ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਸਿੰਘ ਨੂੰ ਦਿੱਤੀ ਧ ਮ ਕੀ, ਕਿਹਾ- ਜੇ ਆਪਣੀ ਐਕਸ ਨੂੰ ਕਾਲ ਕੀਤੀ ਤਾਂ..

ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀ ਇੱਕ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਧ ਮ ਕੀ ਦਿੰਦੀ ਦਿਖਾਈ ਦੇ ਰਹੀ ਹੈ ਕਿ ਜੇ ਉਸ ਨੇ ਐਕਸ ਨੂੰ ਕਾਲ ਕੀਤੀ ਤਾਂ ਉਹ ਬੁਰਾ ਨਹੀਂ ਹੋਏਗੀ। ਹਾਲਾਂਕਿ, ਇਹ ਇਕ ਮਜ਼ਾਕੀਆ ਵੀਡੀਓ ਹੈ ਜਿਸ ਵਿਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਨਾਲ ਮਜ਼ਾਕ ਕਰਦੀ ਦਿਖਾਈ ਦੇ ਰਹੀ ਹੈ।

ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਰੋਹਨਪ੍ਰੀਤ ਸਿੰਘ ‘ਐਕਸ-ਕਾਲਿੰਗ’ ਗਾਣੇ ‘ਤੇ ਅਦਾਕਾਰੀ ਕਰਦੇ ਦਿਖਾਈ ਦੇ ਰਿਹਾ ਹੈ। ਫਿਰ ਨੇਹਾ ਕੱਕੜ ਉਨ੍ਹਾਂ ਨੂੰ ਧਮਕੀ ਦਿੰਦੀ ਹੈ ਕਿ ਉਹ ਆਪਣੀ ਐਕਸ ਨੂੰ ਕਾਲ ਨਾ ਕਰੇ, ਕਿਉਂਕਿ ਉਸਨੇ ਕਿਸੇ ਹੋਰ ਲਈ ਰੋਹਨਪ੍ਰੀਤ ਨਾਲ ਧੋ ਖਾ ਕੀਤਾ ਹੈ। ਨੇਹਾ ਕੱਕੜ ਨੇ ਕੈਪਸ਼ਨ ਵਿੱਚ ਲਿਖਿਆ, “ਐਕਸ ਕਾਲਿੰਗ? ਅੱਛਾ?? ਕਰ ਤੂ ਕਾਲ ਫਿਰ ਮੈਂ ਦੱਸਦੀ ਹਾਂ, ਹਾ ਹਾ ਹਾ, ਰੋਹਨਪ੍ਰੀਤ ਸਿੰਘ, ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। ”

ਇਸ ਬਾਰੇ ਟਿੱਪਣੀ ਕਰਦਿਆਂ, ਰੋਹਨਪ੍ਰੀਤ ਸਿੰਘ ਨੇ ਲਿਖਿਆ, “ਓ ਕੋਈ ਨੀ, ਕੋਈ ਨਹੀ, ਗੁੱਸਾ ਨਾ ਕਰਨਾ । ਤੁਸੀਂ ਇਸ ਗਾਣੇ ਨੂੰ ਪਿਆਰ ਕਰਦੇ ਹੋ ਅਤੇ ਮੈਂਨੂੰ ਤੁਹਾਡੇ ਨਾਲ ਪਿਆਰ ਹੈ। ”

ਦੱਸ ਦੇਈਅ ਕਿ ਦੋਹਾਂ ਦਾ ਵਿਆਹ ਸਾਲ 2020, ਅਕਤੂਬਰ ਵਿੱਚ ਹੋਇਆ ਸੀ. ਉਦੋਂ ਤੋਂ ਹੀ ਦੋਵੇਂ ਆਪਣੇ ਮਿਊਜ਼ਕ ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ ਵਿਚ ਰਹੇ ਹਨ।