ਮਸ਼ਹੂਰ ਪੰਜਾਬੀ ਗਾਇਕ ਦਾ ਕਨੇਡਾ ਵਿਚ ਕ ਤ ਲ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਨੌਜਵਾਨ ਗਾਇਕ ਦੀ ਕੈਨੇਡਾ ਵਿਖੇ ਕੁਝ ਅ ਣ ਪ ਛਾ ਤੇ ਵਿਅਕਤੀਆਂ ਵਲੋਂ ਗੋ ਲੀ ਆਂ ਮਾ ਰ ਕੇ ਕ ਤ ਲ ਕਰਨ ਦੀ ਖ਼ਬਰ ਹੈ |ਜਾਣਕਾਰੀ ਅਨੁਸਾਰ ਸੇਵਾਮੁਕਤ ਅਧਿਆਪਕ ਗੋਬਿੰਦ ਸਿੰਘ ਵਾਸੀ ਪੁਰਾਣੀ ਮੰਡੀ ਬੁਢਲਾਡਾ ਦਾ ਲੜਕਾ ਪ੍ਰੀਤ ਕਮਲ ਸਿੰਘ (28) ਰੋਜ਼ੀ ਰੋਟੀ ਕਮਾਉਣ ਲਈ ਲਗਪਗ 9 ਸਾਲ ਪਹਿਲਾਂ (ਬਰੈਂਪਟਨ) ਕੈਨੇਡਾ ਗਿਆ ਸੀ |

ਉਹ ਟੋਰਾਂਟੋ ਵਿਖੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ | ਬੀਤੇ ਕੱਲ੍ਹ ਰੋਜ਼ਾਨਾ ਵਾਂਗ ਸਵੇਰ ਸਮੇਂ ਜਿਉਂ ਹੀ ਕੰਮ ‘ਤੇ ਆਇਆ ਤਾਂ ਦੋ ਅ ਣ ਪ ਛਾ ਤੇ ਨ ਕਾ ਬ ਪੋ ਸ਼ਾਂ ਵਲੋਂ ਗੋ ਲੀਆਂ ਮਾ ਰ ਕੇ ਮੌ ਤ ਦੇ ਘਾ ਟ ਉਤਾਰ ਦਿੱਤਾ |

ਕ ਤ ਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪਰਿਵਾਰ ਨੂੰ ਇਸ ਸਬੰਧੀ ਸੂਚਨਾ ਟੋਰਾਂਟੋ ਪੁਲਿਸ ਅਤੇ ਮਿ੍ਤਕ ਦੇ ਕੈਨੇਡਾ ਰਹਿੰਦੇ ਮਾਮੇ ਨੇ ਦਿੱਤੀ | ਮਿ੍ਤਕ ਦੇ ਚਚੇਰੇ ਭਰਾ ਦਲਜੀਤ ਸਿੰਘ ਦਰਸ਼ੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਰਾਹੀਂ ਮਿ੍ਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |ਦੱਸਣਾ ਬਣਦਾ ਹੈ ਕਿ ਮਿ੍ਤਕ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਦੇ ਚਹੇਤੇ ਗਾਇਕ ਦੇ ਤੌਰ ‘ਤੇ ਵੀ ਵਿਚਰ ਰਿਹਾ ਸੀ | ਉਸ ਦੇ ‘ਬਿੱਗਬਰਡ’ ‘ਚ ਆਏ ਗੀਤ ‘ਮਾ ਫ਼ੀ ਆ ਮੰਡੀਰ’ ਅਤੇ ਉਸ ਦੇ ਗਾਏ ‘ਤੇ ਸਿੱਧੂ ਮੂਸੇਵਾਲੇ ਦੇ ਲਿਖੇ ਗੀਤ ‘ਦਿਲ ਦੀਆਂ ਗੱਲਾਂ’ ਯੂ-ਟਿਊਬ ‘ਤੇ ਕਾਫ਼ੀ ਚਰਚਿਤ ਰਹੇ ਹਨ |