ਵੱਖ ਹੋਏ ਆਸਿਮ-ਹਿਮਾਂਸ਼ੀ ਦੇ ਰਾਹ, ਇੰਸਟਾ ’ਤੇ ਕੀਤਾ ਇਕ-ਦੂਜੇ ਨੂੰ Unfollow, ਕਪਲ ਤਸਵੀਰਾਂ ਵੀ ਡਿਲੀਟ

ਮੁੰਬਈ : ਪੰਜਾਬੀ ਸਿੰਗਰ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ ਦੇ ਪਿਆਰ ਦੀ ਸ਼ੁਰੂਆਤ ਬਿਗ ਬੌਸ 13 ਵਿਚ ਹੋਈ ਸੀ। ਆਸਿਮ ਨੇ ਨੈਸ਼ਨਲ ਟੀ.ਵੀ. ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਜਿਥੇ ਇਕ ਪਾਸੇ ਇਹ ਜੋੜੀ ਲੋਕਾਂ ਨੂੰ ਬਹੁਤ ਪਸੰਦ ਆਈ, ਓਥੇ ਹੀ ਕੁੱਝ ਦਾ ਕਹਿਣਾ ਸੀ ਕਿ ਇਹਨਾ ਰਿਸ਼ਤਾ ਜਿਆਦਾ ਸਮਾਂ ਨਹੀਂ ਟਿਕੇਗਾ।

ਹਾਲਾਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦਾ ਰਿਸ਼ਤਾ ਹੋਰ ਗਹਿਰਾ ਹੋ ਗਿਆ । ਦੋਵਾਂ ਨੇ ਕਈ ਮਿਊਜ਼ਿਕ ਵੀਡਿਓਜ਼ ਵਿੱਚ ਇਕੱਠੇ ਕੰਮ ਵੀ ਕੀਤਾ।

ਕੁੱਝ ਦਿਨ ਪਹਿਲਾ ਹਿਮਾਂਸ਼ੀ ਨੇ ਡਾਇਮੰਡ ਰਿੰਗ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਵੇਖਣ ਦੇ ਬਾਅਦ ਅੰਦਾਜਾ ਲਗਾਇਆ ਜਾਣ ਲੱਗਾ ਕਿ ਦੋਵਾਂ ਨੇ ਮੰਗਣੀ ਕਰਵਾ ਲਈ ਹੈ ਪਰ ਦੌਰਾਨ ਖ਼ਬਰ ਆ ਰਹੀ ਹੈ ਕਿ ਦੋਵਾਂ ਨੇ ਆਪਣੇ ਰਾਹ ਵੱਖ ਕਰ ਲਏ ਹਨ।

ਆਸਿਮ ਤੇ ਹਿਮਾਂਸ਼ੀ ਸੋਸ਼ਲ ਮੀਡਿਆ ‘ਤੇ ਇਕ-ਦੂਜੇ ਨੂੰ unfollow ਕਰ ਦਿੱਤਾ ਹੈ। ਇੰਨਾ ਹੀ ਨਹੀਂ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਕਪਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ ਹਿਮਾਸ਼ੀ ਨੇ ਆਸਿਮ ਨਾਲ ਆਏ ਗੀਤਾਂ ਦੇ ਪੋਸਟਰ ਡਿਲੀਟ ਨਹੀਂ ਕੀਤੇ।

ਸੋਸ਼ਲ ਮੀਡੀਆ ’ਤੇ ਇਸ ਖ਼ਬਰ ਨੂੰ ਲੈ ਕੇ ਖਲਬਲੀ ਮਹੀ ਹੋਈ ਹੈ ਅਤੇ ਇਸ ਕਪਲ ਦੇ ਪ੍ਰਸ਼ੰਸਕਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਗਈ ਹੈ। ਕਈ ਲੋਕ ਸੋਸ਼ਲ ਮੀਡੀਆ ’ਤੇ ਹੀ ਦੁਆਵਾਂ ਮੰਗ ਰਹੇ ਹਨ ਕਿ ਕਿਵੇਂ ਵੀ ਕਰਕੇ ਆਸਿਮ ਅਤੇ ਹਿਮਾਂਸ਼ੀ ਇਕੱਠੇ ਆ ਜਾਣ।

ਆਸਿਮ ਲਈ ਤੋੜਿਆ 10 ਸਾਲ ਪੁਰਾਣਾ ਰਿਸ਼ਤਾ


ਦੱਸ ਦੇਈਏ ਕਿ ਆਸਿਮ ਨੇ ਜਦੋਂ ਹਿਮਾਂਸ਼ੀ ਖੁਰਾਨਾ ਨੂੰ ‘ਬਿਗ ਬੌਸ 13’ ਦੇ ਘਰ ਵਿਚ ਪਰਪੋਜ਼ ਕੀਤਾ ਸੀ, ਉਦੋਂ ਉਹ ਇਕ ਸ਼ਖ਼ਸ ਨੂੰ ਡੇਟ ਕਰ ਰਹੀ ਸੀ ਪਰ ਜਦੋਂ ਘਰ ਵਿਚ ਇਕ ਟਾਸਕ ਲਈ ਦੁਬਾਰਾ ਹਿਮਾਂਸ਼ੀ ਦੀ ਐਂਟਰੀ ਹੋਈ ਸੀ, ਉਦੋਂ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਆਸਿਮ ਦੇ ਪਰਪੋਜ਼ ਨੂੰ ਐਕਸੈਪਟ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਹਿਮਾਂਸ਼ੀ ਨੇ ਆਸਿਮ ਨਾਲ ਰਹਿਣ ਲਈ ਆਪਣੇ 10 ਸਾਲ ਪੁਰਾਣੇ ਰਿਸ਼ਤੇ ਨੂੰ ਠੋਕਰ ਮਾਰ ਦਿੱਤੀ ਸੀ।