ਜਵਾਨ ਮੁੰਡਾ ਭੁੱਲਿਆ ਰਿਸ਼ਤਾ, ਦੇਖੋ ਵਿਹੜੇ ‘ਚ ਬੈਠੀ ਮਾਂ ਦਾ ਕੀ ਕੀਤਾ ਹਾਲ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਭਾ-ਰੂ ਵਿਖੇ ਇਕ ਨ-ਸ਼ੇ-ੜੀ ਪੁੱਤ ਨੇ ਮਾਂ ਨੂੰ ਮੌਤ ਦੇ ਘਾ-ਟ ਉ-ਤਾ-ਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਕੌਰ (70) ਦਾ ਪੁੱਤਰ ਨ-ਸ਼ੇ ਕਰਨ ਦਾ ਆਦੀ ਸੀ ਅਤੇ ਉਸ ਨੇ ਆਪਣੀ ਮਾਤਾ ਨੂੰ ਘਰ ‘ਚ ਬਣੀ ਪਾਣੀ ਵਾਲੀ ਡਿੱਗੀ ‘ਚ ਡੁ-ਬੋ ਕੇ ਮਾ-ਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ

ਪਿੰਡ ਭਾਰੂ ‘ਚ ਇੱਕ ਨ-ਸ਼ੇ-ੜੀ ਪੁੱਤ ਨੇ ਆਪਣੀ ਮਾਂ ਨੂੰ ਘਰ ‘ਚ ਬਣੀ ਹੋਈ ਪਾਣੀ ਵਾਲੀ ਡਿੱਗੀ ‘ਚ ਡੁਬੋ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਧੀ ਸੁਰਜੀਤ ਕੌਰ ਵਾਸੀ ਮਾਹਣੀ ਖੇੜਾ ਨੇ ਦੱਸਿਆ ਉਹ ਆਪਣੇ ਪੇਕੇ ਪਿੰਡ ਭਾ-ਰੂ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ। ਉਸ ਵਕਤ ਉਸ ਦੇ ਭਤੀਜੇ ਤੇ ਭਰਜਾਈ ਖੇਤਾਂ ‘ਚ ਕੰਮ ‘ਤੇ ਗਏ ਹੋਏ ਸਨ। ਉਸ ਨੇ ਦੱਸਿਆ ਕਿ ਮੇਰਾ ਭਰਾ ਪੂਰਨ ਸਿੰਘ ਮੇਰੀ ਬਜ਼ੁਰਗ ਮਾਂ ਬਲਵੀਰ ਕੌਰ ਨੂੰ ਨ-ਸ਼ੇ ਦੀ ਪੂਰਤੀ ਲਈ ਅਕਸਰ ਤੰ-ਗ ਪ੍ਰੇ-ਸ਼ਾ-ਨ ਕਰਦਾ ਰਹਿੰਦਾ ਸੀ ਤੇ ਉਸ ਨੂੰ ਜਾ-ਨੋਂ ਮਾ-ਰ-ਨ ਦੀਆਂ ਧ-ਮ-ਕੀ-ਆਂ ਦਿੰਦਾ ਸੀ। ਅੱਜ ਜਦ ਉਸ ਨੇ ਬਜ਼ੁਰਗ ਮਾਤਾ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੀ ਮਾਂ ਨੇ ਪੈਸੇ ਦੇਣ ਤੋਂ ਅਸ-ਮਰ-ਥਤਾ ਜ਼ਾਹਰ ਕੀਤੀ, ਜਿਸ ‘ਤੇ ਪੂਰਨ ਸਿੰਘ ਨੇ ਗੁੱ-ਸੇ ‘ਚ ਆ ਕੇ ਮਾਂ ਨੂੰ ਚੁੱਕ ਕੇ ਪਾਣੀ ਵਾਲੀ ਡਿੱਗੀ ‘ਚ ਸੁੱ-ਟ ਦਿੱਤਾ। ਉਹ ਬਜ਼ੁਰਗ ਹੋਣ ਕਾਰਨ ਬਾਹਰ ਨਾ ਨਿਕਲ ਸਕੀ ਤੇ ਮੈਨੂੰ ਵੀ ਉਸ ਨੇ ਧ-ਮ-ਕੀ ਦਿੱਤੀ ਕਿ ਜੇਕਰ ਉਸ ਨੇ ਮਾਤਾ ਨੂੰ ਪਾਣੀ ਵਾਲੀ ਡਿੱਗੀ ‘ਚੋਂ ਬਾਹਰ ਕੱਢਿਆ ਤਾਂ ਉਸ ਦਾ ਵੀ ਇਹੀ ਹ-ਸ਼-ਰ ਹੋਵੇਗਾ।

ਇਸ ਉਪਰੰਤ ਉਸ ਨੇ ਰੌਲਾ ਪਾਇਆ ਤੇ ਪਾਣੀ ‘ਚੋਂ ਮਾਤਾ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉੱਦੋ ਤਕ ਮਾਂ ਦੀ ਮੌਤ ਹੋ ਚੁੱਕੀ ਸੀ। ਓਧਰ ਜਦ ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫ਼ਸਰ ਏਐੱਸਆਈ ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਧੀ ਸੁਰਜੀਤ ਕੌਰ ਦੇ ਬਿਆਨਾਂ ‘ਤੇ ਮੁਲਜ਼ਮ ਪੂਰਨ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।