ਮੁੱਕਰ ਗਏ। ਇਸ ਤਰ੍ਹਾਂ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਅਕਾਲੀਆਂ ਨੇ ਠੀਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਰਾਜ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲਈ ਜਾਨ ਮਾਰਨ ਲਈ ਤਿਆਰ ਹਨ।

ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਪਾਰਟੀ ਕਾਰਕੁਨਾਂ ਵੱਲੋਂ ਰਾਜ ਨਿਵਾਸ ਵੱਲ ਮਾਰਚ ਕੱਢ ਕੇ ਪਾਸ ਕੀਤੇ ਗਏ ਖੇਤੀਬਾੜੀ ਬਿਲਾਂ ਦੇ ਕਾਨੂੰਨੀ ਰੂਪ ਅਖ਼ਤਿਆਰ ਕਰਨ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਦਿੱਲੀ ਪੁਲੀਸ ਸੂਬਾ ਪ੍ਰਧਾਨ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਹਰੀ ਨਗਰ ਦੇ ਖਾਟੂ ਸ਼ਿਆਮ ਸਟੇਡੀਅਮ ਵਿੱਚ ਲੈ ਗਈ। ਸੂਬਾ ਕਾਂਗਰਸ ਵੱਲੋਂ ਰਾਜ ਘਾਟ ਤੋਂ ਰਾਜ ਨਿਵਾਸ ਤੱਕ ਕਿਸਾਨ ਮਜ਼ਦੂਰ ਨਿਆਂ ਮਾਰਚ ਕੱਢਿਆ ਗਿਆ ਤੇ ਖੇਤੀਬਾੜੀ ਬਾਰੇ ਬਿਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਗਿਆ

Leave a Reply

Your email address will not be published.