ਕੱਬਡੀ ਖਿਡਾਰੀ ਨਿੱਕੂ ਪੰਡੋਰੀ ਆਪਣੇ ਹੀ ਪਿੰਡ ਦੀ ਕੁੜੀ ਦੇ ਬੱਚੇ ਦਾ ਬਾਪ

ਇੱਕ ਸੋਚ ਹੋਸ਼ ਸੰਭਾਲਦਿਆਂ ਹੀ ਦਿਮਾਗ ਵਿੱਚ ਬਿਠਾਈ ਗਈ ਕਿ ਪਿਆਰ ਸਿਰਫ ਇੱਕ ਵਾਰ ਹੁੰਦਾ ਹੈ ਤੇ ਆਖਿਰੀ ਪਿਆਰ ਜੀਵਨ ਸਾਥੀ ਹੀ ਹੁੰਦਾ ਹੈ। ਪਰ ਕਿਸੇ ਨੇ ਵੀ ਇਹ ਦੱਸਣ ਜਾਂ ਸਮਝਾਉਣ ਦੀ ਖੇਚਲ ਨਹੀ ਕੀਤੀ ਕਿ ਪਿਆਰ ਕਰਨ ਦੀ ਉਮਰ ਤੇ ਹੱਦ ਕੀ ਹੁੰਦੀ ਹੈ?ਪਿਆਰ ਇੱਕ ਅਜਿਹਾ ਲਫ਼ਜ ਹੈ ਜਿਸਦਾ ਜ਼ਿਕਰ ਹੀ ਦਿਮਾਗ ਵਿੱਚ ਅਜੀਬ ਜਿਹੀਆਂ ਧਾਰਨਾਵਾਂ ਨੂੰ ਬੁਨਣ ਲਾ ਦਿੰਦਾ ਹੈ। ਦੇਖਿਆ ਜਾਏ ਤਾਂ ਹਰ ਸਾਹ ਲੈਂਦੀ ਸ਼ੈਅ ਇਸ ਪਿਆਰ ਨਾਲ ਪ੍ਰਭਾਵਿਤ ਹੈ ਪਰ ਅੱਜ ਤੱਕ ਚੰਦ ਲੋਕ ਹੀ ਇਸ ਪਿਆਰ ਨੂੰ ਸਹੀ ਮਾਇਨਿਆਂ ਵਿੱਚ ਪਹਿਚਾਨ ਸਕੇ ਹਨ। ਹਰ ਦਾਅਵੇਦਾਰ ਇਹੀ ਕਹਿੰਦਾ ਹੈ ਕਿ ਮੇਰਾ ਪਿਆਰ ਸੱਚਾ ਤੇ ਜਾਇਜ ਹੈ ਪਰ ਅੱਜ ਤੱਕ ਕੋਈ ਵੀ ਇਹ ਸਾਬਿਤ ਨਹੀ ਕਰ ਸਕਿਆ ਕਿ ਆਖਿਰ ਪਿਆਰ ਦਾ ਜ਼ਾਇਜ ਜਾਂ ਨਜ਼ਾਇਜ ਪਨ ਪਰਖਣ ਦੀ ਕਸੌਟੀ ਕੀ ਹੈ। ਮਾਂ ਆਪਣੇ ਬੱਚਿਆਂ ਨੂੰ ਬੱਚੇ ਆਪਣੇ ਰਿਸ਼ਤਿਆਂ ਵਿੱਚ ਇਸੇ ਪਿਆਰ ਦੀ ਝਲਕ ਦੇਖ ਕੇ ਪਿਆਰ ਨੂੰ ਸਮਝਨ ਦੀ ਅਸਫਲ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ ਇੱਥੇ ਸਿਆਣਿਆ ਨੇ ਨਿੱਕੇ ਹੁੰਦਿਆਂ ਹੀ ਦਿਮਾਗ ਵਿੱਚ ਇਹ ਗੱਲ ਬਿਠਾਈ ਹੈ ਕਿ ਮਾਂ ਹੀ ਆਪਣੇ ਬੱਚਿਆਂ ਨੂੰ ਨਿਸਵਾਰਥ ਪਿਆਰ ਕਰਦੀ ਹੈ ਬਾਕੀ ਹਰ ਕੋਈ ਸਵਾਰਥ ਦਾ ਘੇਰਿਆ ਹੈ ਪਰ ਕਿ ਮਾਂ ਦੇ ਪਿਆਰ ਵਿੱਚ ਵਾਕਈ ਕੋਈ ਸਵਾਰਥ ਨਹੀ ਹੁੰਦਾ?

ਖੈਰ ਮੈਂ ਗੱਲ ਕਰਦਾ ਪਿਆਰ ਦੀ। ਕੀ ਸਮਾਜ ਵਿੱਚ ਵਿਚਰਦਿਆਂ ਘਰਗ੍ਰਸਥੀ ਵਿੱਚ ਪੈ ਚੁੱਕਾ ਆਦਮੀ ਪਿਆਰ ਕਰਨਯੋਗ ਹੈ ਜਾਂ ਨਹੀ? ਕਹਿੰਦੇ ਪਿਆਰ ਇੱਕ ਵਾਰ ਹੁੰਦਾ ਹੈ ਪਰ ਜੇ ਦੋਬਾਰਾ ਕੋਈ ਮਨ ਵਿੱਚ ਘਰ ਜਾਏ ਤਾਂ ਕਿ ਉਹ ਪਿਆਰ ਜਾਇਜ ਹੈ? ਇਸੇ ਗੱਲ ਤੇ ਸਵਾਲਾਂ ਦੇ ਆਲੇ-ਦੁਆਲੇ ਗੁੰਮਦੀ ਮੈਂ ਆਪਣੀ ਦਿਲ ਦੀ ਗੱਲ ਦੱਸਣ ਜਾ ਰਿਹਾ ਹਾਂ..ਮੱਲੋ ਮੱਲੀ ਦਿਲ ਵਿੱਚ ਘਰ ਜਾਣ ਵਾਲੀਆਂ ਨਜ਼ਰਾਂ ਨਾਲ ਜਦੋਂ ਉਸ ਕੁੜੀ ਨੇ ਮੈਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਚੰਦ ਘੜੀਆਂ ਲਈ ਇਹ ਭੁੱਲ ਗਿਆ ਕਿ ਮੈਂ ਇੱਕ 33 ਸਾਲ ਦਾ ਵਿਵਾਹਿਕ ਜੀਵਨ ਬਤੀਤ ਕਰ ਰਿਹਾ ਮਾਮੂਲੀ ਜਿਹਾ ਇਨਸਾਨ ਹਾਂ। ਉਸ ਭੁਲੇਖੇ ਵਾਲੇ ਸਮੇਂ ਅੰਦਰ ਮੈਨੂੰ ਸਿਰਫ ਇਹ ਯਾਦ ਸੀ ਕਿ ਮੈਂ ਪ੍ਰਮਾਤਮਾ ਦੀ ਰਚੀ ਕੁਦਰਤ ਦੇ ਸੁਹਪੱਣ ਰੂਪੀ ਬੇਮਿਸਾਲ ਰਚਨਾ ਨੂੰ ਦੇਖ ਰਿਹਾ ਸੀ।