24 ਸਾਲ ਦੀ ਹੋਈ ਆਮਿਰ ਖ਼ਾਨ ਦੀ ਧੀ ਇਰਾ, ਪ੍ਰੇਮੀ ਨੂਪੁਰ ਨੇ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ

ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਅੱਜ ਆਪਣਾ 24ਵਾਂ ਜਨਮਦਿਨ ਮਨ੍ਹਾ ਰਹੀ ਹੈ। ਇਰਾ ਨੂੰ ਸੋਸ਼ਲ ਮੀਡੀਆ ’ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਖ਼ਾਸ ਮੌਕੇ ’ਤੇ ਪ੍ਰੇਮੀ ਨੂਪੁਰ ਸ਼ਿਖਾਰੇ ਨੇ ਇਰਾ ਨੂੰ ਖ਼ਾਸ ਅੰਦਾਜ਼ ’ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਨੂਪੁਰ ਨੇ ਇਰਾ ਦੇ ਬਚਪਨ ਅਤੇ ਹੁਣ ਦੀ ਤਸਵੀਰ ਸਾਂਝੀ ਕੀਤੀ ਹੈ।

ਨੂਪੁਰ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ’ਚ ਪਹਿਲੀ ਇਰਾ ਦੇ ਬਚਪਨ ਦੀ ਤਸਵੀਰ ਹੈ। ਜਿਸ ’ਚ ਇਰਾ ਵ੍ਹਾਈਟ ਆਊਟਫਿਟ ’ਚ ਨਜ਼ਰ ਆ ਰਹੀ ਹੈ। ਇਰਾ ਕਾਫ਼ੀ ਕਿਊਟ ਲੱਗ ਰਹੀ ਹੈ।

ਦੂਜੀ ਇਰਾ ਦੀ ਹੁਣ ਦੀ ਤਸਵੀਰ ਹੈ ਜਿਸ ’ਚ ਉਹ ਡਾਗੀ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਨੂਪੁਰ ਨੇ ਲਿਖਿਆ ਹੈ ਕਿ ‘ਹਾਏ ਇਰਾ ਖ਼ਾਨ, ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਮਾਈ ਲਵ।

ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ ਪਰ ਮੈਂ ਇਸ ਨੂੰ ਪਰਸਨਲ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਰਾ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ‘ਕਿਊਟੀ ਤੁਸੀਂ ਆਖ਼ਿਰ ਇਸ ਤਸਵੀਰ ਦੀ ਵਰਤੋਂ ਕਰ ਹੀ ਲਈ’। ਨੂਪੁਰ ਦੀ ਮਾਂ ਪ੍ਰੀਤਮ ਸ਼ਿਖਾਰੇ ਨੇ ਵੀ ਇਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਇਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਰਾ ਪ੍ਰੇਮੀ ਨੂਪੁਰ ਦੇ ਨਾਲ ਕੁਆਲਿਟੀ ਸਮਾਂ ਬਿਤਾ ਰਹੀ ਹੈ। ਵੈਲੇਨਟਾਈਟ ਡੇਅ ’ਤੇ ਇਰਾ ਨੇ ਨੂਪੁਰ ਦੇ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ਜੋ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ ਸਨ।