Home / Pollywood / ਦਿਲਪ੍ਰੀਤ ਢਿੱਲੋਂ ਨੇ ਮੰਗੀ ਮੁਆਫ਼ੀ – ਜਾਣੋ ਕੀ ਮਸਲਾ ਸੀ

ਦਿਲਪ੍ਰੀਤ ਢਿੱਲੋਂ ਨੇ ਮੰਗੀ ਮੁਆਫ਼ੀ – ਜਾਣੋ ਕੀ ਮਸਲਾ ਸੀ

Dilpreet Dhillon ਨੇ ਮੰਗੀ ‘ਮਰਾਸੀ ਭਾਈਚਾਰੇ’ ਤੋਂ ਮੁਆਫ਼ੀ ਸ਼ੋਅ ਦੌਰਾਨ ਬੋਲੇ ਸ਼ਬਦਾਂ ਨਾਲ ਉੱਠਿਆ ਸੀ ਵਿਵਾਦ ਗਾਇਕ ਨੇ ਕਿਹਾ ਮੈਂ ਕਿਹਾ ਹੋਰ ਕੁੱਝ ਸੀ ਸਮਝ ਕੁਝ ਹੋਰ ਲਿਆ

ਮਰਾਸੀ ਨਹੀਂ ਜੱਟ ਆ’ ਮੈਨੂੰ ਲਾਇਵ ਘੱਟ ਹੀ ਗਾਉਣਾ ਆਉਂਦਾ ‘ਮੀਰ ਆਲਮ’ ਭਾਈਚਾਰੇ ਦਾ Dilpreet Dhillon ਨੇ ਸਟੇਜ ਤੇ ਕੀਤਾ ਅਪਮਾਨ

ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨੇ ਹਾਲ ਹੀ ‘ਚ ਪਤਨੀ ਨਾਲ ਆਪਣਾ ਇਕ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਅੰਬਰ ਆਪਣੇ ਪਤੀ ਦਿਲਪ੍ਰੀਤ ਢਿੱਲੋਂ ਨਾਲ ਪਿਆਰ ਜਤਾਉਂਦੇ ਹੋਏ ਨਜ਼ਰ ਆ ਰਹੇ ਹਨ। ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ‘ਚ ਪਾਏ ਹਨ। ਪਤਨੀ ਅੰਬਰ ਢਿੱਲੋਂ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

‘ਗੁੰ ਡੇ ਨੰਬਰ 1’ ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਏ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤਾਂ ਲਈ ਜਾਣਿਆ ਜਾਂਦਾ ਹੈ। ਦਿਲਪ੍ਰੀਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਥੋੜ੍ਹੇ ਸਮੇਂ ‘ਚ ਹੀ ਪੰਜਾਬ ਦੇ ਨੌਜਵਾਨਾਂ ‘ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਦਿਲਪ੍ਰੀਤ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦਾ ਬਚਪਨ ਪੰਜਾਬ ਦੇ ਪਿੰਡ ‘ਚ ਹੀ ਬੀਤਿਆ।

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਦਿਲਪ੍ਰੀਤ ਢਿੱਲੋਂ ਗਾਇਕੀ ਤੋਂ ਇਲਾਵਾ ਅਦਾਕਾਰੀ ‘ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ। ਦਿਲਪ੍ਰੀਤ ਕੁਲਵਿੰਦਰ ਢਿੱਲੋਂ ਤੋਂ ਕਾਫੀ ਪ੍ਰਭਾਵਿਤ ਹਨ ਤੇ ਹਮੇਸ਼ਾ ਉਨ੍ਹਾਂ ਵਰਗਾ ਗਾਇਕ ਬਣਨਾ ਚਾਹੁੰਦੇ ਸਨ। ਸਕੂਲੀ ਸਮੇਂ ‘ਚ ਦਿਲਪ੍ਰੀਤ ਨਾਮੀ ਗਾਇਕ ਸੁਰਜੀਤ ਸਿੰਘ ਬਿੰਦਰਖੀਆ ਦੇ ਗੀਤ ਗਾਉਂਦੇ ਹੁੰਦੇ ਸਨ।