ਅੱਧੀ ਰਾਤ ਨੂੰ ਮੁੰਡਿਆਂ ਨੇ ਮੱਝਾਂ ਨਾਲ ਕੀਤਾ ਸ਼ਰਮ ਨਾਕ ਕਾਰਾ…!

ਦੋਸਤੋ ਚੋਰਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਰੋਜ਼ਾਨਾ ਚੋਰੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਮਾਮਲਿਆਂ ਤੋਂ ਆਮ ਲੋਕ ਸਹਿਮੇ ਹੋਏ ਹਨ। ਪਰ ਲਗਾਤਾਰ ਪੁਲਿਸ ਪ੍ਰਸ਼ਾਸ਼ਨ ਵੀ ਨਾਕਾਮ ਰਹਿ ਰਿਹਾ ਹੈ। ਇੱਕ ਤਾਜ਼ੀ ਘਟਨਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਗਰੀਬ ਤੇ ਭੋਲੇ ਬੰਦਿਆਂ ਦੀਆਂ ਛੇ ਮੱਝਾਂ ਤੇ ਇੱਕ ਝੋਟਾ ਰਾਤੋ ਰਾਤ ਚੋਰੀ ਹੋ ਗਿਆ। ਮਾਲਕ ਦਾ ਕਹਿਣਾ ਹੈ ਕਿ ਉਸ ਦਾ ਘੱਟੋ ਘੱਟ ਅੱਠ ਤੋਂ ਦਸ ਲੱਖ ਦਾ ਨੁਕਸਾਨ ਹੋ ਗਿਆ ਹੈ। ਜੋ ਉਸ ਲਈ ਬਿਲਕੁਲ ਅਸਹਿਣਯੋਗ ਹੈ। ਇਹ ਪੂਰੀ ਘਟਨਾ ਕਿਵੇਂ ਵਾਪਰੀ ਆਓ ਦਸਦੇ ਹਾਂ।

ਦਰਅਸਲ ਇਹ ਬੀਤੀ ਰਾਤ ਦੀ ਗੱਲ ਹੈ। ਜਦੋਂ ਪੀੜ੍ਹਤ ਵਿਅਕਤੀ ਆਪਣੇ ਘਰ ਅੰਦਰ ਕਮਰੇ ‘ਚ ਸੁੱਤਾ ਹੋਇਆ ਸੀ। ਉਸ ਦੀਆਂ ਮੱਝਾਂ ਬਾਹਰ ਬੰਨ੍ਹੀਆਂ ਹੋਈਆਂ ਸੀ। ਘਰ ਵਿਚ ਕੋਈ ਖ਼ਾਸ ਚਾਰ ਦੀਵਾਰੀ ਨਹੀਂ ਸੀ। ਉਹ ਉਸੇ ਤਰ੍ਹਾਂ ਖੜ੍ਹੀਆਂ ਹੁੰਦੀਆਂ ਸਨ। ਇਸੇ ਦੌਰਾਨ ਰਾਤ ਨੂੰ ਚੋਰ ਆਏ।

ਜਿੰਨ੍ਹਾਂ ਦੀ ਫੋਟੋ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਉਹਨਾਂ ਨੇ ਬੜੀ ਤਰੀਕੇ ਨਾਲ ਅੰਦਰੋਂ ਮੱਝਾਂ ਖੋਲ੍ਹੀਆਂ ਤੇ ਬਾਹਰ ਦੂਰ ਖੇਤਾਂ ਵਿਚ ਲਿਜਾ ਕੇ ਕੈਂਟਰ ਵਿਚ ਚੜ੍ਹਾ ਲਈਆਂ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਰੀਬ ਛੇ ਚੋਰਾਂ ਦੀ ਫੋਟੋ ਕੈਮਰੇ ‘ਚ ਆਈ ਹੈ। ਉਨ੍ਹਾਂ ਇਸ ਸੰਬੰਧ ਵਿਚ ਪੁਲਿਸ ਨੂੰ ਮੰਗ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰਕੇ ਇਨਸਾਫ਼ ਦਿਵਾਉਣ।