ਦਿੱਲੀ ਮੀਟਿੰਗ ਦੇ ਬਾਈਕਾਟ ਤੋਂ ਬਾਅਦ ਜਥੇਬੰਦੀਆਂ ਨੇ ਪਾਤਾ ਗਾਹ

ਕੇਦਰ ਸਰਕਾਰ ਵੱਲੋ ਬਣਾਏ ਗਏ ਖੇਤੀ ਕਨੂੰਨਾ ਨੂੰ ਲੈ ਕੇ ਸੰਘਰਸ਼ ਕਰ ਰਹੀਆ ਕਿਸਾਨ ਜਥੇਬੰਦੀਆ ਦੀ 7 ਮੈਂਬਰੀ ਕਮੇਟੀ ਦੀ ਕੇਦਰ ਸਰਕਾਰ ਨਾਲ ਮੀਟਿੰਗ ਖਤਮ ਹੋ ਗਈ ਹੈ ਕਿਸਾਨ ਜਥੇਬੰਦੀਆ ਅਤੇ ਕੇਦਰ ਸਰਕਾਰ ਦੇ ਮੰਤਰੀਆ ਅਤੇ ਅਧਿਕਾਰੀਆ ਵਿਚਾਲੇ ਲੱਗਭਗ ਦੋ ਘੰਟੇ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ ਹੈ ਇਸ ਦੇ ਨਾਲ ਹੀ ਸੂਚਨਾ ਇਹ ਵੀ ਮਿਲੀ ਹੈ ਕਿ ਇਸ ਮੀਟਿੰਗ ਵਿਚ ਨਿਰਾਸ਼ ਹੋ ਕੇ ਨਿਕਲੇ ਕਿਸਾਨ ਆਗੂਆ ਨੇ ਮੀਟਿੰਗ ਦਾ ਬਾਇਕਾਟ ਕਰ ਦਿੱਤਾ ਹੈ ਅਤੇ ਕਿਸਾਨ ਜਥੇਬੰਦੀਆ ਨੇ ਖੇਤੀ ਕਨੂੰਨਾ ਖਿਲਾਫ ਸੰਘਰਸ਼ ਹੋਰ ਤੇਜ ਕਰਨ ਦਾ ਐਲਾਨ ਕੀਤਾ ਹੈ

ਦਿੱਲੀ ਕ੍ਰਿਸ਼ੀ ਭਵਨ ਵਿਚ ਹੋ ਰਹੀ ਇਸ ਮੀ‌ਟਿੰਗ ਵਿਚ ਕੇਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਕਿਸਾਨ ਆਗੂਆ ਨਾਲ ਗੱਲਬਾਤ ਕਰ ਰਹੇ ਸਨ ਅਤੇ ਕੇਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਈ ਇਸ ਪਹਿਲੀ ਮੀਟਿੰਗ ਵਿਚ ਕੋਈ ਸਿੱਟਾ ਨਹੀ ਨਿਕਲ ਸਕਿਆ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮੀਟਿੰਗ ਤੇ ਸਭ ਦੀਆ ਨਜਰਾ ਬਣੀਆ ਹੋਈਆ ਸਨ ਮੀਟਿੰਗ ਦੌਰਾਨ ਕਿਸਾਨਾ ਨੇ ਆਪਣਾ ਪੱਖ ਰੱਖਿਆ ਅਤੇ ਪਹਿਲੀ ਗੱਲ ਇਹ ਰੱਖੀ ਕਿ ਪਹਿਲਾ

ਕੇਦਰ ਖੇਤੀ ਕਨੂੰਨਾ ਨੂੰ ਰੱਦ ਕਰੇ ਉਸ ਤੋ ਬਾਅਦ ਹੀ ਕੋਈ ਗੱਲ ਕੀਤੀ ਜਾਵੇਗੀ ਅਤੇ ਫਿਰ ਮੀਟਿੰਗ ਤੋ ਬਾਅਦ ਖੇਤੀ ਭਵਨ ਦੇ ਬਾਹਰ ਕਿਸਾਨ ਆਗੂਆ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਹੋਇਆ ਕਿਹਾ ਕਿ ਕੇਦਰ ਜਾਣ ਬੁੱਝ ਕੇ ਕਿਸਾਨਾ ਨੂੰ ਗੁੰਮਰਾਹ ਕਰ ਰਿਹਾ ਹੈ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਕਿਸਾਨਾ ਨੇ ਕਿਹਾ ਕਿ ਮੀਟਿੰਗ ਵਿਚ ਅਧਿਕਾਰੀਆ ਵੱਲੋ ਉਹਨਾ ਨੂੰ ਖੇਤੀ ਕਾਨੂੰਨ ਪੜ੍ਹਨ ਅਤੇ ਇਸ ਬਾਰੇ ਉਹਨਾ ਨੂੰ ਸਮਝਾਉਣ ਦੀ ਗੱਲ ਆਖੀ ਗਈ ਪਰ ਇਸ ਖੇਤੀ ਕਨੂੰਨ ਤੋ ਭਲੀ ਭਾਂਤ ਜਾਣੂ ਹਨ ਉਹਨਾ ਸਾਫ ਕਿਹਾ ਕਿ ਜਦੋ ਤਕ ਇਹ ਕਾਲੇ ਕਾਨੂੰਨ ਰੱਦ ਨਹੀ ਕੀਤੇ ਜਾਦੇ ਉਦੋ ਤਕ ਸੰਘਰਸ਼ ਜਾਰੀ ਰਹੇਗਾ ਇਸ ਦੌਰਾਨ ਕਿਸਾਨਾ ਨੇ ਇਸ ਕਨੂੰਨ ਦੀਆਂ ਕਾਪੀਆ ਪਾੜ ਕੇ ਨਾਅਰੇਬਾਜੀ ਵੀ ਕੀਤੀ