ਪੰਜਾਬ : ਨਵ ਵਿਆਹਿਆ ਜੋੜਾ ਘਰੋਂ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਿਆ ਹੋ ਗਿਆ ਗਾਇਬ, ਮਚੀ ਹਾਹਾਕਾਰ

ਆਏ ਦਿਨ ਹੀ ਪੰਜਾਬ ਅੰਦਰ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਹਰ ਰੋਜ਼ ਹੀ ਕਈ ਅਜਿਹੇ ਹਾਦਸੇ ਸਾਹਮਣੇ ਆ ਰਹੇ ਹਨ, ਜਿਸ ਬਾਰੇ ਕਿਸੇ ਪਰਿਵਾਰ ਵੱਲੋਂ ਸੋਚਿਆ ਨਹੀਂ ਜਾਂਦਾ ਜਦੋਂ ਉਹ ਅਚਾਨਕ ਸਾਹਮਣੇ ਆਏ ਹਨ ਤਾਂ ਪੂਰੇ ਪਰਿਵਾਰ ਦੇ ਹੋਸ਼ ਉੱਡ ਜਾਂਦੇ ਹਨ। ਬਹੁਤ ਸਾਰੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ।

ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਪਾਲਦਾ ਹੈ ਤੇ ਜ਼ਿੰਦਗੀ ਵਿਚ ਉਨ੍ਹਾਂ ਨੂੰ ਇੱਕ ਕਾਬਿਲ ਇਨਸਾਨ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਉਪਰਾਲੇ ਕਰਦਾ ਹੈ। ਹਰ ਪਰਿਵਾਰ ਵਿੱਚ ਇਹ ਨਿਰੰਤਰ ਚਲਦਾ ਆਇਆ ਹੈ। ਕਈ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਨੂੰ ਲੈ ਕੇ ਘਰ ਪਰਿਵਾਰ ਬਹੁਤ ਚਿੰਤਾ ਵਿੱਚ ਹਨ। ਬਹੁਤ ਸਾਰੇ ਅਜਿਹੇ ਹਾਦਸਿਆਂ ਕਾਰਨ ਕਈ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ।

ਕਿਉਕਿ ਕੁਝ ਹਾਦਸਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਘਟਨਾ ਦੇ ਸ਼ਿਕਾਰ ਹੋ ਰਹੇ ਹਨ। ਹੁਣ ਇੱਕ ਨਵ ਵਿਆਹਿਆ ਜੋੜਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਜਿਥੋਂ ਉਹ ਗਾਇਬ ਹੋ ਗਿਆ। ਇਸ ਘਟਨਾ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਿੰਡ ਸੁਰਖਪੁਰ , ਥਾਣਾ ਫੱਤੂ ਢੀਂਗਾ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਨਿਵਾਸੀ ਮਨਦੀਪ ਪੁੱਤਰ ਬਾਬਾ ਅਟੱਲ ਦਾਸ, ਮਨਦੀਪ ਦੀ ਪਤਨੀ ਮਨਪ੍ਰੀਤ ਕੌਰ ਆਪਣੇ ਵਿਆਹ ਤੋਂ ਬਾਅਦ ਫ਼ੈਸਲਾਬਾਦ ਵਿਖੇ ਧਾਰਮਿਕ ਅਸਥਾਨ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਇਹ ਨਵਵਿਆਹੁਤਾ ਜੋੜਾ ਆਪਣੀ ਸਕੂਟਰੀ ਨੰਬਰ ਪੀ ਬੀ 09 ਆਰ 2355 ਤੇ ਹੀ ਗੁਰਦੁਆਰਾ ਸਾਹਿਬ ਗਏ ਸਨ।

ਇਹ ਨਵ-ਵਿਆਹੁਤਾ ਜੋੜਾ ਗੁਰਦੁਆਰਾ ਸਾਹਿਬ ਤੋਂ ਹੀ ਲਾਪਤਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਪਤੀ ਪਤਨੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਲਾਪਤਾ ਹੋਏ ਨਵ-ਵਿਆਹੁਤਾ ਜੋੜੇ ਦੇ ਪਰਿਵਾਰ ਵੱਲੋਂ ਫੱਤੂਢੀਂਗਾ ਪੁਲਿਸ ਸਟੇਸ਼ਨ ਵਿੱਚ ਇਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਵੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਲੋਕਾਂ ਵਿਚਕਾਰ ਡਰ ਵੇਖਿਆ ਜਾ ਰਿਹਾ ਹੈ।