ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ, ਪਾਕਿ ਲੜਕੀ ਨੇ ਵਿਛਾਇਆ ਸੀ ਪ੍ਰੇਮ ਜਾਲ

ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਗਏ ਅਮਰਿੰਦਰ ਸਿੰਘ (21 ਸਾਲ) ਨੇ ਆ ਤ ਮ ਹੱ ਤਿ ਆ ਕਰ ਲਈ। ਊਸ ਦੇ ਪਿਤਾ ਮਲਕੀਤ ਸਿੰਘ ਪੰਜਾਬ ਪੁਲੀਸ ਵਿੱਚ ਏਐੱਸਆਈ ਹਨ। ਪਿਤਾ ਨੇ ਦੱਸਿਆ ਕਿ ਅਮਰਿੰਦਰ ਸਿੰਘ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਸਰੀ ਸ਼ਹਿਰ ਵਿੱਚ ਪੜ੍ਹਦਾ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਕੰਮ ਵੀ ਕਰਦਾ ਸੀ ਪਰ ਉਸ ਨੇ ਕਦੇ ਪੈਸੇ ਘਰ ਨਹੀਂ ਭੇਜੇ ਸਨ।

ਨਵੰਬਰ 2019 ਵਿੱਚ ਉਸ ਨੇ ਫੀਸ ਲਈ 20 ਲੱਖ ਰੁਪਏ ਮੰਗਵਾਏ ਸਨ। ਅਮਰਿੰਦਰ ਸਿੰਘ ਨੇ ਪਿਤਾ ਨੂੰ ਦੱਸਿਆ ਸੀ ਕਿ ਊਹ ਇੱਕ ਪਾਕਿਸਤਾਨੀ ਲੜਕੀ ਦੇ ਚੱਕਰ ਵਿੱਚ ਫਸਿਆ ਹੋਇਆ ਹੈ ਅਤੇ ਸਾਰੇ ਪੈਸੇ ਊਸ ਨੂੰ ਦੇ ਦਿੱਤੇ ਸਨ ਤੇ ਹੁਣ ਫੀਸ ਦੇਣ ਲਈ ਊਸ ਕੋਲ ਪੈਸੇ ਨਹੀਂ ਸਨ। ਊਸ ਨੇ ਪਹਿਲਾਂ ਵੀ ਆ ਤ ਮ ਹੱ ਤਿ ਆ ਕਰਨ ਦਾ ਯਤਨ ਕੀਤਾ ਸੀ। ਅਮਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਪਾਕਿਸਤਾਨੀ ਲੜਕੀ ਦੇ ਪਿਆਰ ਦੇ ਚੱਕਰ ਵਿੱਚ ਫਸ ਗਿਆ ਸੀ ਜੋ ਕਿ ਕਰਾਚੀ ਦੀ ਰਹਿਣ ਵਾਲੀ ਸੀ ਅਤੇ ਊਨ੍ਹਾਂ ਦੀ ਦੋਸਤੀ ਇੰਸਟਾਗ੍ਰਾਮ ’ਤੇ ਹੋਈ ਸੀ।

ਪਾਕਿਸਤਾਨ ਦੀ ਲੜਕੀ ਨੂੰ ਉਹ ਤੋਹਫੇ ਤੇ ਪੈਸੇ ਵੀ ਭੇਜਦਾ ਰਹਿੰਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਆਪਣੇ ਪੁੱਤਰ ਦੀ ਲਾ ਸ਼ ਮੰਗਵਾਉਣ ਜੋਗੇ ਵੀ ਪੈਸੇ ਨਹੀਂ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਦੇਹ ਮੁਲਕ ਲਿਆਊਣ ਦਾ ਪ੍ਰਬੰਧ ਕੀਤਾ ਜਾਵੇ।