ਕਬੱਡੀ ਸਟਾਰ ਨੇ ਪੱਟਿਆ ਮੇਰਾ ਘਰ, ਨੌਂ ਸਾਲ ਉਡੀਕਦਾ ਰਿਹਾ ਪਤਨੀ ਨੂੰ ਪਰ ਮਿਲਿਆ ਧੋਖਾ

ਅਸਲੀ ਮਾਮਲਾ ਤਾਂ ਸੰਵੇਦਨਸ਼ੀਲਤਾ ਨੂੰ ਲੈ ਕੇ ਸਮਝਦਾਰੀ ਦੀ ਘਾਟ ਦਾ ਹੈ। ਸਾਡੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਧੋਖਾ ਮਿਲਣ ਦੀਆਂ ਘਟਨਾਵਾਂ ਬਹੁਤ ਆਮ ਹਨ। ਪਰ, ਹਰ ਜੋੜਾ ਇਹ ਮੰਨਦਾ ਹੈ ਕਿ ਉਸਦਾ ਸਾਥੀ ਉਸਦੇ ਪ੍ਰਤੀ ਵਫ਼ਾਦਾਰ ਹੈ।ਕਿੰਨੇ ਲੋਕ ਬੇਵਫ਼ਾਈ ਕਰਦੇ ਹਨ, ਇਸਦਾ ਕੋਈ ਸਹੀ ਅੰਕੜਾ ਮਿਲਣਾ ਬਹੁਤ ਮੁਸ਼ਕਿਲ ਹੈ।ਇਸਦਾ ਵੱਡਾ ਕਾਰਨ ਇਹ ਹੈ ਕਿ ਰਿਸ਼ਤੇ ਵਿੱਚ ਬੇਵਫ਼ਾਈ ਨੂੰ ਲੈ ਕੇ ਲੋਕ ਸਹੀ ਗੱਲ ਸ਼ਾਇਦ ਹੀ ਦੱਸਦੇ ਹੋਣ।ਪਹਿਲਾਂ ਕਿਹਾ ਜਾਂਦਾ ਸੀ ਕਿ 75 ਫ਼ੀਸਦ ਮਰਦ ਅਤੇ 69 ਫ਼ੀਸਦ ਔਰਤਾਂ ਬੇਵਫ਼ਾਈ ਕਰਦੀਆਂ ਹਨ।ਪਰ, ਹਾਲ ਹੀ ਦੀ ਰਿਸਰਚ ਇਹ ਕਹਿੰਦੀ ਹੈ ਕਿ ਬੇਵਫ਼ਾਈ ਦੇ ਮੋਰਚੇ ‘ਤੇ ਔਰਤਾਂ ਮਰਦਾਂ ਤੋਂ ਬਿਲਕੁਲ ਵੀ ਘੱਟ ਨਹੀਂ ਹਨ।ਦਿਲਚਸਪ ਗੱਲ ਇਹ ਹੈ ਕਿ ਸਿਰਫ਼ ਪੰਜ ਫ਼ੀਸਦ ਲੋਕ ਹੀ ਮੰਨਦੇ ਹਨ ਕਿ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਧੋਖਾ ਦੇਣਗੇ ਜਾਂ ਦੇ ਰਹੇ ਹਨ। ਜ਼ਿਆਦਾਤਰ ਲੋਕ ਆਪਣੇ ਸਾਥੀ ‘ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ।ਕਾਲਗਰੀ ਯੂਨੀਵਰਸਿਟੀ ਦੀ ਸੂਸਨ ਬੁਨ ਕਹਿੰਦੀ ਹੈ, “ਜਿਹੜੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਨਹੀਂ ਹਨ, ਉਹ ਆਮ ਤੌਰ ‘ਤੇ ਆਪਣੇ ਸਾਥੀ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ। ਉਹ ਕਦੇ ਇਹ ਸੋਚਦੇ ਵੀ ਨਹੀਂ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਧੋਖਾ ਦੇ ਸਕਦਾ ਹੈ ਜਾਂ ਦੇ ਸਕਦੀ ਹੈ।”

ਉਂਝ, ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਬੇਵਫ਼ਾਈ ਦੀ ਪਰਿਭਾਸ਼ਾ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਹੁੰਦੀ ਹੈ।ਸੂਸਨ ਬੁਨ ਕਹਿੰਦੀ ਹੈ, “ਲੋਕ ਅਕਸਰ ਇਸ ਗੱਲ ਦਾ ਗ਼ਲਤ ਅੰਦਾਜ਼ਾ ਲਗਾਉਂਦੇ ਹਨ ਕਿ ਕਿਸੇ ਵੀ ਰਿਸ਼ਤੇ ਵਿੱਚ ਬੇਵਫ਼ਾਈ ਦਾ ਮਤਲਬ ਕੀ ਹੁੰਦਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਲੋਕ ਇਸ ਬਾਰੇ ਗੱਲ ਕਰਕੇ ਕੋਈ ਮਰਿਆਦਾ ਤੈਅ ਨਹੀਂ ਕਰਦੇ। ਹਰ ਇਨਸਾਨ ਲਈ ਧੋਖੇ ਦਾ ਅਲੱਗ ਮਤਲਬ ਹੁੰਦਾ ਹੈ।”ਕਰੀਬ 70 ਫ਼ੀਸਦ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਪਾਰਟਨਰ ਨਾਲ ਕਦੇ ਵੀ ਬੇਵਫ਼ਾਈ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ।ਕੀ ਕਿਸੇ ਰਿਸ਼ਤੇ ਵਿੱਚ ਰਹਿੰਦੇ ਹੋਏ ਡੇਟਿੰਗ ਐਪ ਡਾਊਨਲੋਡ ਕਰਨਾ ਧੋਖਾ ਹੈ?