ਬੱਚੇ ਨੂੰ ਜਿਉਂਦਾ ਕਾਰਨ ਦੀ ਕੋਸ਼ਿਸ ਕਰਦੀ ਰਹੀ ਮਾਂ, ਦੇਖ ਉੱਡ ਜਾਣਗੇ ਹੋਸ਼!

ਦੋਸਤੋ ਸ਼ੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਹਨਾਂ ਵਿਚੋਂ ਕਈ ਵੀਡਿਓਜ਼ ਸਿਰਫ ਸਮਾਂ ਖਰਾਬ ਹੀ ਹੁੰਦੀਆਂ ਨੇ ਪਰ ਕੁਝ ਅਜਿਹੀ ਵੀਡੀਓ ਵੀ ਹੁੰਦੀਆਂ ਨੇ ਜੋ ਦਿਲ ਨੂੰ ਛੂਹ ਲੈਂਦੀਆਂ ਹਨ। ਅੱਜ ਆਪਾਂ ਵੀ ਇੱਕ ਅਜਿਹੀ ਹੀ ਵੀਡੀਓ ਬਾਰੇ ਗੱਲ ਕਰਾਂਗੇ।

ਇਹ ਵੀਡੀਓ ਇੱਕ ਮਾਂ ਦੇ ਪਿਆਰ ਨੂੰ ਬਿਆਨ ਕਰਦੀ ਹੈ। ਇਸ ਵੀਡੀਓ ਵਿਚ ਮਾਂ ਇੱਕ ਕੁੱਤੀ ਹੈ ਜੋ ਆਪਣੇ ਮਰ ਚੁੱਕੇ ਕਤੂਰੇ ਦੇ ਕੋਲ ਫਿਰਦੀ ਰਹਿੰਦੀ ਹੈ। ਇਹ ਕਤੂਰਾ ਸੜਕ ਹਾਦਸੇ ਵਿਚ ਮਰ ਗਿਆ ਸੀ, ਪਰ ਕਿਸੇ ਨੇ ਵੀ ਇਸਦੇ ਸਰੀਰ ਨੂੰ ਕਿਸੇ ਟਿਕਾਣੇ ਨਹੀਂ ਲਾਇਆ। ਆਓ ਦਸਦੇ ਹਾਂ ਤੁਹਾਨੂੰ ਪੂਰਾ ਮਾਮਲਾ ਕੀ ਹੈ। ਦੋਸਤੋ ਇਹ ਵੀਡੀਓ ਕਦੋ ਅਤੇ ਕਿਥੋਂ ਦੀ ਹੈ ਫਿਲਹਾਲ ਇਸ ਵਾਰੇ ਕੋਈ ਖਾਸ ਜਾਣਕਾਰੀ ਨਹੀਂ, ਪਰ ਇੱਕ ਮਾਂ ਦਾ ਆਪਣੇ ਬੱਚੇ ਲਈ ਪਿਆਰ ਕੀ ਹੁੰਦਾ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ।

ਵੀਡੀਓ ਦੇ ਸ਼ੁਰੂ ਵਿਚ ਇਹ ਕੁੱਤੀ ਆਪਣੇ ਕਤੂਰੇ ਦੇ ਆਲੇ ਦੁਆਲੇ ਫਿਰਦੀ ਰਹਿੰਦੀ ਹੈ। ਕੋਈ ਵੀ ਉਸ ਕੁੱਤੀ ਦੇ ਨੇੜੇ ਨਹੀਂ ਲੱਗਦਾ ਕਿ ਕੁੱਤੀ ਉਹਨਾਂ ਉੱਤੇ ਹਮਲਾ ਨਾ ਕਰ ਦੇਵੇ। ਪਰ ਬਾਅਦ ਵਿਚ ਦੋ ਔਰਤਾਂ ਪਹਿਲ ਕਰਦੀਆਂ ਹਨ। ਉਹਨਾਂ ਦੋਵਾਂ ਨੇ ਸੜਕ ਤੋਂ ਕਤੂਰਾ ਚੱਕ ਕੇ ਸੜਕ ਕਿਨਾਰੇ ਰੱਖ ਦਿੱਤਾ। ਇਹਨਾਂ ਔਰਤਾਂ ਦੀ ਇਸ ਪਹਿਲ ਦੀ ਹਰ ਪਾਸੇ ਤਰੀਫ ਹੋ ਰਹੀ ਹੈ ਤੇ ਦੂਜੇ ਪਾਸੇ ਇੱਕ ਮਾਂ ਦੇ ਪਿਆਰ ਨੂੰ ਦੇਖ ਲੋਕਾਂ ਦੇ ਅੱਖਾਂ ਵਿਚ ਹੰਝੂ ਆ ਰਹੇ ਨੇ।