‘ਕਾਲਜ ‘ਚ ਕੁੰਡੀਆਂ ਦੇ ਸਿੰਗ ਫਸਗੇ’, ਵੇਖੋ ਵਾਇਰਲ ਵੀਡੀਓ

ਪੰਜਾਬ ਦੇ ਲੁਧਿਆਣਾ ਲਾਗੇ ਦੇ ਇੱਕ ਕਸਬੇ ਜਗਰਾਓਂ ਤੋਂ ਆਇਆ ਮੋਹਿਤ ਸਿਧਾਣਾ ਆਜ਼ਾਦ ਖਿਆਲਾਂ ਦਾ ਧਾਰਨੀ ਹੈ। ਮੋਹਿਤ ਨੂੰ ਆਸਟ੍ਰੇਲੀਆ ਆਏ ਨੂੰ ਤਕਰੀਬਨ ਗਿਆਰਾਂ ਸਾਲ ਹੋ ਗਏ ਹਨ। ਇਥੇ ਓਹਦੀ ਮੁਲਾਕਾਤ ਇੰਡੋਨੇਸ਼ੀਅਨ ਮੂਲ ਦੀ ਫੇਲੀਆ ਨਾਲ ਹੋਈ।ਉਹਨਾਂ ਦਾ ਪਿਆਰ ਸ਼ਾਦੀ ਦੇ ਬੰਧਨ ਚ’ ਪ੍ਰਵਾਨ ਚੜ੍ਹਿਆ। ਉਹਨਾਂ ਦੇ ਪਰਿਵਾਰ ਇਸ ਰਿਸ਼ਤੇ ਨੂੰ ਲੈਕੇ ਕਾਫੀ ਖੁਸ਼ ਹਨ।

ਮੋਹਿਤ ਦੇ ਪਰਿਵਾਰ ਵਿੱਚ ਆਪਣੀ ਥਾਂ ਬਣਾਉਣ ਲਈ ਫੇਲੀਆ ਨੇ ਕਾਫੀ ਮੇਹਨਤ ਕੀਤੀ। ਉਸਨੇ ਪੰਜਾਬੀ ਭਾਸ਼ਾ, ਰੀਤੀ ਰਿਵਾਜ, ਖਾਣ-ਪੀਣ ਨਾਂ ਸਿਰਫ ਅਪਣਾਏ ਬਲਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਅੰਗ ਬਣਾ ਲਿਆ।ਮੋਹਿਤ ਤੇ ਫੇਲੀਆ ਦਾ ਮੰਨਣਾ ਹੈ ਕਿ ਪਿਆਰ ਦੀ ਕੋਈ ਭਾਸ਼ਾ ਨੀ ਹੁੰਦੀ। ‘ਜਿਥੇ ਪਿਆਰ ਹੈ, ਇੱਕ ਦੂਜੇ ਲਈ ਮਨ ਚ’ ਸਤਿਕਾਰ ਹੈ ਅਤੇ ਆਪਸੀ-ਸਮਝ ਹੈ ਓਥੇ ਰਿਸ਼ਤਾ ਹਮੇਸ਼ਾ ਮਜਬੂਤ ਹੁੰਦਾ ਹੈ। ਇੱਹ ਗੱਲ ਸਿਰਫ਼ ਪਤੀ-ਪਤਨੀ ਤੇ ਨਹੀਂ ਬਲਕਿ ਹਰੇਕ ਰਿਸ਼ਤੇ ਤੇ ਢੁੱਕਦੀ ਹੈ।‘ ਫੇਲੀਆ ਆਪਣਾ ਮਨਪਸੰਦ ਗੀਤ ‘ਸੁਣ ਫਰਿਆਦ ਪੀਰਾਂ ਦਿਆ ਪੀਰਾ, ਵੇ ਮੈਂ ਹੋਰ ਸੁਣਾਵਾਂ ਕਿਹਨੂੰ’ ਬਹੁਤ ਚਾਅ ਨਾਲ ਗਾਉਂਦੀ ਹੈ।