ਪਤਨੀ ਨੇ ਪਤੀ ਦੇ ਆਫ਼ਿਸ ਮਾਰਿਆ ਛਾਪਾ ਤੇ ਫਿਰ !

ਅੱਜ ਅਸੀਂ ਤੁਹਾਨੂੰ ਇੱਕ ਪਤੀ ਪਤਨੀ ਦੀ ਘਟਨਾ ਬਾਰੇ ਦੱਸ ਰਹੇ ਹਾਂ। ਇਸ ਘਟਨਾ ਨਾਲ ਤੁਹਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲ ਸਕਦਾ ਹੈ। ਇਹ ਘਟਨਾ ਵਿਚ ਪਤੀ ਪਤਨੀ ਦੋਵੇਂ ਇਕੱਠੇ ਰਹਿੰਦੇ ਸਨ ਤੇ ਉਹਨਾਂ ਦੀ ਲਵ ਮੈਰਿਜ਼ ਸੀ। ਪਤੀ ਰੋਜ਼ ਕੰਮ ‘ਤੇ ਜਾਂਦਾ ਤੇ ਸ਼ਾਮ ਪੰਜ ਵਜੇ ਨੂੰ ਵਾਪਿਸ ਆ ਜਾਂਦਾ। ਦੋਵੇਂ ਜੀਅ ਬਹੁਤ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਸਨ। ਪਰ ਹੌਲੀ-ਹੌਲੀ ਉਸਦਾ ਪਤੀ ਘਰ ਲੇਟ ਆਉਣ ਲੱਗ ਪਿਆ।

ਪਤਨੀ ਇਸ ਨਾਲ ਨਾਰਾਜ਼ ਰਹਿਣ ਲੱਗੀ ਤੇ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਘਰ ਸਮੇਂ ਨਾਲ ਆ ਜਾਇਆ ਕਰੇ। ਕਿਉਂਕਿ ਉਹ ਘਰ ਇਕੱਲੀ ਹੁੰਦੀ ਹੈ ਤੇ ਉਸਦਾ ਮਨ ਕਰਦਾ ਹੈ ਕਿ ਕੋਈ ਹਮੇਸ਼ਾ ਉਸ ਕੋਲ ਰਹੇ। ਪਤੀ ਨੇ ਪਤਨੀ ਦੀ ਇਸ ਗੱਲ ਨਾਲ ਸਹਿਮਤੀ ਭਰ ਦਿੱਤੀ ਤੇ ਛੇਤੀ ਆਉਣ ਦਾ ਵਾਅਦਾ ਕੀਤਾ। ਪਰ ਕੁੱਝ ਦਿਨਾਂ ਬਾਅਦ ਤੱਕ ਵੀ ਇਹੀ ਸਭ ਕੁੱਝ ਚਲਦਾ ਰਿਹਾ। ਪਤੀ ਕਦੇ ਇੱਕ ਘੰਟਾ ਕਦੇ ਅੱਧਾ ਘੰਟਾ ਕਰ ਲੇਟ ਆਉਂਦਾ ਸੀ। ਪਤਨੀ ਨੇ ਉਸਨੂੰ ਦੁਅਰਾ ਫ਼ਿਰ ਕਿਹਾ ਤੇ ਨਾਲ ਕਿਹਾ ਕਿ ਹੁਣ ਉਹ ਉਸਨੂੰ ਆਖਰੀ ਵਾਰ ਕਹਿ ਰਹੀ ਹੈ।


ਪਤੀ ਚੁੱਪ ਕਰ ਗਿਆ ਤੇ ਉਹ ਰੋਜ਼ ਪਹਿਲਾਂ ਵਾਂਗ ਲੇਟ ਆਉਂਦਾ ਰਿਹਾ। ਦੋਵੇਂ ਦੇ ਰਿਸ਼ਤੇ ਵਿਚ ਖਟਾਸ ਪੈਦਾ ਹੋ ਗਈ। ਪਤਨੀ ਹਰ ਸਮੇਂ ਉਦਾਸ ਰਹਿਣ ਲੱਗੀ। ਇੱਕ ਦਿਨ ਉਸਨੇ ਪਤੀ ਦਾ ਪਿੱਛਾ ਕਰਨ ਬਾਰੇ ਸੋਚਿਆ ਤੇ ਉਹ ਚੁੱਪ-ਚਪੀਤੇ ਸ਼ਾਮ ਨੂੰ ਪਤੀ ਦੇ ਦਫ਼ਤਰ ਪਹੁੰਚ ਗਈ। ਸਾਰਾ ਸਟਾਫ਼ ਜਾ ਚੁੱਕਿਆ ਸੀ। ਪਤਨੀ ਨੇ ਉੱਥੇ ਖੜ੍ਹੇ ਗਾਰਡ ਤੋਂ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਅੰਦਰ ਹੀ ਹੈ।

ਪਤਨੀ ਦੱਬੇ ਪੈਰੀਂ ਅੰਦਰ ਚਲੀ ਗਈ ਤੇ ਜੋ ਉਸਨੇ ਦੇਖਿਆ ਉਹ ਹੈਰਾਨ ਤੇ ਪਰੇਸ਼ਾਨ ਰਹਿ ਗਈ। ਉਸ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਜੋ ਉਹ ਅੱਜ ਦੇਖ ਰਹੀ ਸੀ। ਉਸਨੇ ਦੇਖਿਆ ਕਿ ਦਫ਼ਤਰ ਅੰਦਰ ਇੱਕ ਲੜਕੀ ਆਪਣਾ ਵਰਕ ਕਰ ਰਹੀ ਸੀ ਤੇ ਉਸਦਾ ਪਤੀ ਉੱਥੇ ਪੋਚਾ ਲਗਾ ਰਿਹਾ ਸੀ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਉਸਨੇ ਆਪਣੇ ਪਤੀ ‘ਤੇ ਕਿਉਂ ਸ਼ੱਕ ਕੀਤਾ। ਉਹ ਭੱਜ ਕੇ ਆਪਣੇ ਪਤੀ ਨੂੰ ਮਿਲੀ। ਉਸਦ ਪਤੀ ਨੇ ਦੱਸਿਆ ਕਿ ਸਫ਼ਾਈ ਕਰਮੀ ਬਿਮਾਰ ਹਨ ਤੇ ਗਰੀਬੀ ਕਾਰਨ ਕੰਮ ‘ਤੇ ਨਹੀਂ ਆ ਪਾਉਂਦੇ। ਇਸ ਲਈ ਉਸਨੇ ਆਪਣੇ ਸਰ ਨੂੰ ਕਿਹਾ ਕਿ ਉਹ ਕੰਮ ਕਰ ਲਿਆ ਕਰੇਗਾ ਤੇ ਉਹ ਸਫ਼ਾਈ ਕਰਮੀਆਂ ਦੀ ਤਨਖਾਹ ਨਾ ਕੱਟਣ। ਇਹ ਸੁਣ ਕੇ ਪਤਨੀ ਦੀਆਂ ਅੱਖਾਂ ਭਰ ਆਈਆਂ। ਇਸ ਲਈ ਬਿਨ੍ਹਾ ਸੋਚੇ ਸ਼ੱਕ ਕਰਨਾ ਇੱਕ ਗਲ਼ਤ ਚੀਜ਼ ਹੈ।