ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਦਿਲਚਸਪ ਲਵ ਸਟੋਰੀ

ਬਾਲੀਵੁੱਡ ਵਿੱਚ ਕਈ ਰਿਅਲ ਲਾਇਫ ਲਵ ਸਟੋਰੀਜ਼ ਚਰਚਾ ਵਿੱਚ ਰਹੀਆਂ ਹਨ। ਇਸ ਵਿੱਚ ਇੱਕ ਜੋੜੀ ਸੈਫੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਵੀ ਹੈ। ਜਿੰਨੀ ਜਲਦੀ ਇਹ ਲਵ ਸਟੋਰੀ ਦੀ ਸ਼ੁਰੂਆਤ ਹੋਈ ਓਨੀਂ ਹੀ ਜਲਦੀ ਸਟੋਰੀ ਦਾ ਐਂਡ ਵੀ ਹੋ ਗਿਆ। ਆਓ ਇੱਕ ਨਜ਼ਰ ਮਾਰਦੇ ਹਾਂ ਇਨ੍ਹਾਂ ਦੀ ਦਿਲਚਸਪ ਲਵ ਸਟੋਰੀ ਤੇ…

ਸੈਫ ਤੇ ਅਮ੍ਰਿਤਾ ਨੇ 1999 ‘ਚ ਸਿਮੀ ਗਰੇਵਾਲ ਦੇ ਚੈਟ ਸ਼ੋਅ ‘Rendezvous with Simmi Grewal’ ਵਿੱਚ ਖੁੱਲ੍ਹ ਕੇ ਆਪਣੀ ਪ੍ਰੇਮ ਕਹਾਣੀ ਦਾ ਜ਼ਿਕਰ ਕੀਤਾ ਸੀ। ਜਦੋਂ ਅੰਮ੍ਰਿਤਾ ਤੇ ਸੈਫ ਪਹਿਲੀ ਵਾਰ ਮਿਲੇ ਸੀ, ਤਾਂ ਅੰਮ੍ਰਿਤਾ ਇੱਕ ਬਹੁਤ ਹੀ ਸੀਨੀਅਰ ਅਭਿਨੇਤਰੀ ਸੀ ਜਦੋਂਕਿ ਸੈਫ ਨੂੰ ਬਾਲੀਵੁੱਡ ‘ਚ ਲਾਂਚ ਵੀ ਨਹੀਂ ਕੀਤਾ ਗਿਆ ਸੀ।


ਸੈਫ ਰਾਹੁਲ ਰਾਵਲ ਦੀ ਫਿਲਮ ‘ਯੇ ਦਿਲੇਗੀ’ ਨਾਲ ਡੈਬਿਊ ਕਰਨ ਜਾ ਰਹੇ ਸੀ। ਫਿਲਮ ਤੋਂ ਬਾਅਦ ਰਾਹੁਲ ਨੇ ਇੱਕ ਫੋਟੋਸ਼ੂਟ ਕਰਵਾਇਆ ਜਿਸ ਨਾਲ ਅੰਮ੍ਰਿਤਾ ਵੀ ਸੈੱਟ ‘ਤੇ ਆ ਗਈ ਤੇ ਇੱਥੇ ਉਹ ਸੈਫ਼ ਨੂੰ ਪਹਿਲੀ ਵਾਰ ਮਿਲੀ।


ਇਸ ਫੋਟੋਸ਼ੂਟ ਤੋਂ ਕੁਝ ਦਿਨਾਂ ਬਾਅਦ ਸੈਫ ਨੇ ਅੰਮ੍ਰਿਤਾ ਨਾਲ ਸੰਪਰਕ ਕੀਤਾ ਤੇ ਉਸ ਨੂੰ ਉਸ ਨਾਲ ਰਾਤ ਦੇ ਖਾਣੇ ‘ਤੇ ਜਾਣ ਲਈ ਕਿਹਾ, ਪਰ ਅੰਮ੍ਰਿਤਾ ਨੇ ਇਸ ਤੋਂ ਇਨਕਾਰ ਕਰ ਦਿੱਤਾ।


ਉਸਨੇ ਸੈਫ ਨੂੰ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਉਹ ਉੱਥੇ ਰਾਤ ਦਾ ਖਾਣਾ ਖਾ ਸਕਦੇ ਹਨ। 20 ਸਾਲਾ ਸੈਫ 32 ਸਾਲਾ ਅੰਮ੍ਰਿਤਾ ਨੂੰ ਨੇੜਿਓਂ ਜਾਣਨਾ ਚਾਹੁੰਦਾ ਸੀ, ਇਸ ਲਈ ਉਹ ਉਸ ਦੇ ਘਰ ਪਹੁੰਚ ਗਿਆ।

ਘਰ ਪਹੁੰਚਦਿਆਂ ਹੀ ਸੈਫ ਨੇ ਅੰਮ੍ਰਿਤਾ ਨੂੰ ਪਹਿਲੀ ਵਾਰ ਬਿਨਾਂ ਮੇਕਅਪ ਦੇ ਵੇਖਿਆ। ਬਿਨਾਂ ਮੇਕਅਪ ਦੇ ਵੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਹਾਲਾਂਕਿ ਸੈਫ ਨੇ ਸੋਚਿਆ ਸੀ ਕਿ ਅੰਮ੍ਰਿਤਾ ਉਸ ਲਈ ਜ਼ਰੂਰ ਤਿਆਰ ਹੋਈ ਹੋਵੇਗੀ ਪਰ ਅੰਮ੍ਰਿਤਾ ਸਾਦੀ ਤੇ ਸਿੰਪਲ ਰੂਪ ਵਿੱਚ ਰਹੀ।

ਅੰਮ੍ਰਿਤਾ ਨੇ ਮੁਲਾਕਾਤ ‘ਤੇ ਸੈਫ ਨੂੰ ਚੇ ਤਾ ਵ ਨੀ ਦਿੰਦੇ ਹੋਏ ਕਿਹਾ,’ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਵਿਚਕਾਰ ਕੁਝ ਹੋਏਗਾ, ਤਾਂ ਅਜਿਹਾ ਕੁਝ ਵੀ ਨਹੀਂ ਹੈ, ਇਸ ਲੀ ਰੀਲੈਕਸ ਕਰੋ’। ਅਮ੍ਰਿਤਾ ਨੇ ਅੱਗੇ ਇੰਟਰਵਿਊ ਵਿਚ ਦੱਸਿਆ, ਇਸ ਦੌਰਾਨ ਉਨ੍ਹਾਂ ਦੋਵਾਂ ਨੇ ਰਾਤ ਦਾ ਖਾਣਾ ਖਾਧਾ ਤੇ ਕਾਫ਼ੀ ਗੱਲਾਂ ਕੀਤੀਆਂ। ਇਸ ਸਮੇਂ ਉਨ੍ਹਾਂ ਪਹਿਲੀ ਵਾਰ ਇੱਕ ਦੂਜੇ ਨੂੰ ਕਿ ਸ ਕੀਤੀ, ਪਰ ਸਰੀਰਕ ਸ ਬੰ ਧ ਨਹੀਂ ਬਣੇ ਤੇ ਸੈਫ ਇੱਕ ਹੋਰ ਕਮਰੇ ਵਿਚ ਸੌਂ ਗਏ।

ਅੰਮ੍ਰਿਤਾ ਨੇ ਕਿਹਾ, “ਜਦੋਂ ਸੈਫ ਸਵੇਰੇ ਉੱਠਿਆ ਤਾਂ ਉਸਨੇ ਘਰ ਵਾਪਿਸ ਜਾਣ ਲਈ ਮੇਰੇ ਤੋਂ 100 ਰੁਪਿਆ ਮੰਗੇ ਕਿਉਂਕਿ ਉਹ ਆਪਣਾ ਬਟੂਆ ਨਹੀਂ ਲਿਆਇਆ ਸੀ। ਮੈਂ ਉਸ ਨੂੰ ਕਾਰ ਲੈ ਜਾਣ ਲਈ ਕਿਹਾ, ਮੈਂ ਚਾਹੁੰਦਾ ਸੀ ਕਿ ਇਸ ਬਹਾਨੇ ਸੈਫ ਉਸ ਨੂੰ ਦੁਬਾਰਾ ਮਿਲਣ ਆਵੇ।” ਦੋਵਾਂ ਦਾ ਵਿਆਹ 1991 ਵਿੱਚ ਹੋਇਆ ਸੀ ਅਤੇ 2004 ਵਿੱਚ ਉਨ੍ਹਾਂ ਦਾ ਤ ਲਾ ਕ ਹੋ ਗਿਆ ਸੀ।