ਪ੍ਰੇਮ ਸਬੰਧ ਦੇ ਚੱਕਰਾਂ ‘ਚ ਫਸੀ ਕੁੜੀ ਨਾਲ ਹੋਇਆ ਵੱਡਾ ਕਾਰਾ !

ਪਿਆਰ ਭਰੇ ਰਿਸ਼ਤਿਆਂ ਵਿਚ ਕਈ ਵਾਰ ਸਾਥੀ ਦੀਆਂ ਗੱਲਾਂ ਕਰਕੇ ਦਰਾੜ ਆ ਜਾਂਦੀ ਹੈ। ਕਈ ਵਾਰ ਤਾਂ ਬ੍ਰੇਕਅਪ ਤੱਕ ਦੀ ਨੌਬਤ ਉਦੋਂ ਆ ਜਾਂਦੀ ਹੈ ਜਦੋਂ ਅਸੀਂ ਆਪਣੇ ਸਾਥੀ ‘ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਹਾਂ ਤੇ ਉਹ ਬੱਸ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ। ਪਿਆਰ ਭਰਿਆ ਦਿਲ ਅਤੇ ਭਰੋਸਾ ਟੁੱਟਣ ਵਿਚ ਵਕਤ ਨਹੀਂ ਲੱਗਦਾ ਤੇ ਇਸ ਦੇ ਨਾਲ ਹੀ ਬਿਖਰਨ ਲੱਗਦਾ ਹੈ ਸਾਡਾ ਆਤਮਵਿਸ਼ਵਾਸ। ਰਿਸ਼ਤੇ ਵਿਚ ਦਰਾੜ ਨੂੰ ਲੈ ਕੇ ਹਾਲ ਹੀ ਵਿਚ ਹੀ ਇੱਕ ਸੋਧ ਕੀਤਾ ਗਿਆ ਹੈ ਜਿਸ ਵਿਚ ਹੈਰਾਨ ਕਰ ਦੇਣ ਵਾਲਿਆਂ ਗੱਲਾਂ ਸਾਹਮਣੇ ਆਇਆ ਹਨ। ਆਓ ਜਾਣਦੇ ਹਾਂ ਕਿ ਬ੍ਰੇਕਅਪ ਨੂੰ ਲੈ ਕੇ ਕਿ ਕਹਿੰਦਾ ਹੈ ਇਹ ਸਰਵੇ:

ਇੱਕ ਵੈੱਬਸਾਈਟ ਨੇ ਤਕਰੀਬਨ 1 ਹਜ਼ਾਰ ਲੋਕਾਂ ਤੇ ਸਰਵੇ ਕੀਤਾ। ਇਸ ਵਿਚ ਇਹ ਗੱਲ ਖੁੱਲ ਕੇ ਸਾਹਮਣੇ ਆਈ ਕਿ ਜ਼ਿਆਦਾਤਰ ਰਿਸ਼ਤੇ ਸ਼ੁੱਕਰਵਾਰ ਦੇ ਦਿਨ ਹੀ ਟੁੱਟਦੇ ਹਨ। ਇਹ ਹੀ ਉਹ ਦਿਨ ਹੈ ਜਿਸ ਦਿਨ ਲੋਕਾਂ ਨੂੰ ਸਭ ਤੋ ਜ਼ਿਆਦਾ ਧੋਖੇ ਮਿਲਦੇ ਹਨ। ਇਹ ਵੂਮਨ ਹੈਲਥ ਆਸਟ੍ਰੇਲੀਆ ਦੀ ਰਿਪੋਰਟ ਹੈ। ਇਸ ਮੁਤਾਬਿਕ ਜੇਕਰ ਤੁਹਾਨੂੰ ਸ਼ੁੱਕਰਵਾਰ ਦੇ ਦਿਨ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਸਾਥੀ ਤੁਹਾਨੂੰ ਝੂਠ ਬੋਲ ਰਿਹਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ ਕਿ ਉਹ ਜਲਦ ਹੀ ਤੁਹਾਨੂੰ ਧੋਖਾ ਦੇ ਸਕਦਾ ਹੈ। ਕਰੀਬ 75 ਫ਼ੀਸਦੀ ਲੋਕ ਸ਼ੁੱਕਰਵਾਰ ਦੇ ਦਿਨ ਆਪਣੇ ਸਾਥੀ ਨਾਲ ਝੂਠ ਬੋਲਦੇ ਹਨ।

ਸਪੋਕਸਪਰਸਨ ਕ੍ਰਿਸਟਨ ਗਰਾਂਟ ਨੇ ਜਾਣਕਾਰੀ ਦਿੱਤੀ ਕਿ ਪਿਆਰ ਵਿਚ ਧੋਖਾ ਦੇਣਾ ਲੋਕਾਂ ਦਾ ਬੁਨਿਆਦੀ ਰਵੱਈਆ ਹੈ। ਸਾਥੀ ਨੂੰ ਧੋਖਾ ਦੇਣ ਵਾਲੇ ਲੋਕ ਆਪਣੇ ਪਾਰਟਨਰ ਨੂੰ ਹਫ਼ਤੇ ਵਿਚ 2 ਵਾਰ ਮਿਲਣਾ ਪਸੰਦ ਕਰਦੇ ਹਨ। ਤਕਰੀਬਨ 64 ਪ੍ਰਤੀਸ਼ਤ ਧੋਖੇਬਾਜ਼ ਸਾਥੀ ਆਪਣੇ ਪਾਰਟਨਰ ਦੇ ਨਾਲ ਮੰਗਲਵਾਰ ਨੂੰ ਰਹਿਣਾ ਪਸੰਦ ਕਰਦੇ ਹਨ। ਜੱਦੋ ਤਕ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਰੰਗੇ ਹੱਥੀ ਫੜ ਨਾ ਲਵੇ ਜਾਂ ਉਨ੍ਹਾਂ ਨੂੰ ਕੋਈ ਠੋਸ ਬਹਾਨਾ ਨਾ ਮਿਲ ਜਾਏ ਉਹ ਆਪਣੇ ਸਾਥੀ ਨੂੰ ਹਮੇਸ਼ਾ ਧੋਖਾ ਦਿੰਦੇ ਰਹਿੰਦੇ ਹਨ ਤੇ ਪਿਆਰ ਹੋਣ ਕਰ ਕੇ ਉਨ੍ਹਾਂ ਦਾ ਸਾਥੀ ਉਨ੍ਹਾਂ ਦੇ ਹਰ ਝੂਠ ਨੂੰ ਸੱਚ ਮੰਨ ਕੇ ਵਿਸ਼ਵਾਸ ਕਰ ਲੈਂਦਾ ਹੈ।