ਕੋਰੋਨਾ ਟੈਸਟ ਦੇ ਦੌਰਾਨ ਔਰਤ ਨਾਲ ਜੋ ਹੋਇਆ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ

ਜਿਥੇ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ।ਉੱਥੇ ਹੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਿਨ-ਬਦਿਨ ਵਧਦੀ ਜਾ ਰਹੀ ਹੈ। ਕਰੋਨਾ ਟੈਸਟਾਂ ਦੇ ਕਾਰਨ ਜਿੱਥੇ ਕੁਝ ਲੋਕਾਂ ਦੀ ਜਾਨ ਬਚ ਗਈ ਹੈ ,ਉਥੇ ਹੀ ਕੁਝ ਲੋਕਾਂ ਦੀ ਜਾਨ ਤੇ ਬਣ ਆਉਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਵਾਸ਼ਿੰਗਟਨ ਵਿੱਚ ਜਿੱਥੇ ਟੈਸਟ ਦੌਰਾਨ ਇੱਕ ਮਹਿਲਾ ਦੇ ਦਿਮਾਗ ਦੀ ਪਰਤ ਫਟੀ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇੱਕ ਔਰਤ ਨੱਕ ਤੋਂ ਸੈਂਪਲ ਦੇ ਰਹੀ ਸੀ। ਜਿਸ ਕਾਰਨ ਉਸ ਦੀ ਦਿਮਾਗ ਦੀ ਪਰਤ ਨੁਕਸਾਨੀ ਗਈ ਤੇ ਨੱਕ ਤੋਂ ਦਿਮਾਗ ਦਾ ਤਰਲ ਬਾਹਰ ਆ ਗਿਆ। ਜਿਸ ਕਾਰਣ ਉਸ ਔਰਤ ਦੀ ਜਾਨ ਖ ਤ ਰੇ ਵਿੱਚ ਪੈ ਗਈ।

ਡਾਕਟਰਾਂ ਮੁਤਾਬਕ ਜੇ ਉਸ ਦਾ ਇਲਾਜ ਸਮਾਂ ਰਹਿੰਦੇ ਨਾ ਹੁੰਦਾ ਤਾਂ ਉਸ ਦੇ ਦਿਮਾਗ ਵਿਚ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦੀ ਸੀ। ਰਿਪੋਰਟ ਮੁਤਾਬਿਕ ਟੈਸਟ ਤੋਂ ਪਹਿਲਾਂ ਵੀ ਕਈ ਸਮੱਸਿਆਵਾਂ ਸਨ, ਜਿਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟੈਸਟ ਕਰਨ ਵਿੱਚ ਗਲਤੀ ਹੋ ਗਈ। ਸੀਨੀਅਰ ਲੇਖਕ ਜੇਰੈਟ ਵਲਾਸ਼ ਨੇ ਦੱਸਿਆ ਕਿ ਬੀਬੀ ਇਲੈਕਟੀਵ ਹਰਨੀਆ ਸਰਜਰੀ ਤੋਂ ਪਹਿਲਾਂ ਨੇਜਲ ਟੈਸਟ ਲਈ ਗਈ ਸੀ।

ਟੈਸਟ ਤੋਂ ਬਾਅਦ ਨੱਕ ਤੋਂ ਕਲੀਅਰ ਤਰਲ ਨਿਕਲਦਾ ਪਾਇਆ ਗਿਆ ਫਿਰ ਸਿਰ ਦਰਦ , ਗਲ਼ੇ ਵਿਚ ਅਕੜਨ, ਰੌਸ਼ਨੀਆਂ ਵਿਚ ਦਿੱਕਤ ਤੇ ਉਸ ਨੂੰ ਵਾਲਸ਼ ਕੋਲ ਭੇਜਿਆ ਗਿਆ। ਦੱਸਿਆ ਗਿਆ ਕਿ ਬੀਬੀ ਦਾ ਦਸ ਸਾਲਾਂ ਤੋਂ ਇੰਟਰਕ੍ਰੇਨਿਅਲ ਹਾਈਪਰਟੈਨਸ਼ਨ ਦਾ ਲਈ ਇਲਾਜ ਚੱਲ ਰਿਹਾ ਸੀ ਦਿਮਾਗ ਦੀ ਸੁਰੱਖਿਆ ਵਾਲੇ ਤਰਲ ਦਾ ਦਬਾਅ ਬਹੁਤ ਜ਼ਿਆਦਾ ਸੀ।

ਜੇਕਰ ਉਸ ਦਾ ਤੁਰੰਤ ਇਲਾਜ ਨਾ ਕੀਤਾ ਜਾਂਦਾ ਤਾਂ , ਉਸਦੇ ਦਿਮਾਗ ਵਿਚ ਇਨਫੈਕਸ਼ਨ ਵਧ ਸਕਦੀ ਸੀ। ਡਾਕਟਰ ਅਨੁਸਾਰ ਇੱਕ ਸ਼ਟ ਲਗਾ ਕੇ ਥੋੜ੍ਹਾ ਤਰਲ ਕੱਢ ਦਿੱਤਾ ,ਜਿਸ ਨਾਲ ਇਹ ਸਮੱਸਿਆ ਘੱਟ ਹੋ ਗਈ। ਪਰ ਇਸ ਕਾਰਨ ਔਰਤ ਨੂੰ encephalocele ਹੋ ਗਿਆ , ਜੋ ਖੋਪੜੀ ਦਾ ਡਿਫੈਕਟ ਹੁੰਦਾ ਹੈ।ਇਸ ਵਿੱਚ ਦਿਮਾਗ ਦੀ ਪਰਤ ਨੱਕ ਵਿੱਚ ਪਹੁੰਚ ਜਾਂਦੀ ਹੈ ਅਤੇ ਫਟਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ।