ਦੁਬਈ ਪਹੁੰਚਿਆ ਸਿੱਧੂ ਮੂਸੇਵਾਲਾ, ਰੇਗਿਸਤਾਨ ‘ਚ ਜਾਰੀ ਅਗਲੇ ਵੀਡੀਓ ਦਾ ਸ਼ੂਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੰਨੀ ਦਿਨੀਂ ਦੁਬਾਈ ਵਿੱਚ ਗੀਤ ਦੀ ਵੀਡੀਓ ਸ਼ੂਟ ਕਰ ਰਿਹਾ ਹੈ।ਸਿੰਗਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ।ਤਸਵੀਰਾਂ ਵਿੱਚ, ਸਿੱਧੂ ਮੂਸੇਵਾਲਾ ਨੇ ਇੱਕ ਦੇਸੀ ਕੁੜਤਾ ਪਾਇਆ ਹੋਇਆ ਹੈ।ਉਸਨੇ ਦੁਬਈ ਵਿੱਚ ਆਪਣੀ ਸ਼ੂਟਿੰਗ ਲੋਕੇਸ਼ਨ ਤੋਂ ਆਪਣੇ ਕਰੂ ਨਾਲ ਪੋਜ਼ ਦਿੱਤਾ ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ।

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੰਨੀ ਦਿਨੀਂ ਦੁਬਾਈ ਵਿੱਚ ਗੀਤ ਦੀ ਵੀਡੀਓ ਸ਼ੂਟ ਕਰ ਰਿਹਾ ਹੈ।ਸਿੰਗਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ।ਤਸਵੀਰਾਂ ਵਿੱਚ, ਸਿੱਧੂ ਮੂਸੇਵਾਲਾ ਨੇ ਇੱਕ ਦੇਸੀ ਕੁੜਤਾ ਪਾਇਆ ਹੋਇਆ ਹੈ।ਉਸਨੇ ਦੁਬਈ ਵਿੱਚ ਆਪਣੀ ਸ਼ੂਟਿੰਗ ਲੋਕੇਸ਼ਨ ਤੋਂ ਆਪਣੇ ਕਰੂ ਨਾਲ ਪੋਜ਼ ਦਿੱਤਾ ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ।

ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (ਅੰਗਰੇਜ਼ੀ: Sidhu Moose Wala), ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸਨੇ 2017 ਵਿੱਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ “ਲਾਇਸੰਸ”, “ਉੱਚੀਆਂ ਗੱਲਾਂ”, “ਜੀ ਵੈਗਨ” ਤੇ “ਲਾਈਫਸਟਾਇਲ” ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ..ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ।ਉਸ ਨੇ 2018 ਵਿਚ ਭਾਰਤ ਵਿਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ।