ਮਾਸ਼ੂਕ ਨੂੰ ਮੱਝ ਗਿਫ਼੍ਟ ਕਰਨ ਵਾਲੇ ਆਸ਼ਿਕ਼ ਤੇ ਲੱਗੇ ਕ ਤ ਲ ਦੇ ਦੋ ਸ਼

ਭਾਰਤ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਕਿਸੇ ਨੂੰ ਵੀ ਪਿਆਰ ਕਰ ਸਕਦਾ, ਕਿਸੇ ਨਾਲ ਵੀ ਰਹਿ ਸਕਦਾ ਹੈ। ਭਾਰਤੀ ਕਾਨੂੰਨ ਵਿੱਚ ਸੈਕਸ਼ਨ 377 ਨੂੰ ਮਾਨਤਾ ਮਿਲਣ ਲੋਕਾਂ ਵਿੱਚ ਖੁਸ਼ੀ ਵੀ ਹੈ। ਅਸੀਂ ਤੁਹਾਨੂੰ ਇੱਕ ਅਲੱਗ ਜਿਹੀ ਪ੍ਰੇਮ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਇੱਕ ਕੁੜੀ, ਮੁੰਡਾ ਬਣਦੀ ਹੈ ਤੇ ਫਿਰ ਉਸਦੀ ਕੁੜੀ ਨਾਲ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ ਤੇ ਫਿਰ ਵਿਆਹ…

ਦੇਵ ਇੱਕ ਕੁੜੀ ਦੇ ਤੌਰ ‘ਤੇ ਪੈਦਾ ਹੋਏ ਸਨ ਪਰ ਉਹ ਬਚਪਨ ਤੋਂ ਹੀ ਇੱਕ ਮੁੰਡੇ ਦੀ ਤਰ੍ਹਾਂ ਬਣ ਕੇ ਰਹੇ ਅਤੇ ਜਨਵਰੀ 2018 ਨੂੰ ਉਨ੍ਹਾਂ ਨੇ ਸਰਜਰੀ ਕਰਵਾ ਕੇ ਆਪਣਾ ਲਿੰਗ ਬਦਲਵਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਕੂਲ ਸਮੇਂ ਦੀ ਦੋਸਤ ਸ਼ਾਲੂ ਨਾਲ ਵਿਆਹ ਕਰਵਾ ਲਿਆ।

ਦੋਵੇਂ ਚਰਖੀ ਦਾਦਰੀ ਸ਼ਹਿਰ ਦੇ ਕੁੜੀਆਂ ਵਾਲੇ ਸਕੂਲ ਵਿੱਚ ਪੜ੍ਹਦੇ ਸਨ ਅਤੇ ਉਸ ਤੋਂ ਦੋਵਾਂ ਨੇ ਉਸੇ ਸ਼ਹਿਰ ਦੇ ਕੁੜੀਆਂ ਵਾਲੇ ਕਾਲਜ ਵਿੱਚ ਦਾਖ਼ਲਾ ਲਿਆ।
ਕਰੀਬ ਤਿੰਨ ਮਹੀਨੇ ਪਹਿਲਾਂ ਦੋਵਾਂ ਨੇ ਕਾਲਜ ਤੋਂ ਭੱਜ ਕੇ ਦਿੱਲੀ ਦੇ ਇੱਕ ਹਿੰਦੂ ਮੰਦਿਰ ਵਿੱਚ ਜਾ ਕੇ ਵਿਆਹ ਕਰਵਾ ਲਿਆ। 29 ਅਕਤੂਬਰ 2018 ਨੂੰ ਦੋਵਾਂ ਦਾ ਵਿਆਹ ਹੋਇਆ।

ਦੇਵ ਦਾ ਕਹਿਣਾ ਹੈ,”ਜਦੋਂ ਸਾਨੂੰ ਲੱਗਿਆ ਕਿ ਸਮਾਜ ਅਤੇ ਸ਼ਾਲੂ ਦੇ ਮਾਪੇ ਸਾਡਾ ਰਿਸ਼ਤਾ ਸਵੀਕਾਰ ਨਹੀਂ ਕਰਨਗੇ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਆਪਣੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ। ਮੇਰੇ ਮਾਤਾ-ਪਿਤਾ ਮੇਰੇ ਨਾਲ ਸਨ ਅਤੇ ਉਨ੍ਹਾਂ ਨੇ ਸਾਡੇ ਵਿਆਹ ਦਾ ਸਾਰਾ ਖਰਚਾ ਕੀਤਾ।”