ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਦਾ ਧ ਮਾਕਾ

ਆਮ ਆਦਮੀ ਪਾਰਟੀ ਚੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਅੱਜ ਕਾਗਰਸ ਚ ਸ਼ਾਮਿਲ ਹੋਏ ਇਸ ਦੌਰਾਨ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਆ ਕੇ ਆਖਿਆਂ ਕਿ ਕਿ ਇਹ ਜਿਹੜਾ ਅਸੀਂ ਅਜ ਕਦਮ ਚੁੱਕਿਆ ਹੈ ਬੇਹੱਦ ਸੋਚ-ਸਮਝ ਕੇ ਚੁੱਕਿਆ ਹੈ ਕਿਉਂਕਿ ਅਸੀਂ ਅੱਜ ਵੀ ਇਹ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਉਹ ਆਗੂ ਹਨ ਜਿਨ੍ਹਾਂ ਨੇ ਪੰਜਾਬ ਲਈ ਹਮੇਸ਼ਾ ਡਟਵਾ ਸਟੈਂਡ ਲਿਆ ਹੈ

ਇਸ ਦੌਰਾਨ ਉਹਨਾ ਬੇ ਅ ਦ ਬੀ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਕੋਈ ਬੇ ਅ ਦ ਬੀ ਕਰਨ ਵਾਲੇ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੇ ਦੋ ਸ਼ੀ ਆਂ ਨੂੰ ਸ ਜ਼ਾ ਦਿਵਾਉਣਗੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ ਉਨ੍ਹਾਂ ਕਿਹਾ ਕਿ ਸਿੱਟ ਨੂੰ ਹਾਈਕੋਰਟ ਨੇ ਭਾਵੇਂ 6 ਮਹੀਨਿਆਂ ਦਾ ਸਮਾਂ ਦਿੱਤਾ ਹੈ ਪਰ ਇਹ ਫ਼ੈਸਲਾ ਅਗਲੇ ਦੋ ਮਹੀਨਿਆਂ ਦੇ ਵਿਚ ਹੀ ਹੋ ਜਾਵੇਗ ਇਸ ਦੇ ਇਲਾਵਾ ਅਕਾਲੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਉਨ੍ਹਾਂ ਕਿਹਾ ਕਿ

ਪਿਛਲੇ 10 ਸਾਲਾਂ ਚ ਪੰਜਾਬ ਨੂੰ ਅਕਾਲੀਆਂ ਨੇ ਖ਼ੂਬ ਲੁੱਟ ਕੇ ਆਪਣੀ ਜਾਇਦਾਦ ਬਣਾਈ ਹੈ ਅਤੇ ਅਜਿਹਾ ਕੋਈ ਸੂਬਾ ਨਹੀਂ ਹੋਵੇਗਾ ਜਿੱਥੇ ਇਨ੍ਹਾਂ ਦੇ ਫਾਰਮ ਹਾਊਸ ਨਹੀਂ ਹੋਣਗੇ ਸੋ ਇਨ੍ਹਾਂ ਨਾਲ ਲੜਨਾ ਬੇਹੱਦ ਜ਼ਰੂਰੀ ਹੈ ਜੋ ਕਿ ਹੁਣ ਅਲੱਗ-ਥਲੱਗ ਹੋ ਕੇ ਤਾਂ ਨਹੀਂ ਲੜਿਆ ਜਾ ਸਕਦਾ ਸੀ ਉਹਨਾਂ ਆਖਿਆਂ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਮੇਰੀ ਬਹੁਤ ਵੱਡੀ ਗਲਤੀ ਸੀ ਕਿਉਕਿ ਇਸ ਪਾਰਟੀ ਚ ਫਰਜ਼ੀ ਇਨਕਲਾਬੀ ਬਹੁਤ ਹਨ ਉਹਨਾਂ ਆਮ ਆਦਮੀ ਪਾਰਟੀ ਦੇ

ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਕਿਹਾ ਕਿ ਸਾਲ 2015 ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਾ ਮੇਰੀ ਬਹੁਤ ਵੱਡੀ ਗਲਤੀ ਸੀ ਪਰ ਅਸੀਂ ਇਮਾਨਦਾਰੀ ਦੇ ਨਾਲ ਪਾਰਟੀ ਜੁਆਇਨ ਕੀਤੀ ਸੀ ਪਰ ਉਥੇ ਜਾ ਕੇ ਪਤਾ ਲੱਗਾ ਕਿ ਇਥੇ ਦੋਗਲੇ ਚਿਹਰੇ ਕਾਫ਼ੀ ਹਨ ਉਹਨਾਂ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਦੰ ਗੇ ਕੀਤੇ ਗਏ ਪਰ ਅਰਵਿੰਦ ਕੇਜਰੀਵਾਲ ਕੁਝ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ