ਗਾਇਕਾ ਅਫਸਾਨਾ ਖਾਨ ਨੇ ਪੰਜਾਬੀ ਸਿੰਗਰ ਨਾਲ ਕੀਤੀ ਮੰਗਣੀ

ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਪੰਜਾਬੀ ਸਿੰਗਰ Saajz ਨਾਲ ਇਸ ਮੰਗਣੀ ਕਰ ਲਈ ਹੈ। ਜੀ ਹਾਂ, ਦੋਵਾਂ ਦੀ ਮੰਗਣੀ ਹੋ ਚੁੱਕੀ ਹੈ ਜਿਸਦੀ ਪੋਸਟ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਦੋਵਾਂ ਦੇ ਫੈਨਸ ਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਫਸਾਨਾ ਖਾਨ ਜਲਦ ਹੀ ਸਿੰਗਰ ਸਾਂਝ ਨਾਲ ਵਿਆਹ ਕਰ ਲਵੇਗੀ।

ਉਨ੍ਹਾਂ ਦੀਆਂ ਇਹ ਅਟਕਲਾਂ ਉਦੋਂ ਖਤਮ ਹੋਇਆ ਜਦੋਂ ਗਾਇਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਮੰਗਣੀ ਦੀ ਪੋਸਟ ਸਾਂਝੀ ਕਰ ਫੈਨਸ ਨੂੰ ਖੁਸ਼ਖਬਰੀ ਦਿੱਤੀ।ਜਾਣਕਾਰੀ ਲਈ ਦਸਤੀ ਅਫਸਾਨਾ ਖਾਨ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ।

ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਜਿਸ ਨੂੰ ਫੈਨਸ ਨੇ ਕਾਫੀ ਵਧ ਚਡ਼੍ਹ ਕੇ ਪਸੰਦ ਕੀਤਾ ਸੀ ਅਤੇ ਉਸ ਦੇ ਨਾਲ ਹੀ ਅਫਸਾਨਾ ਖਾਨ ਨੇ ਆਪਣੇ ਫੈਨਸ ਨੂੰ ਇਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ ਆਪਣੀ ਮੰਗਣੀ ਕਰਕੇ। ਜੇਕਰ ਗੱਲ ਸਾਂਝ ਦੀ ਕੀਤੀ ਜਾਵੇ ਤਾਂ ਬਾ ਕਮਾਲ ਆਵਾਜ਼ ਦੇ ਬਾਦਸ਼ਾਹ ਸਾਂਝ ਅਕਸਰ ਆਪਣੀਆਂ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।