ਸਿਰਸਾ ਦਾ ਮੋਦੀ ਨੂੰ ਝਟਕਾ ਕੇਂਦਰ ਦੀਆਂ ਚਾਲਾਂ ਦਾ ਕਰਤਾ ਪਰਦਾਫ਼ਾਸ਼

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਤੇ ਸਰਕਾਰ ਵੱਲੋ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਕਿ ਕਿਸੇ ਤਰਾ ਇਸ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਇਸੇ ਦੌਰਾਨ ਐੱਨ ਆਈ ਏ ਵੱਲੋ ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਇਸੇ ਦੌਰਾਨ ਐੱਨ ਆਈ ਏ ਦਾ ਨੋਟਿਸ ਮਿਲਣ ਤੋ ਬਾਅਦ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਸਰਕਾਰ ਇਸ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਨਵੀਂਆਂ ਤੋ ਨਵੀਂਆਂ ਚਾਲਾ ਖੇਡ ਰਹੀ ਹੈ ਪਰ ਹੁਣ ਤੱਕ ਸਰਕਾਰ

ਆਪਣੀਆਂ ਹਰ ਚਾਲਾ ਦੇ ਵਿੱਚ ਫੇਲ ਰਹੀ ਹੈ ਅਤੇ ਅੱਗੇ ਵੀ ਫੇਲ ਹੀ ਹੋਵੇਗੀ ਉਹਨਾਂ ਆਖਿਆਂ ਕਿ ਸਰਕਾਰ ਦੇ ਵੱਲੋ ਸੁਪਰੀਮ ਕੋਰਟ ਰਾਹੀ ਕਮੇਟੀ ਬਣਵਾਈ ਗਈ ਪਰ ਕਿਸਾਨਾ ਵੱਲੋ ਸ਼ਪੱਸ਼ਟ ਆਖ ਦਿੱਤਾ ਗਿਆ ਕਿ ਉਹ ਇਸ ਕਮੇਟੀ ਦੇ ਅੱਗੇ ਪੇਸ਼ ਨਹੀ ਹੋਣਗੇ ਤੇ ਸੁਪਰੀਮ ਕੋਰਟ ਵੱਲੋ ਜੋ ਕਮੇਟੀ ਬਣਾਈ ਗਈ ਹੈ ਉਸ ਦੇ ਮੈਂਬਰ ਸ਼ਰੇਆਮ ਕਾਨੂੰਨਾ ਦੇ ਹੱਕ ਵਿੱਚ ਭੁਗਤੇ ਹਨ ਤੇ ਹੁਣ ਇਕ ਮੈਂਬਰ ਵੱਲੋ ਆਪਣਾ ਨਾਮ ਵੀ ਵਾਪਿਸ ਲੈ ਲਿਆ ਗਿਆ ਹੈ ਜੋ ਕਿ ਸਾਬਿਤ ਕਰਦਾ ਹੈ ਕਿ ਕਾਨੂੰਨ ਗਲਤ ਹਨ ਉਹਨਾਂ ਆਖਿਆਂ ਸਰਕਾਰ ਤੋ ਲੋਕਾ ਦਾ ਵਿਸ਼ਵਾਸ ਉੱਠ ਚੁੱਕਾ ਹੈ

ਪਰ ਹੁਣ ਸਰਕਾਰ ਦੁਆਰਾਂ ਸੁਪਰੀਮ ਕੋਰਟ ਦੀ ਗਰਿਮਾ ਨੂੰ ਵੀ ਦਾਅ ਤੇ ਲਗਾ ਦਿੱਤਾ ਹੈ ਤੇ ਹੁਣ ਲੋਕ ਸੁਪਰੀਮ ਕੋਰਟ ਵੱਲ ਵੀ ਉਂਗਲ ਉਠਾ ਰਹੇ ਹਨ ਤੇ ਜਦ ਸਰਕਾਰ ਆਪਣੀ ਹਰ ਚਾਲ ਚ ਫੇਲ ਹੋ ਰਹੀ ਹੈ ਤਾ ਹੁਣ ਉਸ ਵੱਲੋ ਐੱਨ ਆਈ ਏ ਤੋ ਨੋਟਿਸ ਭਿਜਵਾਏ ਜਾ ਰਹੇ ਹਨ ਜੋ ਕਿ ਅੰਦੋਲਨ ਨਾਲ ਜੁੜੇ ਹੋਏ ਆਗੂਆਂ ਅਤੇ ਲੋਕਾ ਨੂੰ ਡਰਾਉਣ ਦਾ ਤਰੀਕਾ ਹੈ ਪਰ ਅਸੀ ਡਰਨ ਵਾਲਿਆ ਚੋ ਨਹੀ ਹਾਂ ਬਲਕਿ ਇਸ ਦਾ ਮੋੜਵਾਂ ਜਵਾਬ ਸਰਕਾਰ ਨੂੰ ਦਿੱਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ