ਸ਼੍ਰੀ ਹਜ਼ੂਰ ਸਾਹਿਬ ਚ’ ਗਾਗਰ ਦੀ ਸੇਵਾ ਕਰਨ ਵਾਲੇ ਦਰਵੇਸ਼ ਕੂਕਰ ਦੀ ਇਸ ਤਰਾਂ ਹੋਈ ਮੌਤ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਲੰਗਰ ਸਾਹਿਬ ਦੀ ਡਿਊਟੀ ਦੇ ਗੇਟ ‘ਤੇ ਇੱਕ ਕੂਕਰ ਰਹਿੰਦਾ ਹੈ।ਜੋ ਕਿ ਅੱਖਾਂ ਤੋਂ ਹੀਣਾ ਹੈ ਪਰ ਉਹ ਕੂਕਰ ਗੁਰਸੇਵਾ ਨੂੰ ਸਮਰਪਿਤ ਰੂਹ ਲੱਗਦਾ ਹੈ।ਕਮੇਟੀ ਵਲੋਂ ਉਸਦੇ ਸਨਮਾਨ ‘ਚ ਉਸ ਨੂੰ ਕੂਲਰ ਲਗਾ ਕੇ ਦਿੱਤਾ ਗਿਆ ਸੀ।

ਇਸ ਕੂਕਰ ਦੀ ਸਿਫਤ ਇਹ ਸੀ ਕਿ ਉਹ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਸੀ।ਹਮੇਸ਼ਾ ਉੱਥੇ ਹੀ ਬੈਠਾ ਰਹਿੰਦਾ ਸੀ ਅਤੇ ਸਵੇਰੇ ਜਦੋਂ ਗਾਗਰੀ ਸਿੰਘ ਗੋਦਾਵਰੀ ਤੋਂ ਜਲ ਲੈਣ ਲਈ ਆਉਂਦਾ ਹੈ ਤਾਂ ਉਹ ਅੱਖਾਂ ਤੋਂ ਹੀਣਾ ਕੂਕਰ ਸੰਗਤਾਂ ਦੇ ਨਾਲ ਜਲ ਲੈਣ ਤੱਕ ਜਾਂਦਾ ਸੀ ਅਤੇ ਇਹ ਉਸਦਾ ਰੋਜ਼ਾਨਾ ਦਾ ਨਿਯਮ ਸੀ।ਲੰਗਰ ਸਾਹਿਬ ਤੋਂ ਗੋਦਾਵਰੀ ਤੱਕ ਜਾਣਾ ਸਤਿਨਾਮ ਅਤੇ ਵਾਹਿਗੁਰੂ ਦੇ ਨਾਮ ‘ਚ ਰਹਿਣਾ ਇਹ ਵੀ ਇਸ ਕੂਕਰ ਦੀ ਜੂਨ ‘ਚ ਪਿਆ ਹੈ।

ਗੁਰ ਚਰਨਾਂ ਦੇ ਵਿੱਚ ਆਪਣੇ ਕਰਮ ਕੱਟ ਰਿਹਾ ਸੀ ਅਤੇ ਬਣਾ ਵੀ ਰਿਹਾ ਸੀ।ਕਿਹਾ ਜਾਂਦਾ ਹੈ ਕਿ ਨਾਮ ਸਿਮਰਨ ਸੁਣਦਿਆਂ ਅੰਦਰ ਬਾਣੀ ਦਾ ਵਾਸਾ ਹੋ ਜਾਂਦਾ ਹੈ ਚਾਹੇ ਉਹ ਕੋਈ ਵੀ ਹੋਵੇ ਮਨੁੱਖ ਹੋਵੇ ਪਸ਼ੂ ਹੋਵੇ ਪੰਛੀ ਹੋਵੇ ਜਾਂ ਜਾਨਵਰ ਇਸੇ ਗੱਲ ਦਾ ਪ੍ਰਮਾਣ ਇਹ ਕੂਕਰ ਵੀ ਦਿੰਦਾ ਸੀ।ਤੁਹਾਨੂੰ ਦੱਸ ਦੇਈਏ ਕਿ ਇਸ ਕੂਕਰ ਦੇ ਸੱਚਖੰਡ ਵਿਖੇ ਸਵਾਸ ਪੂਰੇ ਹੋ ਗਏ ਅਤੇ ਉਸ ਦਾ ਪੂਰੇ ਧਾਰਮਿਕ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਦਵਾਰਾ ਲੰਗਰ ਸਾਹਿਬ ਦੀ ਦਰਸ਼ਨੀ ਡਿਉਢੀ ਤੇ ਜੋ ਦਰਵੇਸ਼ ਬੈਠਦਾ ਸੀ ਉਹ ਚੜਾਈ ਕਰ ਗਿਆ ਹੈ। ਇਹ ਦਰਵੇਸ਼ ਜਿਸਨੂੰ ਅੱਖਾਂ ਨੂੰ ਦਿਸਦਾ ਨਹੀਂ ਸੀ ਪਰ ਫਿਰ ਵੀ ਐਸੀ ਕਿਰਪਾ ਸੀ ਕਿ ਇਹ ਰੋਜਾਨਾ ਹੀ ਗੋਦਾਵਰੀ ਨਦੀ ਤੋਂ ਸੱਚਖੰਡ ਸਾਹਿਬ ਦੇ ਇਸ਼ਨਾਨ ਲਈ ਜੋ ਗਾਗਰ ਭਰਨ ਦੀ ਸੇਵਾ ਲਈ ਸੰਗਤ ਜਾਂਦੀ ਸੀ ਉਸ ਨਾਲ ਜਾਂਦਾ ਸੀ। ਇਹ ਗਾਗਰ ਭਰਨ ਲਈ ਸੰਗਤ ਰੋਜਾਨਾ ਅੰਮ੍ਰਿਤਵੇਲੇ 1:30 ਵਜੇ ਜਾਂਦੀ ਸੀ ਤੇ ਇਹ ਦਰਵੇਸ਼ ਨਾਲ ਜਾਂਦਾ ਹੁੰਦਾ ਸੀ।


ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਨੂੰ ਜਾਂਦੀ ਸੰਗਤ ਇਸ ਬਾਰੇ ਭਲੀ ਭਾਂਤ ਜਾਣਦੀ ਹੈ। ਇਸ ਦਰਵੇਸ਼ ਦਾ ਕੱਲ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦਰਵੇਸ਼ ਬਾਰੇ ਸਾਡੀ ਟੀਮ ਵਲੋਂ ਕੁਝ ਸਾਲ ਪਹਿਲਾਂ ਕਵਰੇਜ ਕੀਤੀ ਗਈ ਸੀ ਜਿਸ ਵਿਚ ਇਸ ਦਰਵੇਸ਼ ਦੀਆਂ ਗੋਦਾਵਰੀ ਨੂੰ ਜਾਣ ਸਮੇਂ ਦੀਆਂ ਵੀਡੀਓ ਅਤੇ ਗੁਰਦਵਾਰਾ ਲੰਗਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਬਾਹਰ ਦੀਆਂ ਵੀਡੀਓ ਅਸੀਂ ਕੈਮਰੇ ਵਿਚ ਕੈਦ ਕੀਤੀਆਂ ਸਨ ਜੋ ਆਪਜੀ ਨਾਲ ਸਾਂਝੀਆਂ ਕਰ ਰਹੇ ਹਾਂ।

ਇਹ ਦਰਵੇਸ਼ ਜੋ ਅੱਖਾਂ ਤੋਂ ਦਿਸਦਾ ਨਾ ਹੋਣ ਦੇ ਬਾਵਜੂਦ ਗੁਰੂ ਦੇ ਚਰਨਾਂ ਵਿਚ ਰਹਿੰਦਾ ਸੀ ਤੇ ਸੇਵਾ ਵਿਚ ਸ਼ਾਮਿਲ ਹੁੰਦਾ,ਵਾਹਿਗੁਰੂ ਇਸ ਦਰਵੇਸ਼ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਕਸ਼ੇ।