32 ਜੱਥੇਬੰਦੀਆਂ ਦਾ ਹੋਇਆ ਸੀ ਫੈਸਲਾ ਲੱਖਾ ਸਟੇਜ਼ ਤੋ ਬੋਲ ਕੇ ਮੰਗੇਗਾ ਮੁਆਫੀ!

32 ਜੱਥੇਬੰਦੀਆਂ ਦਾ ਹੋਇਆ ਸੀ ਫੈਸਲਾ ਲੱਖਾ ਸਟੇਜ਼ ਤੋ ਬੋਲ ਕੇ ਮੰਗੇਗਾ ਮੁਆਫੀ! ਲੱਖਾ ਨਹੀ ਰੱਖੇਗਾ ਦੀਪ ਸਿੱਧੂ ਨਾਲ ਕੋਈ ਸਬੰਧ

ਯਾਦ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਸੀ ਕਿ ਦੀਪ ਸਿੱਧੂ ਨਾਲ ਭਵਿੱਖ ’ਚ ਵੀ ਕਦੇ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਲੱਖਾ ਸਿਧਾਨਾ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਲੱਖੇ ਨੇ ਸਿਰਫ ਅ ਨੁ ਸ਼ਾ ਸ ਨ ਤੋੜਿਆ ਸੀ ਪਰ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਕਰਕੇ ਕਿਸਾਨ ਮੋਰਚੇ ਦਾ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਈ ਦੇ ਪਹਿਲੇ ਪੰਦਰਵਾੜੇ ’ਚ ਕਿਸੇ ਦਿਨ ਸੰਸਦ ਦੇ ਘਿਰਾਓ ਦਾ ਪ੍ਰੋਗਰਾਮ ਬਣ ਸਕਦਾ ਹੈ। ਚਢੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿਸਾਖੀ ਦਿੱਲੀ ਮੋਰਚੇ ’ਤੇ ਹੀ ਮਨਾਵੇਗਾ ਤਲਵੰਡੀ ਸਾਬੋ ਜੋੜ ਮੇਲੇ ਤੇ ਮੋਰਚੇ ਵੱਲੋਂ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀ।

ਲੱਖਾ ਸਿਧਾਣਾ ਗੱਡੀਆਂ ਦੇ ਕਾਫਲੇ ਨਾਲ ਦਿੱਲੀ ਦੇ ਬਾਰਡਰਾਂ ਵੱਲ ਰਵਾਨਾ ਹੋਇਆ।

“ਮੋਰਚਾ ਦੁਬਾਰਾ ਜੰਮ ਚੁੱਕਿਆ ਹੈ। ਵੱਧ-ਚੜ ਕੇ ਮੋਰਚੇ ਵਿੱਚ ਹਿੱਸਾ ਲਓ। ਮੇਰੇ ਚਾਚੇ ਦੇ ਬੇਟੇ ਅਤੇ ਇਕ ਦੋਸਤ ਨੂੰ ਪਟਿਆਲੇ ਤੋਂ ਦਿੱਲੀ ਪੁਲਿਸ ਨੇ ਚੁੱਕਿਆ ਹੈ। ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ ਅੱਜ ਜਾਂ ਕੱਲ ਮੇਰੀ ਗ੍ਰਿਫ਼ਤਾਰੀ ਵੀ ਹੋ ਹੀ ਜਾਣੀ ਹੈ।”

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੱਖਾ ਸਿਧਾਣਾ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਨਿਕਲੇ ਕਾਫ਼ਲੇ ਦੌਰਾਨ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ, “ਜੇ ਮੇਰੀ ਗ੍ਰਿਫ਼ਤਾਰੀ ਹੋ ਜਾਂਦੀ ਹੈ ਤਾਂ ਵੀ ਮੋਰਚੇ ਵਿੱਚ ਸ਼ਾਮਲ ਹੋਵੋ। ਪਿੰਡਾਂ ‘ਚ ਵਾਰੀਆਂ ਬੰਨ ਲਓ। ਇਹ ਆਰ-ਪਾਰ ਦੀ ਲ ੜਾ ਈ ਹੈ। ਜੇ ਹੁਣ ਨਾ ਲ ੜੇ ਤਾਂ ਆਪਣੇ ਪੱਲੇ ਕੱਖ ਨਹੀਂ ਰਹਿਣਾ। ਆਪਸੀ ਮਸਲੇ ਬਾਅਦ ਵਿੱਚ ਨਿਬੇੜ ਲਵਾਂਗੇ ਜੇ ਕਾਨੂੰਨ ਵਾਪਸ ਨਾ ਲਏ ਤਾਂ ਕੁਝ ਨਹੀਂ ਬਚਣਾ। ਜਥੇਬੰਦੀਆਂ ਜਿਹੜੀ ਕਾਲ ਦੇਣਗੀਆਂ ਉਸ ਮੁਤਾਬਕ ਹੀ ਸੰਘਰਸ਼ ਚੱਲੇਗਾ।”