ਹਰਨੇਕ ਨੇਕੀ ਬਾਰੇ ਆਈ ਤਾਜ਼ਾ ਖਬਰ

ਨਿਊਜ਼ੀਲੈਂਡ ਦੇ 53 ਸਾਲਾ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਕਾ ਤ ਲਾ ਨਾ ਹ ਮ ਲਾ ਕਰਨ ਦੇ ਦੋਸ਼ ‘ਚ ਪੁਲਿਸ ਨੇ 5 ਜਣਿਆਂ ‘ਤੇ ਇਰਾਦਾ-ਏ-ਕ ਤ ਲ ਦੇ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

23 ਦਸੰਬਰ 2020 ਦੀ ਰਾਤ ਨੂੰ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਨੂੰ ਉਸਦੇ ਘਰ ਦੇ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਤੇ ਜ਼ ਧਾ ਰ ਹ ਥਿ ਆ ਰਾਂ ਨਾਲ ਸਖਤ ਜ਼ਖਮੀ ਕਰ ਦਿੱਤਾ ਸੀ। ਇਸ ਹ ਮ ਲੇ ਵਿੱਚ ਉਸਦੀ ਜਾਨ ਤਾਂ ਬਚ ਗਈ ਪਰ ਜ਼ਖਮ ਕਾਫੀ ਡੂੰਘੇ ਹੋਣ ਕਾਰਨ ਉਹ ਹਾਲੇ ਵੀ ਇਲਾਜ਼ ਅਧੀਨ ਹੈ।

ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 24 ਤੋਂ 39 ਸਾਲ ਦੱਸੀ ਗਈ ਹੈ, ਜਿਨ੍ਹਾਂ ਨੂੰ ਡੂੰਘੀ ਜਾਂਚ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਦੀ ਸ਼ਨਾਖਤ ਹਾਲੇ ਜਾਰੀ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਆਪਣੇ ਰੇਡੀਓ ਅਤੇ ਆਨਲਾਈਨ ਸ਼ੋਅ ਰਾਹੀਂ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਅਤੇ ਸਿੱਖ ਸਿਧਾਂਤਾਂ ਬਾਰੇ ਊਲ-ਜਲੂਲ ਟਿਪਣੀਆਂ ਕਰਨ ਕਰਕੇ ਦੁਨੀਆ ਭਰ ‘ਚੋਂ ਬਹੁਤ ਸਾਰੇ ਸਿੱਖ ਹਰਨੇਕ ਸਿੰਘ ਨੇਕੀ ਨਾਲ ਨਾਰਾਜ਼ ਹਨ ਅਤੇ ਉਸਦਾ ਭਰਵਾਂ ਵਿਰੋਧ ਕਰਦੇ ਆ ਰਹੇ ਹਨ। ਇਹ ਹ ਮ ਲਾ ਵੀ ਇਸੇ ਕਾਰਨ ਹੋਇਆ ਹੋ ਸਕਦਾ ਹੈ। ਸ਼ਾਇਦ ਅਜਿਹਾ ਪਹਿਲੀ ਵਾਰ ਸੀ ਕਿ ਕਿਸੇ ਸਿੱਖ ਰੇਡੀਓ ਹੋਸਟ ‘ਤੇ ਹੋਏ ਕਾ ਤ ਲਾ ਨਾ ਹ ਮ ਲੇ ਨੂੰ ਦੁਨੀਆ ਭਰ ਦੇ ਲੋਕਾਂ ਨੇ ਸਹੀ ਠਹਿਰਾ ਕੇ ਖੁਸ਼ੀ ਮਨਾਈ ਸੀ।

ਆਉਣ ਵਾਲੇ ਦਿਨਾਂ ‘ਚ ਕਥਿਤ ਦੋਸ਼ੀਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਹੋ ਸਕਦੀਆਂ ਹਨ।

ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਹੋਸਟ ਹਰਨੇਕ ਨੇਕੀ (53) ਤੇ ਹੋਏ ਜਾ ਨ ਲੇ ਵਾ ਹ ਮ ਲੇ ਦੇ ਦੋਸ਼ਾਂ ਹੇਠ ਹੁਣ ਤੱਕ ਪੰਜ ਜਣਿਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਪੰਜਾਂ ਜਣਿਆਂ ਨੂੰ ਚਾਰਜ਼ ਵੀ ਕੀਤਾ ਗਿਆ ਹੈ। ਚਾਰਜ਼ ਹੋਏ ਵਿਅਕਤੀਆਂ ਬਾਰੇ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਮੈਨੂਕਾਉ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਮੁਤਾਬਕ ਇਸ ਹ ਮ ਲੇ ਦੇ ਸਬੰਧ ਵਿੱਚ ਹੋਰ ਗ੍ਰਿਰਫਤਾਰੀਆਂ ਵੀ ਹੋ ਸਕਦੀਆਂ ਹਨ।

ਗ੍ਰਿਫਤਾਰ ਵਿਅਕਤੀਆਂ ਦੀ ਉਮਰ 24 ਤੋਂ 39 ਸਾਲ ਦੇ ਵਿਚਕਾਰ ਹੈ ਤੇ ਦੱਸ ਦੇਈਏ ਕਿ ਇਹ ਘਟਨਾ ਦਸੰਬਰ ਮਹੀਨੇ ਦੀ 23 ਤਾਰੀਖ ਨੂੰ ਵਾਪਰੀ ਸੀ ਜਦੋਂ ਹਰਨੇਕ ਨੇਕੀ ਨੂੰ ਕੁੱਝ ਵਿਅਕਤੀਆਂ ਨੇ ਹ ਮ ਲਾ ਕਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ । ਰੇਡੀਓ ਹੋਸਟ ਹਰਨੇਕ ਨੇਕੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾਲਤ ਅੱਗੇ ਤੋਂ ਠੀਕ ਹੈ ਤੇ ਸੁਧਾਰ ਹੋ ਰਿਹਾ ਹੈ ।