ਪਿਓ ਗਿਆ ਸੀ ਵਿਦੇਸ਼ ਤੇ ਮਾਂ ਗਈ ਸੀ ਭੈਣ ਕੋਲ ਪਿੱਛੇ ਘਰ ਚ

ਜਲੰਧਰ ਵਿੱਚ ਇੱਕ ਲੜਕੇ ਦੀ ਜਾਨ ਜਾਣ ਦਾ ਮਾਮਲਾ ਬੁ-ਝਾ-ਰ-ਤ ਬਣ ਕੇ ਹੀ ਰਹਿ ਗਿਆ ਹੈ। ਘਟਨਾ ਢਾਈ ਵਜੇ ਤੋਂ ਸਾਢੇ ਚਾਰ ਵਜੇ ਦੇ ਦਰਮਿਆਨ ਵਾਪਰੀ ਦੱਸੀ ਜਾਂਦੀ ਹੈ। ਉਸ ਸਮੇਂ ਇਹ ਬੱਚਾ ਅਰਮਾਨ ਘਰ ਵਿੱਚ ਇਕੱਲਾ ਸੀ। ਇਸ ਦੀ ਮਾਂ ਸੁਨੀਤਾ ਅਤੇ ਚਾਚਾ ਹਿਮਾਚਲ ਪ੍ਰਦੇਸ਼ ਗਏ ਹੋਏ ਸਨ। ਜਦ ਕਿ ਬੱਚੇ ਦੀ ਚਾਚੀ ਅਤੇ ਦਾਦੀ ਕੋਈ ਸਾਮਾਨ ਖਰੀਦਣ ਬਾਜ਼ਾਰ ਗਈਆਂ ਸਨ। ਅਰਮਾਨ ਦਾ ਪਿਤਾ ਦਵਿੰਦਰ ਫਰਾਂਸ ਗਿਆ ਹੋਇਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਬੱਚੇ ਅਰਮਾਨ ਦੀ ਚਾਚੀ ਜਸਪ੍ਰੀਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬਾਜ਼ਾਰ ਤੋਂ ਕੁਝ ਸਾਮਾਨ ਖਰੀਦਣਾ ਸੀ। ਜਿਸ ਕਰਕੇ ਉਹ ਅਤੇ ਉਨ੍ਹਾਂ ਦੀ ਸੱਸ ਬਾਜ਼ਾਰ ਚਲੇ ਗਏ। ਜਾਣ ਲੱਗੇ ਉਨ੍ਹਾਂ ਨੇ ਅਰਮਾਨ ਨੂੰ ਕੁੰਡਾ ਲਾਉਣ ਲਈ ਕਿਹਾ। ਉਨ੍ਹਾਂ ਦੇ ਦੱਸਣ ਮੁਤਾਬਿਕ ਅਰਮਾਨ ਆਪਣੇ ਕਮਰੇ ਵਿੱਚ ਉੱਪਰ ਹੀ ਰਹਿੰਦਾ ਸੀ। ਉਹ ਘਰ ਤੋਂ ਲਗਭਗ ਢਾਈ ਵਜੇ ਗਏ ਅਤੇ ਸਾਢੇ ਚਾਰ ਵਜੇ ਵਾਪਿਸ ਆ ਗਏ।ਜਦੋਂ ਉਹ ਵਾਪਿਸ ਆਏ ਤਾਂ ਬੂਹਾ ਖੁੱਲ੍ਹਾ ਸੀ। ਬੱਚੇ ਦੀ ਚਾਚੀ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਗੁਆਂਢੀਆਂ ਦਾ ਲੜਕਾ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਅਰਮਾਨ ਬਾਰੇ ਪੁੱਛਿਆ। ਕਿਉਂਕਿ ਇਹ ਦੋਵੇਂ ਬੱਚੇ ਇਕੱਠੇ ਖੇਡਦੇ ਹਨ। ਉਨ੍ਹਾਂ ਨੇ ਅਰਮਾਨ ਦੇ ਦੋਸਤ ਨੂੰ ਕਿਹਾ ਕਿ ਅਰਮਾਨ ਉੱਪਰ ਹੈ। ਗੁਆਂਢੀਆਂ ਦੇ ਲੜਕੇ ਨੇ ਉੱਪਰ ਜਾ ਕੇ ਉਨ੍ਹਾਂ ਨੂੰ ਆਵਾਜ਼ ਦਿੱਤੀ ਕਿ ਜਲਦੀ ਆਓ। ਉਨ੍ਹਾਂ ਨੇ ਦੇਖਿਆ ਕਿ ਅਰਮਾਨ ਕੁਰਸੀ ਉੱਤੇ ਮ੍ਰਤਕ ਸੀ। ਮ੍ਰਤਕ ਦੀ ਦਾਦੀ ਅਨੁਸਾਰ ਅਰਮਾਨ ਦੀ ਉਮਰ 15-16 ਸਾਲ ਸੀ।ਉਹ 2 ਵਜੇ ਉਨ੍ਹਾਂ ਕੋਲ ਰੋਟੀ ਖਾ ਕੇ ਗਿਆ ਸੀ।

ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਅਰਮਾਨ ਨਾਮ ਦੇ ਬੱਚੇ ਦੀ ਜਾਨ ਲੈ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਮੁ-ਲਾ-ਜ਼-ਮਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ