Canada ‘ਚ ਸਟੂਡੈਂਟ ਕੁੜੀ ਦਾ ਸ ਰੀ ਰ ਕ ਸ਼ੋ ਸ਼ ਣ ਕਰਦਾ ਹੈ ਪੰਜਾਬ ਪੁਲਿਸ ਦੇ ASI ਦਾ ਮੁੰਡਾ

ਵਿਦਿਆਰਥੀਆਂ ਵਲੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਰਿਵਾਜ ਸਦੀਆਂ ਪੁਰਾਣਾ ਹੈ।ਬੇਸ਼ਕ ਪਹਿਲੇ ਸਮਿਆਂ ਵਿੱਚ ਅਮੀਰ ਲੋਕਾਂ ਦੇ ਬੱਚੇ ਦੂਜੇ ਦੇਸ਼ਾਂ ਦੀਆਂ ਵੱਡੀਆਂ ਤੇ ਮਸ਼ਹੂਰ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂਦੇ ਸਨ ਜਾਂ ਕਈ ਵਾਰ ਹੁਸ਼ਿਆਰ ਵਿਦਿਆਰਥੀਆਂ ਨੂੰ ਸਰਕਾਰਾਂ ਜਾਂ ਕੋਈ ਸੰਸਥਾਵਾਂ ਆਪਣੇ ਖਰਚੇ ਤੇ ਵਿਦੇਸ਼ਾਂ ਵਿੱਚ ਪੜ੍ਹਨ ਭੇਜਦੀਆਂ ਸਨ।ਵਿਦੇਸ਼ਾਂ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਦਾ ਆਪਣੇ ਦੇਸ਼ਾਂ ਵਿੱਚ ਇੱਕ ਖਾਸ ਸਨਮਾਨ ਹੁੰਦਾ ਸੀ।ਪੰਜਾਬੀਆਂ ਵਿੱਚੋਂ ਬਹੁਤ ਥੋੜੇ ਲੋਕ ਵਿਦੇਸ਼ਾਂ ਵਿੱਚ ਪੜ੍ਹਨ ਗਏ ਸਨ।ਬਹੁਤੇ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਸ਼ੁਰੂ ਤੋਂ ਰੁਜ਼ਗਾਰ ਦੀ ਭਾਲ ਵਿੱਚ ਹੀ ਆਉਂਦੇ ਰਹੇ ਤੇ ਫਿਰ ਉਥੇ ਹੀ ਸੈਟਲ ਹੁੰਦੇ ਰਹੇ ਹਨ।ਕਨੇਡਾ ਵਿੱਚ ਵੀ ਪੰਜਾਬੀ ਲੋਕ ਪਿਛਲੀ ਸਦੀ ਦੇ ਸ਼ੁਰੂ ਤੋਂ ਰੁਜ਼ਗਾਰ ਲਈ ਵੱਖ-ਵੱਖ ਢੰਗਾਂ ਨਾਲ ਆਉਂਦੇ ਰਹੇ ਹਨ।ਪਰ 2009 ਵਿੱਚ ਪਹਿਲੀ ਵਾਰ ਕਨੇਡਾ ਦੀ ਹਾਰਪਰ ਸਰਕਾਰ ਵਲੋਂ ਇੰਡੀਆ ਨਾਲ ਇੱਕ ਵਿਸ਼ੇਸ਼ ਸਮਝੌਤੇ ਤਹਿਤ ਇੰਡੀਆ ਤੋਂ ਕਨੇਡਾ ਵਿੱਚ ਵਿਦਿਆਰਥੀ ਮੰਗਵਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸਨੂੰ ਐਸ. ਪੀ. ਪੀ. (ਸਟੂਡੈਂਟ ਪਾਰਟਨਰ ਪ੍ਰੋਗਰਾਮ) ਕਿਹਾ ਜਾਂਦਾ ਸੀ।

ਇਸ ਪ੍ਰੋਗਰਾਮ ਤਹਿਤ ਬਾਕੀ ਇੰਡੀਆ ਤੋਂ ਬਹੁਤ ਘੱਟ ਵਿਦਿਆਰਥੀ ਆਏ, ਪਰ ਇਹ ਪ੍ਰੋਗਰਾਮ ਪੰਜਾਬੀਆਂ ਲਈ ਵਰਦਾਨ ਸਾਬਤ ਹੋਇਆ।ਜਿਸ ਲਈ ਹਾਰਪਰ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ।ਬੇਸ਼ਕ ਇਸ ਪ੍ਰੋਗਰਾਮ ਰਾਹੀਂ ਬਹੁਤ ਜ਼ਿਆਦਾ ਵਿਦਿਆਰਥੀ ਨਹੀਂ ਆ ਸਕੇ ਸਨ ਕਿਉਂਕਿ ਇਸ ਪ੍ਰੋਗਰਾਮ ਤਹਿਤ ਤਕਰੀਬਨ 50 ਕੁ ਅਜਿਹੇ ਕਮਿਉਨਿਟੀ ਕਾਲਜਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਨ੍ਹਾਂ ਦੀ ਸਰਕਾਰੀ ਫੰਡਿੰਗ ਘਟਾ ਕੇ ਇਸਦਾ ਘਾਟਾ ਅੰਰਰਾਸ਼ਟਰੀ ਵਿਦਿਆਰਥੀਆਂ ਤੋਂ ਪੂਰਾ ਕਰਨ ਲਈ ਕਿਹਾ ਗਿਆ ਸੀ।

ਸ਼ੁਰੂ ਵਿੱਚ ਇਹ ਪ੍ਰੋਗਰਾਮ ਸਿਰਫ ਇੰਡੀਆ ਲਈ ਸੀ, ਜੋ ਕਿ ਬਾਅਦ ਚੀਨ ਲਈ ਵੀ ਸ਼ੁਰੂ ਕੀਤਾ ਗਿਆ।ਪਰ 2015 ਵਿੱਚ ਟਰੂਡੋ ਸਰਕਾਰ ਬਣਨ ਨਾਲ ਪ੍ਰੋਗਰਾਮ ਨੂੰ ਓਪਨ ਕਰਨ ਦਿੱਤਾ ਗਿਆ ਤੇ ਕਈ ਸ਼ਰਤਾਂ ਵੀ ਨਰਮ ਕਰ ਦਿੱਤੀਆਂ ਗਈਆਂ, ਜਿਸ ਤਹਿਤ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਨੇਡਾ ਆਉਣ ਦਾ ਮੌਕਾ ਮਿਲਿਆ।ਜਿਸਦਾ ਸਭ ਤੋਂ ਵੱਧ ਲਾਭ ਪੰਜਾਬੀ ਵਿਦਿਆਰਥੀਆਂ ਨੂੰ ਹੋਇਆ, ਜਿਨ੍ਹਾਂ ਲਈ ਕਨੇਡਾ ਵਿੱਚ ਪੱਕੇ ਆਉਣ ਲਈ ਸੌਖਾ ਰਾਹ ਖੁੱਲ੍ਹ ਗਿਆ।ਸਰਕਾਰੀ ਅੰਕੜਿਆਂ ਅਨੁਸਾਰ 2018 ਵਿੱਚ 7 ਲੱਖ 31 ਹਜ਼ਾਰ ਵਿਦਿਆਰਥੀ ਕਨੇਡਾ ਵਿੱਚ ਸਟੂਡੈਂਟ ਵੀਜਾ ਤੇ ਸਨ, ਜਿਨ੍ਹਾਂ ਵਿਚੋਂ ਤਕਰੀਬਨ ਸਾਢੇ ਚਾਰ ਲੱਖ 2018 ਸਾਲ ਦੇ ਸਨ।ਇਨ੍ਹਾਂ ਵਿੱਚੋਂ 70% ਤੋਂ ਜ਼ਿਆਦਾ ਵਿਦਿਆਰਥੀ ਸਿਰਫ ਉਨਟੇਰੀਉ ਤੇ ਬੀ ਸੀ ਵਿੱਚ ਹਨ ਕਿਉਂਕਿ ਬਹੁਤੇ ਪ੍ਰਾਈਵੇਟ ਕਾਲਿਜ਼ ਇਨ੍ਹਾਂ ਸੂਬਿਆਂ ਵਿੱਚ ਹੀ ਹਨ।ਪਰ ਹੁਣ ਦੂਜੇ ਸੂਬਿਆਂ ਵੱਲ ਵੀ ਵਿਦਿਆਰਥੀ ਆ ਰਹੇ ਹਨ।

ਫੈਡਰਲ ਸਰਕਾਰ ਦੀ ਯੋਜਨਾ ਹੈ ਕਿ ਅਗਲੇ 5 ਸਾਲਾਂ ਵਿੱਚ 10 ਲੱਖ ਦੇ ਕਰੀਬ ਨਵੇਂ ਵਿਦਿਆਰਥੀ ਲਿਆਂਦੇ ਜਾਣਗੇ, ਇੰਡੀਆਂ ਤੇ ਚੀਨ ਤੋਂ ਬਿਨਾਂ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਕਨੇਡਾ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।ਹੁਣ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਨੇਡਾ ਦੀ ਜੀ ਡੀ ਪੀ ਵਿੱਚ 21.6 ਬਿਲੀਅਨ (2160 ਕ੍ਰੋੜ) ਦਾ ਯੋਗਦਾਨ ਪਾਇਆ ਹੈ ਤੇ 1 ਲੱਖ 70 ਹਜ਼ਾਰ ਜੌਬਾਂ ਪੈਦਾ ਕੀਤੀਆਂ ਹਨ।ਇਥੇ ਇਹ ਵੀ ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਦੁਗਣੀ ਜਾਂ ਇਸ ਤੋਂ ਵੱਧ ਫੀਸ ਦੇਣੀ ਪੈਂਦੀ ਹੈ ਅਤੇ ਪਹਿਲੇ ਸਾਲ ਦਾ ਰਹਿਣ ਤੇ ਖਾਣ-ਪੀਣ ਦਾ ਖਰਚਾ ਵੀ ਆਪਣੇ ਕਨੇਡੀਅਨ ਅਕਾਊਂਟ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ।ਪਾਠਕਾਂ ਦੀ ਜਾਣਕਾਰੀ ਲਈ ਇਹ ਤੱਥ ਵੀ ਰੌਚਕ ਹੋਵੇਗਾ ਕਿ ਕਨੇਡਾ ਵਿੱਚ 2025 ਤੱਕ ਤਕਰੀਬਨ 10 ਮਿਲੀਅਨ (1 ਕਰੋੜ) ਕਨੇਡੀਅਨ (ਬੇਬੀ ਬੂਮਰਜ਼, ਜਿਨ੍ਹਾਂ ਦਾ ਜਨਮ 1950-60 ਤੱਕ ਦਾ ਹੈ) ਰਿਟਾਇਰ ਹੋ ਰਹੇ ਹਨ, ਜਿਨ੍ਹਾਂ ਦੀ ਜਗ੍ਹਾ ਭਰਨ ਲਈ ਨੌਜਵਾਨ ਕਾਮਿਆਂ ਦੀ ਲੋੜ ਹੈ, ਜੋ ਲੰਬਾ ਸਮਾਂ ਕਨੇਡਾ ਵਿੱਚ ਕੰਮ ਕਰਨ।