
ਪਿੰਡ ਮਹਿਰਾਜ ‘ਚ ਬਿਨਾ ਕਿਸੇ ਜਥੇਬੰਦਕ ਢਾਂਚੇ, ਬਿਨਾ ਕਿਸੇ ਵੱਡੇ ਕਲਾਕਾਰ ਤੋਂ ਆਪ ਮੁਹਾਰੇ ਹੋਏ ਨੌਜਵਾਨੀ ਦੇ ਇਸ ਇਕੱਠ ਦੇ ਅਰਥ ਸਮਝਣੇ ਪੈਣਗੇ। ਏਨਾ ਹੀ ਕਹਾਂਗਾ ਕਿ ਜੇ ਦਿੱਲੀ ਕਿਸਾਨ ਮੋਰਚਾ ਪੰਜਾਬ ਦਾ ਇੰਜਣ ਹੈ ਤਾਂ ਇਹ ਉਸ ਵਿਚਲੀ ਟਰਬੋ ਹੈ।
ਲੋਕ ਜਿਸ ਦੀ ਪਛਾਣ ਕਰ ਲੈਣ, ਉਸ ਨੂੰ ਦਿਲ ‘ਚ ਵਸਾ ਲੈਂਦੇ ਹਨ। ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਪੰਜਾਬ ਦੀ ਸਿਖ ਨੌਜਵਾਨੀ ਰੂਹ ਤੋਂ ਪਿਆਰ ਦੇਂਦੀ ਹੈ। ਇਹ ਨਾ ਦਿੱਲੀ ਤੋਂ ਬਰਦਾਸ਼ਤ ਹੋਣਾ ਤੇ ਨਾ ਉਸ ਦੇ ਟੁੱਕੜਬੋਚਾਂ ਤੋਂ…..
ਮਹਿਰਾਜ ਰੈਲੀ ਦੀ ਸਾਨੂੰ ਕੋਈ ਦਿਲਚਸਪੀ ਨਹੀਂ,ਸਾਡਾ ਕੋਈ ਸਮਰਥਨ ਨਹੀਂ, ਅਸੀਂ ਕਿਉਂ ਕਰਾਂਗੇ: ਉਗਰਾਹਾਂ pic.twitter.com/uuU5wPTT32
— Punjab Spectrum (@punjab_spectrum) February 23, 2021
ਕੀ ਹੁਣ ਨ ਫ ਰ ਤ ਫੈਲਾਉਣ ਵਾਲੇ ਕਾਮਰੇਡ, ਉਨ੍ਹਾਂ ਦੇ ਆਈ ਟੀ ਸੈੱਲ ਹੁਣ ਪੱਤਰਕਾਰ ਮਨਦੀਪ ਪੂਨੀਆ, ਜਲ-ਤੋਪ ਦਾ ਮੂੰਹ ਮੋੜਣ ਵਾਲੇ ਨਵਦੀਪ ਅਤੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਸਰਦਾਰ ਹਰਦੀਪ ਸਿੰਘ ਡਿਬਡਿਬਾ ਨੂੰ ਹੁਣ ਆਰ ਐੱਸ ਐੱਸ ਦੇ ਏਜੰਟ ਘੋਸ਼ਤ ਕਰਨਗੇ ਕਿਓਂਕਿ ਉਹ ਮਹਿਰਾਜ ਰੈਲੀ ਵਿਖੇ ਆਏ ? ਰੈਲੀ ਦੇ ਖਿਲਾਫ ਕਈ ਕਾਮਰੇਡਾਂ ਨੇ ਸਰਕਾਰੀ ਦਲਾਲਾਂ ਵਰਗਾ ਰੋਲ ਅਦਾ ਕੀਤਾ।
ਕਿਸਾਨ ਯੂਨੀਅਨਾਂ ਦੇ ਅਗੂਆਂ ਤੇ ਸਿਆਣੇ ਕਾਮਰੇਡਾਂ ਨੂੰ ਬੇਨਤੀ ਹੈ ਆਪਣੇ ਵਿਚਲੇ ਕੁਝ ਲੱਕੜਸਿਰੇ ਕਾਮਰੇਡਾਂ, ਖ਼ਾਸ ਕਰਕੇ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲਿਆਂ ਅਤੇ ਇਨ੍ਹਾਂ ਦੇ ਚਮਚਿਆਂ ਦੀ ਮਰਜ਼ੀ ਮੁਤਾਬਕ ਨਾ ਚੱਲਣ ਸਗੋਂ ਆਪਣੀ ਸੋਚ ਨੂੰ ਵੱਡਾ ਕਰਨ, ਫਤਵੇਬਾਜ਼ੀ ਬੰਦ ਕਰਨ ਅਤੇ ਸਾਰਿਆ ਦੀ ਸ਼ਕਤੀ ਨੂੰ ਇਕੱਠਾ ਕਰਨ।
ਇਹ ਹੁਣ ਯੂਨੀਅਨ ਲੀਡਰਾਂ ਤੇ ਮੁਨੱਸਰ ਕਰਦਾ ਹੈ ਕਿ ਕੇਂਦਰੀ ਸਰਕਾਰ ਵਿਰੁੱਧ ਹੋਈ ਇਸ ਰੈਲੀ ਨੂੰ ਆਪਣੇ ਖਿਲਾਫ ਵਰਤਣਾ ਹੈ ਜਾਂ ਸਰਕਾਰ ਖਿਲਾਫ। ਲੱਕੜਸਿਰੇ ਕਾਮਰੇਡਾਂ ਦੀ ਬਜਾਇ ਕੁਝ ਸਿਆਣੇ ਬੰਦਿਆਂ ਨਾਲ ਸਲਾਹ ਕਰਨ ਤੇ ਆਪਸੀ ਕੁੜੱਤਣ ਨੂੰ ਖਤਮ ਕਰਕੇ ਕਿਸਾਨ ਅੰਦੋਲਨ ਦੀ ਤਾਕਤ ਵਧਾਉਣ।
ਮਹਿਰਾਜ ਅਤੇ ਬਰਨਾਲਾ ਰੈਲੀ ਬਾਰੇ ਦੋ ਗੱਲਾਂ
ਕਿਸਾਨ ਯੂਨੀਅਨਾਂ ਨੂੰ ਸਿਰਫ ਇਹ ਹੀ ਸਮਝਣ ਦੀ ਲੋੜ ਨਹੀਂ ਕਿ ਮਹਿਰਾਜ ਦਾ ਇਕੱਠ ਸ਼ੁੱਧ ਰੂਪ ਵਿੱਚ ਗੈਰ-ਕਾਮਰੇਡੀ ਇਕੱਠ ਸੀ।
ਉਸ ਤੋਂ ਵੀ ਜ਼ਿਆਦਾ ਕਿਸਾਨ ਯੂਨੀਅਨਾਂ ਇਹ ਨੋਟ ਕਰਨ ਕਿ ਕਿ ਬਰਨਾਲੇ ਦਾ ਇਕੱਠ ਸ਼ੁੱਧ ਕਾਮਰੇਡੀ ਇਕੱਠ ਨਹੀਂ ਸੀ ਅਤੇ ਬੋਲੇ ਸੋ ਨਿਹਾਲ ਦੇ ਨਾਅਰੇ ਤਾਂ ਉਥੇ ਵੀ ਲੱਗ ਰਹੇ ਸਨ।