ਆਸ਼ਿਕ਼ ਬਣਿਆ ਮਾਸ਼ੂਕ ਦਾ ਝੂਠਾ ਭਰਾ ,ਕੁੜੀ ਨੇ ਵੀ ਹਾਮੀ ਭਰੀ

ਰਿਸ਼ਤੇ ਬਹੁਤ ਅਨਮੋਲ ਹੁੰਦੇ ਹਨ ਅਤੇ ਜ਼ਿੰਦਗੀ ’ਚ ਹਰੇਕ ਰਿਸ਼ਤਾ ਆਪਣਾ ਵੱਖਰਾ ਸਥਾਨ ਰੱਖਦਾ ਹੈ। ਕੁਝ ਰਿਸ਼ਤੇ ਖ਼ੂਨ, ਪਿਆਰ-ਮੁਹੱਬਤ, ਮੋਹ ਦੇ ਅਤੇ ਕੁਝ ਕਾਰੋਬਾਰੀ ਹੁੰਦੇ ਹਨ। ਰਿਸ਼ਤਿਆਂ ਦੀ ਤੰਦ ’ਚ ਬੱਝਿਆ ਮਨੁੱਖ ਸਮਾਜ ’ਚ ਵਿਚਰਦਾ ਅਤੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਾ ਹੈ। ਦੁੱਖ-ਸੁੱਖ, ਖ਼ੁਸ਼ੀ-ਗ਼ਮੀ ਮੌਕੇ ਰਿਸ਼ਤਿਆਂ ਦਾ ਆਪਣਾਪਨ ਖ਼ੁਸ਼ੀ ਨੂੰ ਦੁੱਗਣਾ-ਚੌਗੁਣਾ ਅਤੇ ਦੁੱਖ ਨੂੰ ਅੱਧਾ ਕਰ ਦਿੰਦਾ ਹੈ। ਪਹਿਲਾਂ ਸਮਾਂ ਸੀ ਜਦੋਂ ਮਨੁੱਖ ਲੋੜ ਪੈਣ ’ਤੇ ਸਭ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਨੂੰ ਆਪਣਾ ਨਜ਼ਦੀਕੀ ਮੰਨ ਕੇ ਸਭ ਕੁਝ ਸੋਚਦਾ-ਵਿਚਾਰਦਾ ਸੀ ਅਤੇ ਰਿਸ਼ਤਿਆਂ ਦੇ ਨਿੱਘ ਦਾ ਆਨੰਦ ਮਾਣਦਾ ਸੀ ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਵਿਚਲਾ ਨਿੱਘ ਖ਼ ਤ ਮ ਹੁੰਦਾ ਜਾ ਰਿਹਾ ਹੈ। ਅੱਜ ਹਰੇਕ ਰਿਸ਼ਤਾ ਮਤਲਬਪ੍ਰਸਤੀ ਜਾਂ ਨਫ਼ੇ-ਨੁਕਸਾਨ ਤਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਪਦਾਰਥਵਾਦੀ ਯੁੱਗ ਵਿੱਚ ਮਾਂ-ਧੀ, ਪਿਓ-ਪੁੱਤਰ, ਭੈਣ-ਭਰਾ, ਚਾਚਾ, ਮਾਮਾ, ਮਾਸੀ ਆਦਿ ਸਭ ਰਿਸ਼ਤੇ ਨਿੱਘਰ ਗਏ ਹਨ।

ਕਿਸੇ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਅੱਜ ਇੱਕ ਭਰਾ ਦੂਜੇ ਨੂੰ ਵੇਖ ਕੇ ਰਾਜ਼ੀ ਨਹੀਂ। ਚਾਚੇ-ਤਾਏ, ਮਾਮੇ-ਮਾਸੀਆਂ, ਇੱਕ-ਦੂਜੇ ਦੀ ਤਰੱਕੀ ਨਹੀਂ ਵੇਖ ਸਕਦੇ। ਇਸ ਸਭ ਦਾ ਕਾਰਨ ਸਾਡਾ ਅਜੋਕਾ ਸੱਭਿਆਚਾਰ ਹੈ। ਪੱਛਮੀ ਸੱਭਿਅਤਾ ਸਾਡੇ ’ਤੇ ਭਾਰੂ ਹੋ ਗਈ ਹੈ ਤੇ ਸਾਡੀ ਸੋਚ ਛੋਟੀ ਹੋ ਗਈ ਹੈ। ਸਾਰੇ ਰਿਸ਼ਤਿਆਂ ਲਈ ਇੱਕੋ ਸ਼ਬਦ ਅੰਕਲ-ਆਂਟੀ ਵਰਤਿਆ ਜਾ ਰਿਹਾ ਹੈ। ਇਸ ਇੱਕ ਸ਼ਬਦ ’ਚ ਸਿਮਟੇ ਮਾਮਾ-ਮਾਮੀ, ਮਾਸੀ-ਮਾਸੜ, ਭੂਆ-ਫੁੱਫੜ, ਚਾਚਾ- ਚਾਚੀ, ਤਾਇਆ-ਤਾਈ, ਸਭ ਦੇ ਮੋਹ ਪਿਆਰ ਤੋਂ ਅਜੋਕੀ ਪੀੜ੍ਹੀ ਅਣਜਾਣ ਹੋ ਗਈ ਹੈ। ਬਹੁਤੇ ਬੱਚਿਆਂ ਨੂੰੂ ਤਾਂ ਇਨ੍ਹਾਂ ਰਿਸ਼ਤਿਆਂ ਦੇ ਅਰਥ ਵੀ ਨਹੀਂ ਪਤਾ। ਇਸੇ ਕਾਰਨ ਅੱਜ ਹੈਵਾਨੀਅਤ ਨੇ ਇਨਸਾਨ ਨੂੰ ਆਪਣੇ ਵੱਸ ’ਚ ਕੀਤਾ ਹੋਇਆ ਹੈ। ਅੱਜ ਛੋਟੀਆਂ-ਛੋਟੀਆਂ ਬੱਚੀਆਂ ਨਾਲ ਘਰ ਵਿੱਚ ਹੀ ਕੁ ਕ ਰ ਮ ਕੀਤਾ ਜਾ ਰਿਹਾ ਹੈ। ਨਾਜਾਇਜ਼ ਸਬੰਧ ਵਧ ਰਹੇ ਹਨ ਅਤੇ ਕਈ ਪਵਿੱਤਰ ਰਿਸ਼ਤੇ ਇਸ ਦੀ ਭੇਟ ਚੜ੍ਹ ਚੁੱਕੇ ਹਨ। ਪੰਜਾਬ ’ਚ ਇਹ ਜੁ ਰ ਮ ਤੇਜ਼ੀ ਨਾਲ ਵੱਧ ਰਿਹਾ ਹੈ।

ਪੰਜਾਬੀ ਇੱਕ ਮਹਾਨ ਤੇ ਸੂਰਮਈ ਕੌਮ ਹੈ। ਪੰਜਾਬੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਧੀਆਂ, ਭੈਣਾਂ ਤੇ ਔਰਤਾਂ ਭਾਵੇਂ ਉਹ ਕਿਸੇ ਵੀ ਜਾਤ, ਕਬੀਲੇ ਤੇ ਧਰਮ ਨਾਲ ਸਬੰਧ ਰੱਖਦੀਆਂ ਹੋਣ, ਉਨ੍ਹਾਂ ਦੀ ਹਮੇਸ਼ਾ ਰੱਖਿਆ ਕੀਤੀ ਹੈ ਪਰ ਅੱਜ ਬਹੁਤੇ ਘਰਾਂ ਵਿੱਚ ਆਪਣੀਆਂ ਹੀ ਧੀਆਂ- ਭੈਣਾਂ ਸੁਰੱਖਿਅਤ ਨਹੀਂ ਹਨ। ਸਾਡੇ ਸਮਾਜ ਨੂੰ ਕੀ ਹੋ ਗਿਆ ਹੈ? ਅੱਜ ਲੋੜ ਆਪਣੀ ਸੋਚ ਨੂੰ ਬਦਲਣ ਦੀ ਹੈ। ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਪੰਜਾਬੀ ਵਿਰਸੇ ਅਤੇ ਪੰਜਾਬੀ ਸੂਰਮਿਆਂ ਵੱਲੋਂ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਲਈ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਕਿ ਸਮਾਂ ਹੱਥੋਂ ਨਿਕਲ ਜਾਵੇ ਨੌਜਵਾਨਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਤੇ ਨਿੱਘ ਬਾਰੇ ਦੱਸ ਕੇ ਹਰੇਕ ਰਿਸ਼ਤੇ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।