7ਵੀ ਕਲਾਸ ਤੋਂ ਪਿਆ 17 ਸਾਲ ਪੁਰਾਣਾ ਪਿਆਰ ਫਿਰ ਅੱਗੇ ਦੇਖੋ ਕੀ ਹੋਇਆ !

ਦੋਸਤੋ ਆਪਣੇ ਸਮਾਜ ਵਿਚ ਕੁਝ ਕੁ ਇਹੋ ਜਿਹੇ ਲੋਕ ਹੁੰਦੇ ਨੇ ਜੋ ਪਿਆਰ ਦੇ ਚੱਕਰਾਂ ਵਿਚ ਫਸ ਜਾਂਦੇ ਨੇ ਤੇ ਅੰਤ ਨੂੰ ਇਸ ਵਿਚੋਂ ਕੁਝ ਨਹੀਂ ਖੱਟਦੇ। ਬਹੁਤ ਘੱਟ ਮਾਮਲੇ ਸਿਰ ਚੜ੍ਹਦੇ ਹਨ। ਇਸ ਤੋਂ ਬਾਅਦ ਕੁਝ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਲੋਕ ਪਿਆਰ ਵਿਚ ਧੋਖੇ ਤੋਂ ਬਾਅਦ ਮਰਨ ਮਰਾਉਣ ਤੱਕ ਵੀ ਪੁਹੰਚ ਜਾਂਦੇ ਹਨ। ਅੱਜ ਦਾ ਆਰਟੀਕਲ ਵੀ ਕੁਝ ਇਸ ਤਰ੍ਹਾਂ ਦਾ ਹੈ। ਆਜੋ ਦੱਸਦੇ ਹਾਂ ਪੂਰਾ ਮਾਮਲਾ।


ਦੋਸਤੋ ਮੰਨੜ ਪਿੰਡ ਦੀ ਇੱਕ ਕੁੜੀ ਦਾ ਜਲੰਧਰ ਦੇ ਮੁੰਡੇ ਨਾਲ ਵਿਆਹ ਹੁੰਦਾ ਹੈ। ਜੋ ਇਸ ਸਮੇਂ ਕੈਨੇਡਾ ਰਹਿ ਰਿਹਾ ਹੈ। ਕੁੜੀ ਨੇ ਦੱਸਿਆ ਕਿ ਉਹਨਾਂ ਦਾ ਪਿਆਰ ਸੱਤਵੀ ਕਲਾਸ ਵੇਲੇ ਤੋਂ ਹੈ। ਕੁੜੀ ਨੇ ਕਿਹਾ ਬਾਅਦ ਵਿਚ ਉਸਨੇ ਵਿਆਹ ਦੀ ਪੇਸ਼ਕਸ਼ ਕੀਤੀ ਤੇ ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਸਭ ਕੁੱਛ ਪਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਸਾਡੇ ਪਰਿਵਾਰ ਨਾਲ ਗੱਲ ਕੀਤੀ।


ਜਿਸ ਤੋਂ ਬਾਅਦ ਚਲਦੇ ਚਲਦੇ ਇਹਨਾਂ ਦਾ ਵਿਆਹ ਹੋ ਗਿਆ। ਵਿਆਹ ਉੱਤੇ 15 ਲੱਖ ਤੋਂ ਵੱਧ ਖਰਚ ਹੋ ਗਿਆ। ਪਰ ਬਾਅਦ ਵਿਚ ਉਸਨੂੰ ਪਤਾ ਲੱਗਿਆ ਕਿ ਉਸਦਾ ਕੈਨੇਡਾ ਵਿਚ ਵਿਆਹ ਹੋਇਆ ਹੈ। ਇਸ ਤੋਂ ਬਾਅਦ ਜਦੋ ਕੁੜੀ ਨੂੰ ਪਤਾ ਲੱਗਿਆ ਉਸਨੇ ਇਸਦਾ ਵਿਰੋਧ ਕੀਤਾ। ਕੁੜੀ ਨੇ ਕਿਹਾ ਕਿ ਓਸਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਪੂਰੇ ਮਾਮਲੇ ਨੂੰ ਜਾਣਨ ਲਈ ਹੇਠਾਂ ਵਾਲੀ ਵੀਡੀਓ ਦੇਖੋ। ਸੋ, ਦੋਸਤੋ ਇਹੋ ਜਿਹਿਆਂ ਧੋਖਿਆਂ ਤੋਂ ਬਚੋ।