ਵਾਇਰਲ ਵੀਡੀਉ- ਵਿਆਹ ਵਿਚ ਥੁੱਕ ਲਗਾ ਕੇ ਰੋਟੀ ਬਣਾ ਰਿਹਾ ਸੀ ਇਹ ਵਿਅਕਤੀ

ਲਖਨਉ : ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨਾਂ ਵਿਚ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਵਿਅਕਤੀ ਕਿਸੇ ਪ੍ਰੋਗਰਾਮ ਵਿਚ ਥੁੱਕ ਲਗਾ ਕੇ ਰੋਟੀ ਬਣਾ ਰਿਹਾ ਸੀ। ਵੀਡੀਓ ਨੂੰ ਲੈਕੇ ਦਾਅਵਾ ਕੀਤਾ ਗਿਆ ਸੀ ਕਿ ਇਹ ਮੇਰਠ ਦੇ ਕਿਸੇ ਵਿਆਹ ਪ੍ਰੋਗਰਾਮ ਦੀ ਹੈ ਜਿਸ ਦੇ ਸਾਹਮਣੇ ਆਉਣ ਮਗਰੋਂ ਹਿੰਦੂ ਜਾਗਰਣ ਮੰਚ ਨਾਮ ਦੀ ਸੰਸਥਾ ਨੇ ਖੂਬ ਹੰਗਾਮਾ ਕੀਤਾ ਅਤੇ ਆਰੋਪੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਹੁਣ ਪੁਲਿਸ ਨੇ ਥੁੱਕ ਲਗਾ ਕੇ ਰੋਟੀ ਬਣਾਉਣ ਵਾਲੇ ਆਰੋਪੀ ਸੋਹੇਲ ਨੂੰ ਗਿਰਫਤਾਰ ਕਰ ਲਿਆ ਹੈ।

ਵਾਇਰਲ ਹੋ ਰਹੇ ਇਸ 1 ਮਿੰਟ 6 ਸੈਕੰਡ ਦੇ ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਰੋਟੀ ਬਣਾਉਣ ਦੌਰਾਨ ਇਕ ਵਿਅਕਤੀ ਇਸ ਉੱਪਰ ਥੁੱਕ ਰਿਹਾ ਹੈ ਅਤੇ ਉਸ ਨੂੰ ਤੰਦੂਰ ਵਿਚ ਲਗਾ ਰਿਹਾ ਹੈ। ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਮੇਰਠ ਹਿੰਦੂ ਜਾਗਰਣ ਮੰਚ ਨੇ ਦਾਅਵਾ ਕੀਤਾ ਕਿ ਇਹ ਮੈਡੀਕਲ ਥਾਣੇ ਇਲਾਕੇ ਦੇ ਅਰੋਮਾ ਗਾਰਡਨ ਵਿਚ ਹੋਏ ਵਿਆਹ ਪ੍ਰੋਗਰਾਮ ਦੀ ਹੈ।

ਵੀਡੀਓ ਨੂੰ ਲੈਕੇ ਹਿੰਦੂ ਜਾਗਰਨ ਮੰਚ ਦੇ ਮਹਾਨਗਰ ਪ੍ਰਧਾਨ ਸਚਿਨ ਸਿਰੋਹੀ ਆਪਣੇ ਵਰਕਰਾਂ ਨਾਲ ਥਾਣਾ ਮੈਡੀਕਲ ਪਹੁੰਚੇ ਅਤੇ ਜਮ੍ਹ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਰੋਟੀ ਬਣਾਉਣ ਵਾਲੇ ਆਰੋਪੀ ਖਿਲਾਫ ਕੇਸ ਦਰਜ ਕਰਵਾਉਂਦੇ ਹੋਏ ਉਸ ਨੂੰ ਗਿਰਫਤਾਰ ਕਰਨ ਦੀ ਮੰਗ ਚੁੱਕੀ।

ਸਚਿਨ ਸਿਰੋਹੀ ਦੀ ਮੰਨੀਏ ਤਾਂ ਇਹ ਵੀਡੀਓ ਜਦੋਂ ਉਨ੍ਹਾਂ ਦੇ ਮੋਬਾਇਲ ਫੋਨ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਸ ਦਾ ਪਤਾ ਲਗਵਾਇਆ। ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਵੀਡੀਓ ਮੇਰਠ ਦੇ ਹੀ ਇਕ ਬੈਂਕਵੇਟ ਹਾਲ ਦੀ ਹੈ।