Home / Bollywood / ਦਿਲਜੀਤ ਦੋਸਾਂਝ ਦੀ ਹਾਲੀਵੁੱਡ ’ਚ ਐਂਟਰੀ

ਦਿਲਜੀਤ ਦੋਸਾਂਝ ਦੀ ਹਾਲੀਵੁੱਡ ’ਚ ਐਂਟਰੀ

ਦਿਲਜੀਤ ਦੋਸਾਂਝ ਸਾਲਾਂ ਤੱਕ ਪੰਜਾਬੀ ਤੇ ਹਿੰਦੀ ਇੰਡਸਟਰੀ ’ਤੇ ਰਾਜ ਕਰਨ ਤੋਂ ਬਾਅਦ ਹੁਣ ਹਾਲੀਵੁੱਡ ਜਾਣ ਲਈ ਤਿਆਰ ਹਨ। ਇਹ ਸਟਾਰ ਇਕ ਆਗਾਮੀ ਸੀਰੀਜ਼ ‘Fables’ ਦੀ ਵਾਇਸ ਕਾਸਟ ਦਾ ਹਿੱਸਾ ਬਣ ਕੇ ਆਪਣੀ ਹਾਲੀਵੁੱਡ ’ਚ ਸ਼ੁਰੂਆਤ ਕਰੇਗਾ।

ਦਿਲਜੀਤ ਦੇਸ਼ ਦੇ ਸਭ ਤੋਂ ਵੱਡੇ ਸਿਤਾਰਿਆਂ ’ਚੋਂ ਇਕ ਹਨ। ਹਾਲੀਵੁੱਡ ਦੀ ਇਕ ਸੀਰੀਜ਼ ’ਚ ਉਸ ਦੇ ਸ਼ਾਮਲ ਹੋਣ ਦੀ ਖ਼ਬਰ ਭਾਵੇਂ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਪੰਜਾਬ ਤੋਂ ਕੋਈ ਹਾਲੀਵੁੱਡ ’ਚ ਥਾਂ ਬਣਾ ਸਕਦਾ ਹੈ ਤਾਂ ਉਹ ਦਿਲਜੀਤ ਦੋਸਾਂਝ ਹੈ ਤੇ ਉਸ ਨੇ ਆਖਿਰਕਾਰ ਇਹ ਸਾਬਿਤ ਕਰ ਦਿੱਤਾ।

ਦਿਲਜੀਤ ਦੇ ਨਾਲ Ricky Gervais, Natasha Lyonne ਵਰਗੇ ਹਾਲੀਵੁੱਡ ਦੇ ਵੱਡੇ ਸੁਪਰਸਟਾਰ ਵੀ ਇਸ ਹਾਲੀਵੁੱਡ ਸੀਰੀਜ਼ ਦੀ ਵਾਇਸ ਕਾਸਟ ਦਾ ਹਿੱਸਾ ਬਣਨ ਜਾ ਰਹੇ ਹਨ ਤੇ ਦਿਲਜੀਤ ਉਨ੍ਹਾਂ ਨਾਲ ਕੰਮ ਕਰਨ ਜਾ ਰਹੇ ਹਨ। ਇਸ ਸੀਰੀਜ਼ ਦਾ ਹਿੱਸਾ ਬਣਨ ਲਈ ਹੋਰ ਪ੍ਰਸਿੱਧ ਨਾਂ ਹਨ ਜੇਮੇਨ ਕਲੇਮੈਂਟ, ਜੇਬੀ ਸਮੂਵ, ਰੋਮਨ ਗ੍ਰਿਫਿਨ ਡੇਵਿਸ, ਅਲੈਕਸਾ ਡੇਮੀ ਤੇ ਜ਼ੈਕ ਵੁੱਡਸ।

ਪ੍ਰਾਜੈਕਟ ਦੇ ਪਿੱਛੇ ਪ੍ਰੋਡਕਸ਼ਨ ਹਾਊਸ ਬ੍ਰੋਨ ਡਿਜੀਟਲ ਹੈ। ਉਹ ਇਸ ਤੋਂ ਪਹਿਲਾਂ ‘ਜੋਕਰ’ ਤੇ ‘ਬਲੈਕ ਮਸੀਹਾ’ ਵਰਗੀਆਂ ਹਾਲੀਵੁੱਡ ਫ਼ਿਲਮਾਂ ਬਣਾ ਚੁੱਕੇ ਹਨ। Fables ਉਨ੍ਹਾਂ ਦਾ ਅਗਲਾ ਆਉਣ ਵਾਲਾ ਪ੍ਰਾਜੈਕਟ ਹੈ। ਇਹ ਪ੍ਰੋਡਕਸ਼ਨ ਹਾਊਸ ਦਾ ਪਹਿਲਾ ਐਨੀਮੇਟਿਡ ਪ੍ਰਾਜੈਕਟ ਵੀ ਹੈ। ਇਸ ਪ੍ਰਾਜੈਕਟ ’ਚ ਮਸ਼ਹੂਰ ਕਹਾਣੀਆਂ ਜਿਵੇਂ ਕਿ ‘ਟੋਰਟੋਇਜ਼ ਐਂਡ ਦਿ ਹੇਅਰ’, ‘ਦਿ ਲਾਇਨ ਐਂਡ ਦਿ ਮਾਊਸ’ ਤੇ ‘ਦਿ ਬੁਆਏ ਹੂ ਕ੍ਰਾਈਡ ਵੁਲਫ’ ਪੇਸ਼ ਕੀਤੀਆਂ ਜਾਣਗੀਆਂ।

Check Also

ਕੀ ਪ੍ਰਿਅੰਕਾ ਚੋਪੜਾ ਲੈਣ ਜਾ ਰਹੀ ਹੈ ਤਲਾਕ?

ਤਲਾਕ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਨਵੀਂ ਫ਼ਿਲਮ ‘ਮੈਟ੍ਰਿਕਸ’ ਦਾ ਪੋਸਟਰ ਰਿਲੀਜ਼ …