ਮੰਗੇਤਰ ਨੂੰ ਲੈਕੇ ਨਾਨਕੇ ਪਹੁੰਚਿਆ ਕਰਨ ਔਜਲਾ ਹੋਇਆ ਭਾਵੁਕ

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਜੇਕਰ ਕੋਈ ਇਸ ਵੇਲੇ ਟਰੈਂਡਿੰਗ ਦੇ ਵਿਚ ਹੈ ਤਾਂ ਉਹ ਹੈ ਕਰਨ ਔਜਲਾ। ਕਰਨ ਔਜਲਾ ਨਾਲ ਜੁੜੀ ਹਰ ਇਕ ਚੀਜ਼ ਵਾਇਰਲ ਹੁੰਦੀ ਹੈ ਫੇਰ ਭਾਵੇਂ ਉਹ ਕਰਨ ਦੀ ਫੋਟੋ ਵੀਡੀਓ ਹੋਵੇ ਜਾ ਕਰਨ ਦਾ ਕੋਈ ਗੀਤ। ਕਰਨ ਔਜਲਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਕਰਨ ਨੇ ਕਦੇ ਵੀ ਆਪਣੀ ਮੰਗੇਤਰ ਪਾਇਲ ਬਾਰੇ ਕੋਈ ਲੁਕੋਅ ਨਹੀਂ ਰੱਖਿਆ।

ਕਰਨ ਦੀ ਪਾਇਲ ਨਾਲ ਹਰ ਵੀਡੀਓ ਤੇ ਫੋਟੋ ਕਾਫੀ ਵਾਇਰਲ ਹੁੰਦੀ ਹੈ ਤੇ ਏਨੀ ਦਿਨੀਂ ਕਰਨ ਔਜਲਾ ਆਪਣੇ ਨਾਨਕੇ ਪਿੰਡ ਪਹੁੰਚੇ ਜਿੱਥੇ ਉਨ੍ਹਾਂ ਦੀ ਮੰਗੇਤਰ ਪਾਇਲ ਵੀ ਨਾਲ ਗਈ। ਕਰਨ ਔਜਲਾ ਦੇ ਨਾਨਕੇ ਪਿੰਡ ਗਿਆ ਦੀ ਵੀਡਿਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਜਿਥੇ ਉਹ ਆਪਣੀ ਨਾਨੀ, ਮਾਸੀ ਤੇ ਮਾਮਿਆਂ ਨੂੰ ਮਿਲੇ। ਕਰਨ ਔਜਲਾ ਦੇ ਪੇਰੈਂਟਸ ਕਰਨ ਨੂੰ ਛੋਟੀ ਉਮਰੇ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ।

ਨਾਨਕੇ ਪਿੰਡ ਪਹੁੰਚ ਕਰਨ ਨੇ ਇਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਜਿਸ ਤੋਂ ਕਰਨ ਦੇ ਫੈਨਜ਼ ਵਿਚ ਉਨ੍ਹਾਂ ਦੀ ਹੋਰ ਵੀ ਜਗਾ ਬਣੀ। ਕਰਨ ਔਜਲਾ ਨੇ ਆਪਣੀ ਨਾਨੀ ਨਾਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ “ਮੈਂ ਓਥੇ ਜਾ ਜਾ ਰੋਇਆ ਹਾਂ, ਮੇਰੀ ਮਾਂ ਦੇ ਜਿਥੇ ਪੇਕੇ ਨੇ…”

ਆਪਣੇ ਮਾਂ-ਬਾਪ ਨੂੰ ਯਾਦ ਕਰਦਿਆਂ ਹੋਏ ਕਰਨ ਨੂੰ ਕਈ ਵਾਰ ਭਾਵੁਕ ਹੁੰਦਾ ਦੇਖਿਆ ਗਿਆ ਹੈ। ਆਪਣੇ ਪੇਰੇਂਟਸ ਨੂੰ ਡੈਡੀਕੇਟਡ ਟੈਟੂ ਜਿਸ ਵਿਚ ਕਰਨ ਦੇ ਪੇਰੈਂਟਸ ਦੀ ਤਸਵੀਰ ਹੈ ਕਰਨ ਨੇ ਆਪਣੀ ਬਾਂਹ ਤੇ ਬਣਵਾਇਆ ਹੋਇਆ ਹੈ।