Home / Bollywood / ਕਲਾਸ ’ਚ ਬੈਠੇ-ਬੈਠੇ ਟੀਚਰ ਨੂੰ ਦੇਖ ਮੁਸਕਰਾਉਂਦੀ ਸੀ ਵਿਦਿਆਰਥਣ, ਪਿਆਰ ਹੋਣ ’ਤੇ ਵਿਆਹ ਦਾ ਪਤਾ ਲੱਗਿਆ ਤਾਂ ਲਿਆ ਇਹ ਫ਼ੈਸਲਾ

ਕਲਾਸ ’ਚ ਬੈਠੇ-ਬੈਠੇ ਟੀਚਰ ਨੂੰ ਦੇਖ ਮੁਸਕਰਾਉਂਦੀ ਸੀ ਵਿਦਿਆਰਥਣ, ਪਿਆਰ ਹੋਣ ’ਤੇ ਵਿਆਹ ਦਾ ਪਤਾ ਲੱਗਿਆ ਤਾਂ ਲਿਆ ਇਹ ਫ਼ੈਸਲਾ

ਮੁੰਗੇਰ : ਬਿਹਾਰ ਦੇ ਮੁੰਗੇਰ ਵਿਚ ਇਕ ਪ੍ਰੇਮ ਪ੍ਰਸੰਗ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਇਕ ਵਿਦਿਆਰਥਣ ਨੂੰ ਇਕ ਕੋਚਿੰਗ ਚਲਾਉਣ ਵਾਲੇ ਟੀਚਰ ਨਾਲ ਪਿਆਰ ਹੋ ਗਿਆ। ਵਿਦਿਆਰਥਣ ਉੱਥੇ ਕੋਚਿੰਗ ਲੈਣ ਜਾਂਦੀ ਸੀ। ਪਿਆਰ ਇੰਨਾ ਅੱਗੇ ਵਧ ਗਿਆ ਕਿ ਦੋਵੇਂ ਵਿਆਹ ਕਰਨ ਨੂੰ ਤਿਆਰ ਹੋ ਗਏ। ਅਕਸਰ ਮਿਲਣਾ-ਜੁਲਣਾ ਜਾਰੀ ਰਿਹਾ। ਪ੍ਰੇਮ ਜਦੋਂ ਪ੍ਰਵਾਨ ਚੜਿ੍ਹਆ ਤਾਂ ਵਿਦਿਆਰਥਣ ਨੂੰ ਪਤਾ ਲੱਗਿਆ ਕਿ ਟੀਚਰ ਪਹਿਲੇ ਹੀ ਵਿਆਹਿਆ ਹੋਇਆ ਹੈ। ਇਸ ਤੋਂ ਬਾਅਦ ਵਿਦਿਆਰਥਣ ਨੇ ਟੀਚਰ ਨੂੰ ਵਿਆਹ ਕਰਨ ਨੂੰ ਕਿਹਾ। ਇਹ ਵੀ ਕਿਹਾ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਾਂਗੀ, ਇਸ ਲਈ ਮੇਰੇ ਨਾਲ ਵਿਆਹ ਕਰ ਲਓ। ਵਿਆਹੁਤਾ ਟੀਚਰ ਪਰੇਸ਼ਾਨ ਹੋ ਗਿਆ। ਟੀਚਰ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਵਿਦਿਆਰਥਣ ਨੇ ਕੁਝ ਅਜਿਹਾ ਕਦਮ ਚੁੱਕਿਆ ਕਿ ਸਾਰੇ ਹੱਕੇ-ਬੱਕੇ ਰਹਿ ਗਏ।

ਜਾਣਕਾਰੀ ਅਨੁਸਾਰ ਮੁਫੱਸਿਲ ਥਾਣਾ ਦੇ ਰਾਮਦਿਰੀ ਪਿੰਡ ਦੀ ਰਹਿਣ ਵਾਲੀ ਗ੍ਰੈਜੂਏਟ ਵਿਦਿਆਰਥਣ ਨੇ ਪਿਆਰ ਵਿਚ ਧੋਖਾ ਖਾਣ ’ਤੇ ਹੱਥ ਦੀ ਨਸ ਕੱਟ ਕੇ ਖ਼ੁ ਦ ਕੁ ਸ਼ੀ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰ ਜਲਦੀ ਵਿਚ ਇਲਾਜ ਲਈ ਸਦਰ ਹਸਪਤਾਲ ਪੁੱਜੇ। ਹਸਪਤਾਲ ਵਿਚ ਪੁੱਜੇ ਪ੍ਰੇਮੀ ਦਾ ਘਰਵਾਲਿਆਂ ਨੇ ਜੰਮ ਕੇ ਕੁ ਟਾ ਪਾ ਚਾੜ੍ਹ ਦਿੱਤਾ। ਕੋਚਿੰਗ ਸੰਚਾਲਕ ਦੀ ਚੱਪਲ ਨਾਲ ਖ਼ੂਬ ਧੁਨਾਈ ਕੀਤੀ। ਹਸਪਤਾਲ ਵਿਚ ਕਾਫੀ ਦੇਰ ਤਕ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ।


ਸੁਰੱਖਿਆ ਗਾਰਡ ਦੀ ਕੋਸ਼ਿਸ਼ ਨਾਲ ਮਾਮਲਾ ਸ਼ਾਂਤ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੱਲੂ ਪੋਖਰ ਵਿਚ ਸੂਰਜ ਕੁਮਾਰ ਕੋਚਿੰਗ ਚਲਾਉਂਦਾ ਹੈ। ਕੋਚਿੰਗ ਵਿਚ ਵਿਦਿਆਰਥਣ ਇਕ ਸਾਲ ਤੋਂ ਪੜ੍ਹਦੀ ਸੀ। ਸੂਰਜ ਦੇ ਬਹਿਕਾਵੇ ਵਿਚ ਆ ਕੇ ਵਿਦਿਆਰਥਣ ਪਿਆਰ ਕਰਨ ਲੱਗੀ। ਘਰਵਾਲਿਆਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਕੋਚਿੰਗ ਜਾਣਾ ਬੰਦ ਕਰਵਾ ਦਿੱਤਾ। ਇਸ ਦਰਮਿਆਨ ਸੂਰਜ ਵਿਦਿਆਰਥਣ ਨੂੰ ਮਿਲਣ ਪਹੁੰਚ ਗਿਆ।

ਘਰਵਾਲਿਆਂ ਨੇ ਕੋਚਿੰਗ ਸੰਚਾਲਕ ਨੂੰ ਕਾਫੀ ਸਮਝਾਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ ਹੋਇਆ। ਟੀਚਰ ਪਹਿਲੇ ਤੋਂ ਹੀ ਵਿਆਹੁਤਾ ਹੈ। ਇਸ ਦਰਮਿਆਨ ਸ਼ਨਿਚਰਵਾਰ ਨੂੰ ਵਿਦਿਆਰਥਣ ਨੇ ਕੋਚਿੰਗ ਸੰਚਾਲਕ ਨੂੰ ਫੋਨ ’ਤੇ ਵਿਆਹ ਕਰਨ ਦੀ ਗੱਲ ਕਹੀ ਤਾਂ ਉਸ ਦੇ ਟੀਚਰ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ। ਇਹ ਸੁਣ ਕੇ ਵਿਦਿਆਰਥਣ ਨੇ ਨਸ ਕੱਟ ਲਈ। ਡਾਕਟਰਾਂ ਨੇ ਦੱਸਿਆ ਕਿ ਵਿਦਿਆਰਥਣ ਦੀ ਹਾਲਤ ਅਜੇ ਸਥਿਰ ਹੈ। ਇਲਾਜ ਕੀਤਾ ਜਾ ਰਿਹਾ ਹੈ।

Check Also

ਦੇਖੋ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਕੀ ਆਖ ਦਿੱਤਾ, ਵੀਡੀਓ ਵੀ ਕੀਤੀ ਸਾਂਝੀ

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਨੇ ਬੀਤੇ ਦਿਨੀਂ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ …