ਲਓ KMP ਰੋਡ ਖੋਲਣ ਸਾਰ ਹੋ ਗਈ ਕਿਸਾਨਾਂ ਦੀ ਜਿੱਤ

ਖੇਤੀ ਕਾਨੂੰਨਾ ਦੇ ਖਿਲਾਫ ਵਿਰੋਧ ਕਰ ਰਹੇ ਕਿਸਾਨਾ ਦੁਆਰਾਂ ਕੇ ਐੱਮ ਪੀ ਰੋਡ ਨੂੰ 24 ਘੰਟਿਆਂ ਵਾਸਤੇ ਜਾਮ ਕੀਤਾ ਗਿਆ ਜਿਸ ਉਪਰੰਤ ਕੇਂਦਰੀ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਕਿ ਸਰਕਾਰ ਕਿਸਾਨਾ ਦੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੈ ਤੇ ਕਿਸਾਨ ਆਪਣਾ ਅੰਦੋਲਨ ਵਾਪਿਸ ਲੈ ਲੈਣ ਜਿਸ ਸਬੰਧੀ ਗੱਲਬਾਤ ਕਰਦਿਆ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਖੇਤੀਬਾੜੀ ਮੰਤਰੀ ਤੋਮਰ ਵੱਲੋ ਅਜਿਹਾ ਬਿਆਨ ਦੇਣਾ ਕਿਸਾਨਾ ਦੇ ਨਾਲ ਇਕ ਕੋਝਾ ਮਜਾਕ ਹੈ ਕਿ

ਕਿਸਾਨ ਆਪਣਾ ਅੰਦੋਲਨ ਵਾਪਿਸ ਲੈ ਲੈਣ ਉਹਨਾਂ ਸ਼ਪੱਸ਼ਟ ਕੀਤਾ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਇਸ ਅੰਦੋਲਨ ਨੂੰ ਕਿਸੇ ਵੀ ਕੀਮਤ ਤੇ ਵਾਪਿਸ ਨਹੀ ਲਿਆ ਜਾਵੇਗਾ ਉਹਨਾਂ ਆਖਿਆਂ ਕਿ ਕੇ ਐੱਮ ਪੀ ਰੋਡ ਨੂੰ 24 ਘੰਟਿਆਂ ਵਾਸਤੇ ਬੰਦ ਕਰਨਾ ਕਿਸਾਨਾ ਲਈ ਇਕ ਵੱਡਾ ਪ੍ਰੋਗਰਾਮ ਸੀ ਜਿਸ ਵਿੱਚ ਕਿਸਾਨ ਸਫਲ ਰਹੇ ਹਨ ਉਹਨਾਂ ਆਖਿਆਂ ਕਿ ਸਰਕਾਰ ਕਿਸਾਨਾ ਦੇ ਨਾਲ ਗੱਲਬਾਤ ਕਰਨ ਲਈ ਅੰਦੋਲਨ ਵਾਪਸੀ ਦੀ ਸ਼ਰਤ ਰੱਖ ਰਹੀ ਹੈ

ਪਰ ਕਿਸਾਨ ਸਰਕਾਰ ਦੀਆ ਸ਼ਰਤਾ ਨੂੰ ਕਦੇ ਵੀ ਮੰਨਜੂਰ ਕਰਕੇ ਗੱਲਬਾਤ ਨਹੀ ਕਰਨਗੇ ਉਹਨਾਂ ਨੇ ਲੱਖਾ ਸਿਧਾਣਾ ਦੇ ਭਰਾ ਦੀ ਪੁਲਿਸ ਵੱਲੋ ਕੀਤੀ ਗਈ ਗਿ੍ਰਫਤਾਰੀ ਅਤੇ ਕੁੱ ਟ ਮਾ ਰ ਸਬੰਧੀ ਆਖਿਆਂ ਕਿ ਇਸ ਸਭ ਦਾ ਮਕਸਦ ਕਿਸਾਨੀ ਅੰਦੋਲਨ ਤੇ ਦਬਾਅ ਬਣਾਉਣਾ ਹੈ ਪਰ ਕਿਸਾਨ ਨਿਡਰ ਹੋ ਕੇ ਅੰਦੋਲਨ ਚ ਡ ਟੇ ਰਹਿਣਗੇ ਅਤੇ ਸਰਕਾਰ ਕਿਸਾਨਾ ਤੇ ਜਿੰਨਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਇਹ ਅੰਦੋਲਨ ਉਨ੍ਹਾਂ ਹੀ ਹੋਰ ਤਿੱਖਾ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ