ਕਨੇਡਾ ਵਿਚ ਅਕਾਲੀਆਂ ਦਾ ਹੋ ਗਿਆ ਮੂੰਹ ਕਾਲਾ

ਕਨੇਡਾ ਵਿਚ ਅਕਾਲੀਆਂ ਦੀ ਮਸ਼ਹੂਰੀ ਵਾਲੇ ਟਰੱਕ ਨੂੰ ਮਲੀ ਕਾਲਖ – ਵਿਨੀਪੈੱਗ ਵਾਲੇ ਟੌਪ-ਫੈਨ ਨੇ ਬੜੇ ਚਾਅ ਨਾਲ ਟਰੱਕ ‘ਤੇ ਲਵਾਈਆ ਤੇ ਫਿਰ ਘੁਮਾਈਆਂ ਸਨ ਇਹ ਤਸਵੀਰਾਂ, ਪਤਾ ਨੀ ਕਿਹੜਾ ਕਾਲਖ ਮਲ਼ ਗਿਆ।

ਅਕਾਲੀ ਦਲ ਨੇ 2022 ਵਿਧਾਨ ਸਭਾ ਚੋਣਾਂ ਦੀ ਜੰਗ ਜਿੱਤਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਜੰਗ ਚ ਪਾਰਟੀ ਨੂੰ ਮਜਬੂਤ ਕਰਨ ਲਈ ਅਕਾਲੀ ਦਲ ਵੱਲੋਂ ਅਹਿਮ ਭੂਮਿਕਾ ਨਿਭਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਹਨ। ਇਹ ਕੰਮ ਮਿਹਨਤੀ ਲੀਡਰਾਂ ਬਿਨਾ ਸੰਭਵ ਨਹੀਂ, ਇਸ ਲਈ ਔਰਤ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ, ਜੋ ਪਾਰਟੀ ਦੀ ਕਮਾਨ ਹਰ ਫਰੰਟ ਤੇ ਸੰਭਾਲ ਸਕਣ। ਇਸ ਮੁਹਿੰਮ ਅਧੀਨ ਕਨੇਡਾ ਦੇ ਅਖਾਲੀ ਸਮਰਥਕਾਂ ਨੇ ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਫੋਟੋਆਂ ਟਰੱਕ ਤੇ ਲਾਈਆ ਸਨ।

ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਜਗੀਰ ਕੌਰ ਮੁਤਾਬਕ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀਆਂ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਜਿਹਨਾਂ ਸੀਨੀਅਰ ਬੀਬੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪਰ, ਬੀਬੀ ਵਨਿੰਦਰ ਕੌਰ ਲੁੰਬਾ (ਦੋਵੇਂ ਸਾਬਕਾ ਵਿਧਾਇਕ), ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ•, ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਤਿੰਨੇ ਮੈਂਬਰ ਐਸ.ਜੀ.ਪੀ.ਸੀ) ਸ਼ਾਮਲ ਹਨ।